30,000 ਰੁਪਏ ਸਸਤਾ ਹੋਇਆ Moto Razr 2019, ਜਾਣੋ ਨਵੀਂ ਕੀਮਤ

9/18/2020 4:19:12 PM

ਗੈਜੇਟ ਡੈਸਕ– ਜੇਕਰ ਤੁਸੀਂ ਇਕ ਫੋਲਡੇਬਲ ਸਮਾਰਟਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਮੋਟੋਰੋਲਾ ਨੇ ਆਪਣਾ Moto Razr 2019 ਮਾਡਲ 30,000 ਰੁਪਏ ਸਸਤਾ ਕਰ ਦਿੱਤਾ ਹੈ। ਯਾਨੀ ਹੁਣ ਤੁਸੀਂ 1,24,999 ਰੁਪਏ ਦੀ ਕੀਮਤ ਵਾਲੇ ਇਸ ਫੋਨ ਨੂੰ 94,999 ਰੁਪਏ ’ਚ ਆਫਲਾਈਨ ਅਤੇ ਆਨਲਾਈਨ ਸਟੋਰਾਂ ਤੋਂ ਖ਼ਰੀਦ ਸਕੋਗੇ। 

2 ਸਕਰੀਨਾਂ ਨਾਲ ਲੈਸ ਹੈ ਇਹ ਫੋਨ
ਮੋਟੋ ਰੇਜ਼ਰ 2019 ’ਚ 2 ਸਕਰੀਨਾਂ ਦਿੱਤੀਆਂ ਗਈਆਂ ਹਨ। ਇਕ ਫੋਲਡੇਬਲ OLED ਸਕਰੀਨ ਫੋਨ ਦੇ ਅੰਦਰਲੇ ਪਾਸੇ ਹੈ ਉਥੇ ਹੀ ਦੂਜੀ ਬਾਹਰੇ ਪਾਸੇ ਹੈ। ਫੋਨ ਨੂੰ ਖੋਲ੍ਹ ਕੇ ਵੇਖੀਆ ਤਾਂ ਇਸ ਦੇ ਅੰਦਰ ਵਾਲੀ ਸਕਰੀਨ ਦਾ ਸਾਈਜ਼ 6.2 ਇੰਚ ਦਾ ਹੈ। ਫਲੈਕਸੀਬਲ OLED ਇੰਟਰਨਲ ਡਿਸਪਲੇਅ 21:9 ਸਿਨੇਮਾਵਿਜ਼ਨ ਆਪਸਪੈਕਟ ਰੇਸ਼ੀਆ ’ਤੇ ਕੰਮ ਕਰਦੀ ਹੈ। ਫੋਨ ਨੂੰ ਫੋਲਡ ਕਰ ਤੋਂ ਬਾਅਦ ਬਾਹਰਲੇ ਪਾਸੇ 2.7 ਇੰਚ ਦੀ ਸਕਰੀਨ ਵੇਖੀ ਜਾ ਸਕਦੀ ਹੈ ਜਿਸ ਨੂੰ ਖ਼ਾਸ ਤੌਰ ’ਤੇ ਨੋਟੀਫਿਕੇਸ਼ੰਸ ਲਈ ਦਿੱਤਾ ਗਿਆ ਹੈ। ਫੋਨ ’ਤੇ ਫਿੰਗਰਪ੍ਰਿੰਟ ਸੈਂਸਰ ਆਊਟਰ ਪੈਨਲ ’ਤੇ ਹੀ ਮਿਲੇਗਾ। 

ਫੋਟੋਗ੍ਰਾਫੀ ਲਈ ਮਿਲੇ ਦੋ ਕੈਮਰੇ
ਇਸ ਫੋਨ ’ਚ ਫੋਟੋਗ੍ਰਾਫੀ ਲਈ ਦੋ ਕੈਮਰੇ ਦਿੱਤੇ ਗਏ ਹਨ। ਇਸ ਵਿਚ ਨਾਈਟ ਵਿਜ਼ਨ ਮੋਡ ਨਾਲ 16 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਅਤੇ 5 ਮੈਗਾਪਿਕਸਲ ਦਾ ਇੰਟਰਨਲ ਕੈਮਰਾ ਮੌਜੂਦ ਹੈ। 

ਹੋਰ ਫੀਚਰਜ਼
Moto Razr 2019 ਸਮਾਰਟਫੋਨ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਇਹ ਫੋਨ ਸਨੈਪਡ੍ਰੈਗਨ 710 ਚਿਪਸੈੱਟ, 6 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਇੰਟਰਨਲ ਸਟੋਰੇਜ ਨਾਲ ਉਪਲੱਬਦ ਕੀਤਾ ਗਿਆ ਹੈ। 


Rakesh

Content Editor Rakesh