ਮੋਟੋ ਜ਼ੈੱਡ ਫਲੈਗਸ਼ਿਪ ਫੋਨ ਦੇ ਲੀਕ ਹੋਏ ਟੀਜ਼ਰ ਰਾਹੀਂ ਸਾਹਮਣੇ ਆਈ ਅਹਿਮ ਜਾਣਕਾਰੀ

Thursday, Jun 09, 2016 - 03:39 PM (IST)

ਮੋਟੋ ਜ਼ੈੱਡ ਫਲੈਗਸ਼ਿਪ ਫੋਨ ਦੇ ਲੀਕ ਹੋਏ ਟੀਜ਼ਰ ਰਾਹੀਂ ਸਾਹਮਣੇ ਆਈ ਅਹਿਮ ਜਾਣਕਾਰੀ
ਜਲੰਧਰ— ਅਗਲੇ ਮੋਟੋ ਫਲੈਗਸ਼ਿਪ ਸਮਾਰਟਫੋਨ ਦਾ ਨਵਾਂ ਟੀਜ਼ਰ ਲੀਕ ਹੋ ਗਿ ਆਹੈ। ਇਸ ਟੀਜ਼ਰ ਨਾਲ ਮੋਟੋ ਜ਼ੈੱਡ ਦੇ ਰਿਅਰ ਕੈਮਰੇ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਲੀਕ ਹੋਏ ਟੀਜ਼ਰ ਦੇ ਆਧਾਰ ''ਤੇ ਮੋਟੇ ਜ਼ੈੱਡ ਸਮਾਰਟਫੋਨ ਨਾਲ 10x ਆਪਟਿਕਲ ਜ਼ੂਮ ਦੀ ਸਮਰਥਾ ਵਾਲੀਆਂ ਤਸਵੀਰਾਂ ਲੈਣ ਦਾ ਅਨੁਭਵ ਲਗਾਇਆ ਜਾ ਰਿਹਾ ਹੈ। ਅੰਦਾਜੇ ਲਗਾਏ ਜਾ ਰਹੇ ਹਨ ਕਿ ਸਮਾਰਟਫੋਨ ਦਾ ਕੈਮਰਾ 10x ਆਪਟਿਕਲ ਜ਼ੂਮ ਵਾਲਾ ਤਾਂ ਨਹੀਂ ਹੋਵੇਗਾ ਪਰ ਇਹ ਸਮਰਥਾ ਇਕ ਐਡ-ਆਨ ਮਾਡਿਊਲ ਰਾਹੀਂ ਹਾਸਿਲ ਕੀਤੀਆਂ ਜਾ ਸਕਣਗੀਆਂ।
ਲੀਕ ਹੋਏ ਟੀਜ਼ਰ ''ਚ ਚੀਨੀ ਭਾਸ਼ਾ ''ਚ ਇਕ ਕਵਿਤਾ ਵੀ ਲਿਖੀ ਗਈ ਹੈ। ਕੁਝ ਵੈੱਬ ਪੋਰਟਲ ਦੁਆਰਾ ਕੀਤੇ ਗਏ ਅਨੁਵਾਦ ਤੋਂ ਖੁਲਾਸਾ ਹੋਇਆ ਕਿ ਇਕ ਲਾਈਨ ''ਚ 10x ਆਪਟਿਕਲ ਜ਼ੂਮ ਦਾ ਜ਼ਿਕਰ ਹੈ। ਇਸ ਤੋਂ ਇਲਾਵਾ ਇਕ ਹੋਰ ਟੀਜ਼ਰ ਲੀਕ ਹੋਇਆ ਹੈ ਜਿਸ ਵਿਚ ਫੋਨ ਦਾ ਇਕ ਕਿਨਾਰਾ ਨਜ਼ਰ ਆ ਰਿਹਾ ਹੈ। ਇਹ ਟੀਜ਼ਰ ਫੋਨ ਦੇ ਸਿਲਵਰ, ਗੋਲਡ ਅਤੇ ਰੋਜ ਗੋਲਡ ਕਲਰ ਵੇਰੀਅੰਟ ਵੱਲ ਇਸ਼ਾਰਾ ਕਰਦਾ ਹੈ।

Related News