ਅਧਿਕਾਰਕ ਤੌਰ ਤੇ ਲਾਂਚ ਹੋਇਆ ਮੋਟੋ ਐਮ ਸਮਾਰਟਫੋਨ
Thursday, Nov 10, 2016 - 01:29 PM (IST)
ਜਲੰਧਰ- ਕਾਫ਼ੀ ਸਮੇਂ ਤੋਂ ਚਰਚਾ ਸੀ ਮੋਟੋਰੋਲਾ ਛੇਤੀ ਹੀ ਨਵਾਂ ਸਮਾਰਟਫੋਨ ਮੋਟੋ ਐਮ ਲਾਂਚ ਕਰ ਸਕਦੀ ਹੈ ਜਦ ਕਿ ਇਹ ਸਮਾਰਟਫੋਨ ਲਾਂਚ ਤੋਂ ਕੁੱਝ ਘੰਟੇ ਪਹਿਲਾਂ ਹੀ ਚਾਇਨਾ ਦੀ ਇਕ ਰਿਟੇਲਰ ਸਾਇਟ ''ਤੇ ਕੀਮਤ ਦੀ ਜਾਣਕਾਰੀ ਦੇ ਨਾਲ ਲਿਸਟ ਕੀਤਾ ਗਿਆ ਸੀ । ਪਰ ਉਥੇ ਹੀ ਕੰਪਨੀ ਨੇ ਮੋਟੋ ਐਮ ਸਮਾਰਟਫੋਨ ਨੂੰ ਚਾਇਨਾ ''ਚ ਆਧਿਕਾਰਕ ਤੌਰ ਤੇ ਲਾਂਚ ਕਰ ਦਿੱਤਾ ਹੈ ਅਤੇ ਮੋਟੋ ਐਮ ਦੀ ਕੀਮਤ ਆਰ. ਐੱਮ. ਬੀ 1,999 (ਲਗਭਗ 20,000 ਰੁਪਏ) ਹੈ। ਇਹ ਸਮਾਰਟਫੋਨ 11 ਨਵੰਬਰ ਤੋਂ ਸੇਲ ਲਈ ਉਪਲੱਬਧ ਹੋਵੇਗਾ। ਜਿਸ ਦੇ ਲਈ ਯੂਜ਼ਰਸ ਨੂੰ ਮੋਟੋਰੋਲਾ ਦੀ ਚੀਨੀ ਵੈਬਸਾਈਟ ''ਤੇ ਰਜਿਸਟਰੇਸ਼ਨ ਕਰਨਾ ਹੋਵੇਗਾ। ਜਾਣਕਾਰੀ ਦੇ ਮੁਤਾਬਕ ਕੰਪਨੀ ਛੇਤੀ ਹੀ ਇਸ ਨੂੰ ਭਾਰਤੀ ਬਾਜ਼ਾਰ ''ਚ ਲਾਂਚ ਕਰ ਸਕਦੀ ਹੈ।
ਮੋਟੋ ਐੱਮ ਦੇ ਸਪੈਸੀਫਿਕੇਸ਼ਨ ਤੇ ਨਜ਼ਰ ਕਰੀਏ ਤਾਂ ਇਸ ''ਚ 2.5ਡੀ ਕਰਵਡ ਗਲਾਸ ਦੇ ਨਾਲ 5.5-ਇੰਚ ਦੀ ਫੁੱਲ ਐੱਚ. ਡੀ ਡਿਸਪਲੇ ਦਿੱਤੀ ਗਈ ਹੈ। ਜਿਸਦਾ ਸਕ੍ਰੀਨ ਰੈਜ਼ੋਲਿਊਸ਼ਨ 1920ਗ1080ਪਿਕਸਲ ਹੈ। ਮੀਡਿਆਟੈੱਕ ਦੇ ਹੈਲੀਓ ਪੀ15 ਕਵਾਡਕੋਰ ਪ੍ਰੋਸੈਸਰ, ਮਾਲੀ ਟੀ860ਐੱਮ. ਪੀ2 ਜੀ. ਪੀ. ਯੂ ਦਿੱਤਾ ਗਿਆ ਹੈ। ਇਸ ''ਚ 4ਜੀ. ਬੀ ਰੈਮ ਅਤੇ 32ਜੀ. ਬੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ 256ਜੀ. ਬੀ ਤੱਕ ਹੈ। ਫੋਟੋਗ੍ਰਾਫੀ ਲਈ ਡਿਊਲ ਟੋਨ ਐੱਲ. ਈ. ਡੀ ਫਲੈਸ਼ ਅਤੇ ਪੀ. ਡੀ. ਏ. ਐੱਫ ਦੇ ਨਾਲ 16-ਮੈਗਾਪਿਕਸਲ ਦਾ ਰੀਅਰ ਕੈਮਰਾ ਸੈਲਫੀ ਲਈ 8-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਕੁਨੈੱਕਟੀਵਿਟੀ ਆਪਸ਼ਨ ਦੇ ਤੌਰ ਮੋਟੋ ਐੱਮ ''ਚ ਡਿਊਲ ਸਿਮ ਕਾਰਡ ਸਲਾਟ, 4ਜੀ, ਵੋਏਲਟੀਈ ਸਪੋਰਟ, ਵਾਈ-ਫਾਈ, ਯੂ. ਐੱਸ. ਬੀ ਟਾਈਪ ਸੀ ਅਤੇ ਯੂ. ਐੱਸ. ਬੀ ਓ. ਏ. ਟੀ. ਜੀ ਦਿੱਤੇ ਗਏ ਹਨ। ਐਂਡ੍ਰਾਇਡ 6.0.1 ਮਾਰਸ਼ਮੇਲੋ ''ਤੇ ਆਧਾਰਿਤ ਇਸ ਸਮਾਰਟਫੋਨ ''ਚ ਪਾਵਰ ਬੈਕਅਪ ਲਈ 3,050 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ।
