ਆਖਿਰਕਾਰ Moto X Pure Edition ਨੂੰ ਵੀ ਮਿਲੇਗੀ Android Nougat ਅਪਡੇਟ
Friday, Sep 29, 2017 - 11:47 AM (IST)

ਜਲੰਧਰ- ਇਸ ਸਾਲ ਅਪ੍ਰੈਲ ਮਹੀਨੇ 'ਚ ਇਸ ਗੱਲ ਦੀ ਘੋਸ਼ਣਾ ਹੋਈ ਸੀ ਕਿ Moto X ਪਿਓਰ ਐਡੀਸ਼ਨ ਨੂੰ ਐਂਡ੍ਰਾਇਡ ਨੂਗਟ ਦਾ ਅਪਡੇਟ ਦਿੱਤਾ ਜਾਵੇਗਾ। ਫੋਨ ਨੂੰ ਇਸਤੇਮਾਲ ਕਰਨ ਵਾਲੇ ਕੁਝ ਯੂਜ਼ਰਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਹੁਣ ਐਂਡ੍ਰਾਇਡ ਨੂਗਟ ਦੀ ਅਪਡੇਟ ਮਿਲਣੀ ਸ਼ੁਰੂ ਹੋ ਗਿਆ ਹੈ। ਨੂਗਟ 7.0 ਦੇ ਨਾਲ 1 ਸਤੰਬਰ 2017 ਸਕਿਓਰਿਟੀ ਪੈਚ ਦੇ ਨਾਲ ਮਿਲ ਰਿਹਾ ਹੈ।
ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਆਉਣ ਵਾਲੇ ਸਮੇਂ 'ਚ 7.1.1 ਦੀ ਅਪਡੇਟ ਮਿਲੇਗੀ ਜਾਂ ਨਹੀਂ। ਸਵਾਲ ਇਸ 'ਚ 'ਤੇ ਵੀ ਹੈ ਕਿ ਗੂਗਲ ਦੁਆਰਾ ਇਸ ਮਹੀਨੇ ਰਿਲੀਜ਼ ਕੀਤਾ ਗਿਆ ਐਂਡ੍ਰਾਇਡ ਦਾ ਲੇਟੈਸਟ ਵਰਜ਼ਨ Oreo ਨੂੰ Moto X Pure 'ਚ ਦਿੱਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ 1ndroid Police ਦੀ ਵੈੱਬਸਾਈਟ ਦੇ ਰਾਹੀਂ ਸਾਹਮਣੇ ਆਈ ਹੈ।
ਐਂਡ੍ਰਾਇਡ ਨੂਗਟ ਦੇ ਨਾਲ ਨਵੇਂ ਨੋਟੀਫਿਕੇਸ਼ਨ ਸਿਸਟਮ, ਸਪਲਿਟ ਸਕ੍ਰੀਨ, ਮਲਟੀਟਾਸਕਿੰਗ, ਕਵਿਕ ਸਵੀਚਿੰਗ ਐਪਸ, ਬੈਟਰੀ ਲਾਈਫ, ਡਾਟਾ ਸੇਵਰ, ਕਸਟਮ ਕਵਿਕ ਸੈਟਿੰਗ, ਕਵਿੱਕ ਸੈਟਿੰਗ ਵਾਰ ਅਤੇ ਕਈ ਨਵੀਂ ਇਮੋਜੀ ਪੇਸ਼ ਕੀਤੀ ਗਈਆਂ ਹਨ।