ਭਾਰਤ ''ਚ ਲਾਂਚ ਹੋਇਆ ਫੁੱਲ ਮੈਟਲ ਬਾਡੀ ਨਾਲ Moto-M ਸਮਾਰਟਫੋਨ

Tuesday, Dec 13, 2016 - 03:07 PM (IST)

ਭਾਰਤ ''ਚ ਲਾਂਚ ਹੋਇਆ ਫੁੱਲ ਮੈਟਲ ਬਾਡੀ ਨਾਲ Moto-M ਸਮਾਰਟਫੋਨ

ਜਲੰਧਰ- ਲਿਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਨੇ ਅਖਿਰਕਾਰ ਮੋਟੋ ਐੱਮ ਨੂੰ ਅੱਜ ਭਾਰਤੀ ਬਾਜ਼ਾਰ ''ਚ 15,999 ਰੁਪਏ  ਦੀ ਕੀਮਤ ਨਾਲ ਲਾਂਚ ਕਰ ਦਿੱਤਾ ਗਿਆ ਹੈ। ਨਵਾਂ ਮੋਟੋ ਐੱਮ ਮੋਟੋਰੋਲਾ ਦਾ ਪਹਿਲਾ ਫੋਨ ਹੈ ਜੋ ਪੂਰੀ ਤਰ੍ਹਾਂ ਨਾਲ ਮੇਟਲ ਬਾਡੀ ਦਾ ਬਣਿਆ ਹੈ। ਇਹ ਸਮਾਰਟਫੋਨ 14 ਦਸੰਬਰ ਤੋਂ ਰਾਤ 11.59 ਮਿੰਟ ਤੋਂ ਐਕਸਕਲੂਸਿਵ ਤੌਰ ''ਤੇ ਫਲਿੱਪਕਾਰਟ ''ਤੇ ਮਿਲੇਗਾ। ਲਿਸਟਿੰਗ ''ਚ ਦਾਅਵਾ ਕੀਤਾ ਗਿਆ ਹੈ ਕਿ ਮੋਟੋ ਐੱਮ ਸਮਾਰਟਫੋਨ ਇਕ ਡਬਲ ਲੇਅਰ ਨੈਨੋ-ਕੋਟਿੰਗ ਦੇ ਨਾਲ ਆਉਂਦਾ ਹੈ।

 

 

ਮੋਟੋ ਐੱਮ ਦੇ ਸਪੈਸੀਫਿਕੇਸ਼ਨਸ

5.5 ਇੰਚ ਦੀ ਆਈ. ਪੀ. ਐੱਸ ਸਕ੍ਰੀਨ

ਰੈਜ਼ੋਲਿਊਸ਼ਨ (1080x1920 ਪਿਕਸਲ) ਡਿਸਪਲੇ

2.5ਡੀ ਕਰਵਡ ਗਲਾਸ

ਪੀ. ਡੀ. ਏ. ਐੱਫ ਨਾਲ 16 ਮੈਗਾਪਿਕਸਲ ਰਿਅਰ ਕੈਮਰਾ

4 ਜੀ. ਬੀ ਐੱਲ. ਪੀ. ਡੀ. ਡੀ. ਆਰ 3 ਰੈਮ।

2.2 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਹੈਲੀਓ ਪੀ15 ਪ੍ਰੋਸੈਸਰ।

ਐਂਡ੍ਰਾਇਡ 6.0 ਮਾਰਸ਼ਮੈਲੋ ਆਪ੍ਰੇਟਿੰਗ ਸਿਸਟਮ।

ਸੈਲਫੀ ਅਤੇ ਵੀਡੀਓ ਚੈਟਿੰਗ ਲਈ 8 ਮੈਗਾਪਿਕਸਲ ਦਾ ਕੈਮਰਾ। 

32 ਜੀ. ਬੀ ਇਨ-ਬਿਲਟ ਸਟੋਰੇਜ।

ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ 128 ਜੀ. ਬੀ ਤੱਕ

ਡਿਊਲ ਸਿਮ ਸਪੋਰਟ।

ਹਾਇ-ਬਰਿਡ ਸਿਮ ਸਲਾਟ ਦੇ ਨਾਲ ਆਉਂਦਾ ਹੈ।

ਇਸ ਫੋਨ ''ਚ 3050 ਐੱਮ. ਏ. ਐੱਚ ਬੈਟਰੀ।

ੇਫਾਸਟ ਚਾਰਜਿੰਗ ਸਪੋਰਟ

ਡਾਇਮੇਂਸ਼ਨ 151.35x75.35x7.85 ਮਿਲੀਮੀਟਰ

ਵਜ਼ਨ 163 ਗਰਾਮ।

ਵਾਈ-ਫਾਈ 802.11ਏ. ਸੀ, ਬਲੂਟੁੱਥ 4.1, ਜੀ. ਪੀ. ਐੱਸ/ਏ-ਜੀ. ਪੀ. ਐੱਸ, 4ਜੀ ਵੀ. ਓ. ਐੱਲ. ਟੀ. ਈ ਅਤੇ ਯੂ. ਐੱਸ. ਬੀ ਟਾਈਪ-ਸੀ, ਐੱਨ. ਐੱਫ. ਸੀ ਜਿਵੇਂ ਫੀਚਰ।


Related News