ਲਾਂਚ ਹੋਣ ਤੋਂ ਬਾਅਦ ਫਲਿੱਪਕਾਰਟ ''ਤੇ ਤੇਜ਼ੀ ਨਾਲ ਵਿਕਿਆ ਇਹ ਬਿਹਤਰੀਨ ਸਮਾਰਟਫੋਨ

03/20/2017 12:20:32 PM

ਜਲੰਧਰ- ਲੇਨੋਵੋ ਨੇ ਆਪਣੇ ਮੋਟੋਰੋਲਾ ਬ੍ਰਾਂਡ ਦੇ ਤਹਿਤ ਨਵੇਂ ਸਮਾਰਟਫੋਨ ਮੋਟੋ ਜੀ5 ਪਲੱਸ (Moto G5 Plus) ਨੂੰ 15 ਮਾਰਚ ਨੂੰ ਲਾਂਚ ਕੀਤਾ ਸੀ। ਲਾਂਚਿੰਗ ਦੇ ਪਹਿਲੇ ਹੀ ਦਿਨ ਇਸ ਸਮਾਰਟਫੋਨ ਦੀ ਰਿਕਾਰਡ ਵਿਕਰੀ ਹੋਈ ਹੈ। ਫਲਿੱਪਕਾਰਟ ਦੇ ਮੁਤਾਬਕ ਉਸ ਨੇ ਪਹਿਲੇ ਹੀ ਦਿਨ ਹਰ ਇਕ ਮਿੰਟ ''ਚ 50 ਸਮਾਰਟਫੋਨਜ਼ ਵੇਚੇ ਹਨ। ਇੱਥੋ ਤੱਕ ਕਿ ਮੋਟੋ ਜੀ5 ਪਲੱਸ (3GB/16GB) ਵੇਰਿਅੰਟ ਪਹਿਲਾਂ ਕੁਝ ਹੀ ਮਿੰਟਾਂ ''ਚ ਆਊਟ ਆਫ ਸਟਾਕ ਹੋ ਗਿਆ । 
ਫਲਿੱਪਕਾਰਟ ਦੇ ਪ੍ਰੋਡੈਕਟ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਜੀ5 ਪਲੱਸ ਲਈ 4,000 ਤੋਂ ਵੀ ਜ਼ਿਆਦਾ ਪੁਰਾਣੇ ਫੋਨ ਬਦਲੇ ਗਏ। ਫਲਿੱਪਕਾਰਟ ਦੇ ਨਿਰਦੇਸ਼ਕ (ਮੋਬਾਇਲਸ) ਆਇਪਨ ਆਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮੋਟੋ ਜੀ5 ਪਲੱਸ ਦੀ ਐਕਸਕਲੂਸਿਵ ਲਾਂਚ ਨੂੰ ਮਿਲੀ ਸ਼ਾਨਦਾਰ ਪ੍ਰਤਿਕਿਰਿਆ ਗਾਹਕਾਂ ਦੀ ਨਵੀਤਮ ਤਕਨੀਕ ਨੂੰ ਕਿਫਾਈ ਬਜਟ ''ਚ ਪਾਉਣ ਦੀ ਮੰਗ ਨੂੰ ਦਰਸ਼ਾਉਂਦੀ ਹੈ।
ਕੀਮਤ -
ਮੋਟੋ ਜੀ5 ਪਲੱਸ ਸਮਾਰਟਫੋਨ ਦੇ 3 ਜੀ. ਬੀ. ਰੈਮ ਅਤੇ 16 ਰੈਮ ਵੇਰਿਅੰਟ ਦੀ ਭਾਰਤ ''ਚ ਕੀਮਤ 14,999 ਰੁਪਏ ਹੈ, 4 ਜੀ. ਬੀ. ਰੈਮ ਅਤੇ 32 ਜੀ. ਬੀ. ਰੈਮ ਵਾਲਾ ਵੇਰਿਅੰਟ 16,999 ਰੁਪਏ ਦੀ ਕੀਮਤ ''ਚ ਵੇਚਿਆ ਗਿਆ ਹੈ।  
ਫੀਚਰਸ -
ਐਂਡਰਾਇਡ ਨਾਗਟ ''ਤੇ ਆਧਾਰਿਤ ਮੋਟੋ ਜੀ5 ਪਲੱਸ ਸਮਾਰਟਫੋਨ ''ਚ 5.2 ਇੰਚ ਦੀ (1920x1080) ਪਿਕਸਲ ਨੂੰ ਸਪੋਰਟ ਕਰਨ ਵਾਲੀ ਫੁੱਲ ਐੱਚ. ਡੀ. ਡਿਸਪਲੇ ਮੌਜੂਦ ਹੈ, ਜਿਸ ''ਤੇ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਕਵਾਲਕਮ ਸਨੈਪਡ੍ਰੈਗਨ 625 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ਨੂੰ ਦੋ ਸਟੋਰੇਜ ਵੇਰਿਅੰਟ ''ਚ ਪੇਸ਼ ਕੀਤਾ ਗਿਆ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀ. ਬੀ. ਤੱਕ ਵਧਾਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ ਐੱਲ. ਈ. ਡੀ. ਫਲੈਸ਼ ਨਾਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਦੇ ਸ਼ੌਕੀਨਾਂ ਲਈ ਇਸ ''ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ 3000 ਐੱਮ. ਏ. ਐੱਚ. ਦੀ ਬੈਟਰੀ ਕਰੇਗੀ। ਕਨੈਕਟੀਵਿਟੀ ਲਈ ਇਸ ਫੋਨ ''ਚ ਵਾਈ-ਫਾਈ, ਬਲੂਟੁਥ ਵੀ4.2, NFC ਅਤੇ ਮਾਈਕ੍ਰੋ  USB ਪੋਰਟ ਦਿੱਤਾ ਗਿਆ ਹੈ।

Related News