ਦਮਦਾਰ ਫੀਚਰਜ਼ ਨਾਲ ਅਗਲੇ ਹਫ਼ਤੇ ਭਾਰਤ ’ਚ ਲਾਂਚ ਹੋ ਸਕਦੈ ਮੋਟੋਰੋਲਾ ਦਾ ਇਹ ਸ਼ਾਨਦਾਰ ਫੋਨ

Tuesday, Jan 04, 2022 - 03:46 PM (IST)

ਗੈਜੇਟ ਡੈਸਕ– ਮੋਟੋਰੋਲਾ ਦੀ ਜੀ ਸੀਰੀਜ਼ ਦਾ ਨਵਾਂ ਸਮਾਰਟਫੋਨ Moto G71 ਜਲਦ ਭਾਰਤ ’ਚ ਲਾਂਚ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਜਨਵਰੀ ਦੇ ਦੂਜੇ ਹਫਤੇ Moto G71 ਨੂੰ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਟਿਪਸਟਰ ਯੋਗੇਸ਼ ਬਰਾਰ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਜਨਵਰੀ ਦੇ ਦੂਜੇ ਹਫਤੇ ’ਚ Moto G71 ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। 

ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ’ਚ Moto G71 ਨੂੰ Moto G200, Moto G51, Moto G41 ਅਤੇ Moto G31 ਦੇ ਨਾਲ ਯੂਰਪ ’ਚ ਲਾਂਚ ਕੀਤਾ ਗਿਆ ਸੀ। ਇਨ੍ਹਾਂ ’ਚੋਂ Moto G51 ਅਤੇ Moto G31 ਪਹਿਲਾਂ ਤੋਂ ਹੀ ਭਾਰਤ ’ਚ ਲਾਂਚ ਹੋ ਚੁੱਕੇ ਹਨ। 

Moto G71 ਦੀ ਕੀਮਤ ਤੇ ਫੀਚਰਜ਼
Moto G71 ਦੀ ਕੀਮਤ ਯੂਰਪ ’ਚ 299.99 ਯੂਰੋ (ਕਰੀਬ 25,200 ਰੁਪਏ) ਹੈ। ਫੀਚਰਜ਼ ਦੀ ਗੱਲ ਕਰੀਏ ਤਾਂ Moto G71 ’ਚ ਐਂਡਰਾਇਡ 11 ਮਿਲੇਗਾ। ਫੋਨ ’ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜਿਸਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। 

ਡਿਸਪਲੇਅ ਦਾ ਪੈਨਲ OLED ਹੈ ਅਤੇ ਰਿਫ੍ਰੈਸ਼ ਰੇਟ 60Hz ਹੈ। ਇਸ ਵਿਚ ਸਨੈਪਡ੍ਰੈਗਨ 695 ਪ੍ਰੋਸੈਸਰ, 8 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਹੈ। ਇਸ ਵਿਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਸੈਲਫੀ ਲਈ ਇਸ ਵਿਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 30 ਵਾਟ ਦੀ ਟਰਬੋ ਪਾਵਰ ਫਾਸਟ ਚਾਰਜਿੰਗ ਮਿਲੇਗੀ। 

ਇਸਦੀ ਕੀਮਤ ਦੀ ਤੁਲਨਾ Moto G51 5G ਨਾਲ ਕਰੀਏ ਤਾਂ Moto G51 5G ਨੂੰ ਭਾਰਤ ’ਚ 14,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਪੇਸ਼ ਕੀਤਾ ਗਿਆ ਸੀ। ਇਹ ਕੀਮਤ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦੀ ਹੈ। ਇਸਤੋਂ ਇਲਾਵਾ Moto G31 ਵੀ ਭਾਰਤ ’ਚ 12,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਹੋ ਗਿਆ ਹੈ। 


Rakesh

Content Editor

Related News