Moto M Smartphone ਨੂੰ ਮਿਲਿਆ ਐਂਡਰਾਇਡ 7.0 ਨੂਗਾ ਅਪਡੇਟ

Saturday, Jul 01, 2017 - 10:56 AM (IST)

Moto M Smartphone ਨੂੰ ਮਿਲਿਆ ਐਂਡਰਾਇਡ 7.0 ਨੂਗਾ ਅਪਡੇਟ

ਜਲੰਧਰ- ਲੇਨੋਵੋ ਨੂੰ ਮੋਟੋ ਐੱਮ ਸਮਾਰਟਫੋਨ ਨੂੰ ਪਿਛਲੇ ਸਾਲ ਭਾਰਤ 'ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਨੂੰ ਐਂਡਰਾਇਡ 7.0 ਨੂਗਾ ਅਪਡੇਟ ਮਿਲਣਾ ਸ਼ੁਰੂ ਹੋ ਗਿਆ ਹੈ। ਐਂਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲੇ ਮੋਟੋ ਐੱਮ. ਹੈਂਡਸੈੱਟ ਦੇ ਦੋ ਵੇਰੀਅੰਟ ਹੈ। 3 ਜੀ. ਬੀ. ਰੈਮ ਅਤੇ 32 ਜੀ. ਬੀ. ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 15,999 ਰੁਪਏ ਹੈ ਅਤੇ 17,999 ਰੁਪਏ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਵਾਲਾ ਵੇਰੀਅੰਟ ਮਿਲਦਾ ਹੈ। ਇਸ ਸਮਾਰਟਫੋਨ ਨੂੰ ਮਿਲ ਰਿਹਾ ਐਂਡਰਾਇਡ 7.0 ਨੂਗਾ ਅਪਡੇਟ 1.5 ਜੀ. ਬੀ. ਦਾ ਹੈ। ਐਂਡਰਾਇਡ ਦੇ ਨਵੇਂ ਵਰਜਨ ਦੇ ਅਪਡੇਟ ਨਾਲ ਸਮਾਰਟਫੋਨ 'ਚ ਡਿਊ ਵੀਡੀਓ ਕਾਲਿੰਗ ਐਪ ਵੀ ਆਉਂਦਾ ਹੈ। 
ਐਂਡਰਾਇਡ 7.0 ਨੂਗਾ ਅਪਡੇਟ ਨਾਲ ਤੁਹਾਨੂੰ ਆਮ ਫੀਚਰ ਮਿਲਣਗੇ। ਇਸ ਸਮਾਰਟਫੋਨ 'ਚ 5.5 ਇੰਚ ਦਾ ਆਈ. ਪੀ. ਐੱਸ. ਡਿਸਪਲੇ ਹੈ, ਜੋ 2.5ਡੀ ਕਵਰਡ ਗਲਾਸ ਨਾਲ ਆਉਂਦਾ ਹੈ। ਸਕਰੀਨ ਰੈਜ਼ੋਲਿਊਸ਼ਨ (1080x1920 ਪਿਕਸਲ) ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਮੇਟਲ ਬਾਡੀ ਤੋਂ ਇਲਾਵਾ ਇਸ ਫੋਨ ਦੀ ਖਾਸੀਅਤ ਪੀ. ਡੀ. ਏ. ਐੱਫ. ਨਾਲ ਲੈਸ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫੋਨ 'ਚ ਸੈਲਫੀ ਅਤੇ ਵੀਡਓ ਚੈਟਿੰਗ ਲਈ ਅਕ 8 ਮੈਗਾਪਿਕਸਲ ਦਾ ਕੈਮਰਾ ਹੈ। 
ਨਵੇਂ ਮੋਟੋ ਐੇੱਮ 'ਚ 2.2 ਗੀਗਾਹਟਰਜ਼ ਕਵਾਡ-ਕੋਰ ਮੀਡੀਆਟੇਕ ਹੀਲਿਓ ਪੀ 15 ਪ੍ਰੋਸੈਸਰ ਦਿੱਤਾ ਗਿਆ ਹੈ। ਯੂਜ਼ਰ ਚਾਹੇ ਤਾਂ ਸਟੋਰੇਜ ਨੂੰ 128 ਜੀ. ਬੀ. ਤੱਕ ਦੇ ਮਾਈਖ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾ ਸਕਦੇ ਹਾਂ। ਇਹ ਫੋਨ ਹਾਈਬ੍ਰਿਡ ਸਿਮ ਸਲਾਟ ਨਾਲ ਅਉਂਦਾ ਹੈ, ਜਿਸ ਦਾ ਮਤਲਬ ਹੈ ਕਿ ਇਸ 'ਚ ਇਕ ਨਾਲ ਦੋ ਸਿਮ ਕਾਰਡ ਜਾਂ ਫਿਰ ਇਕ ਸਿਮ ਕਾਰਡ ਅਤੇ ਇਕ ਮਾਈਕ੍ਰੋ ਐੱਸ. ਡੀ. ਕਾਰਡ ਹੀ ਇਸਤੇਮਾਲ ਕਰ ਪਾਉਣਗੇ। ਇਸ ਫੋਨ 'ਚ 3050 ਐੱਮ. ਏ. ਐੱਚ. ਬੈਟਰੀ ਹੈ, ਜੋ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਇਹ ਸਮਾਰਟਫੋਨ ਇਕ ਡਬਲ ਲੇਅਰ ਨੈਨੋ, ਕੋਟਿੰਗ ਨਾਲ ਆਉਂਦਾ ਹੈ।
ਕਨੈਕਟੀਵਿਟੀ ਲਈ ਫੋਨ 'ਚ ਵਾਈ-ਫਾਈ 802.11 ਏ. ਸੀ., ਬਲੁਟੂਥ 4.1, ਜੀ. ਪੀ. ਐੱਸ., 4ਜੀ ਵੀ. ਓ. ਐੱਲ. ਟੀ. ਈ. ਅਤੇ ਯੂ. ਐੱਸ. ਬੀ ਟਾਈਪ-ਸੀ, ਐੱਨ. ਐੱਫ. ਸੀ. ਵਰਗੇ ਫੀਚਰ ਹੈ। ਇਸ ਤੋਂ ਐਕਸੇਲੇਰੋਮੀਟਰ, ਐਂਬੀਅੰਟ, ਲਾਈਟ ਸੈਂਸਰ, ਜ਼ਾਇਰੋਸਕੋਪ, ਮੈਗਨੇਟੋਮੀਟਰ ਅਤੇ ਪ੍ਰਾਕਿਸਮਿਟੀ ਸੈਂਸਰ ਵੀ ਹੈ। ਫੋਨ ਦਾ ਡਾਈਮੈਂਸ਼ਨ 151.35x75.35x7.85 ਮਿਲੀਮੀਟਰ ਅਤੇ ਵਜਨ 163 ਗ੍ਰਾਮ ਹੈ।


Related News