ਭਾਰਤ ''ਚ ਦੋ ਰੈਮ ਅਤੇ ਸਟੋਰੇਜ਼ ਵੇਰੀਅੰਟ ''ਚ ਲਾਂਚ ਹੋਇਆ Moto G5 Plus
Wednesday, Mar 15, 2017 - 03:13 PM (IST)

ਜਲੰਧਰ- ਮੋਟੋਰੋਲਾ ਨੇ ਬਾਰਸਿਲੋਨਾ ''ਚ ਐੱਮ. ਡਬਲੀਯੂ. ਸੀ 2017 ਟ੍ਰੇਡ ਸ਼ੋਅ ਦੌਰਾਨ ਨਵੀਂ ਜੈਨਰੇਸ਼ਨ ਵਾਲੇ ਮੋਟੋ ਜੀ5 ਅਤੇ ਮੋਟੋ ਜੀ5 ਪਲਸ ਸਮਾਰਟਫੋਨ ਲਾਂਚ ਕੀਤਾ ਸੀ। ਜਿਸ ਤੋਂ ਬਾਅਦ ਅੱਜ ਦਿੱਲੀ ''ਚ ਆਯੋਜਿਤ ਇਕ ਈਵੇਂਟ ''ਚ ਮੋਟੋ ਜੀ5 ਪਲਸ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਨੂੰ ਭਾਰਤੀ ਬਾਜ਼ਾਰ ''ਚ 14,999 ਰੁਪਏ ਦੀ ਸ਼ੁਰੂਆਤੀ ਕੀਮਤ ''ਚ ਪੇਸ਼ ਕੀਤਾ ਹੈ। ਇਸਦੇ ਨਾਲ ਹੀ ਇਹ ਸਮਾਰਟਫੋਨ ਐਕਸਕਲੂਸਿਵ ਤੌਰ ''ਤੇ ਅੱਜ ਰਾਤ 11:59 ਵਜੇ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ''ਤੇ ਸੇਲ ਲਈ ਉਪਲੱਬਧ ਹੋਵੇਗਾ।
ਦਸ ਦਈਏ ਕਿ ਫਲਿੱਪਕਾਰਟ ''ਤੇ ਮੋਟੋ ਜੀ5 ਪਲਸ ਦੇ ਨਾਲ ਬਾਇਬੈਕ ਗਾਰੰਟੀ ਦਿੱਤੀ ਜਾਵੇਗੀ। ਆਫਰ ਦੀ ਗੱਲ ਕਰੀਏ ਤਾਂ ਫਲਿੱਪਕਾਰਟ ਨੇ ਮੋਟੋ 75 ਪਲਸ ਨੂੰ 1,199 ਬਾਇਬੈਕ ਆਫਰ ਨਾਲ ਪੇਸ਼ ਕੀਤਾ ਹੈ। ਆਫਰ ਦੇ ਤਹਿਤ, ਜੇਕਰ ਗਾਹਕ ਖਰੀਦਾਰੀ ਦੇ 6-8 ਮਹੀਨੇ ਦੇ ਬਾਅਦ ਮੋਟੋ ਜੀ5 ਪਲਸ ਸਮਾਰਟਫੋਨ ਨੂੰ ਦੂੱਜੇ ਸਮਾਰਟਫੋਨ ਨਾਲ ਐਕਸਚੇਂਜ ਕਰਦੇ ਹਨ ਤਾਂ ਉਨ੍ਹਾਂ ਨੂੰ ਇਕ ਫਿਕਸਡ ਐਕਸਚੇਂਜ ਡਿਸਕਾÀੂਂਟ ਮਿਲੇਗਾ।
ਮੋਟੋ ਜੀ5 ਪਲਸ ਦੇ ਸਪੈਸੀਫਿਕੇਸ਼ਨ
- 5.2 ਇੰਚ ਦੀ ਫੁੱਲ ਐੱਚ. ਡੀ ਡਿਸਪਲੇ - ਸਕ੍ਰੀਨ ''ਤੇ ਕਾਰਨਿੰਗ ਗੋਰਿੱਲਾ ਗਲਾਸ 3 ਦੀ ਕੋਟਿੰਗ
- 2.0ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡਰੈਗਨ 625 ਪ੍ਰੋਸੈਸਰ
- ਐਡਰਿਨੋ 506 ਜੀ. ਪੀ. ਯੂ
- 372 ਰੈਮ 1672 ਇੰਟਰਨਲ ਸਟੋਰੇਜ਼ ਅਤੇ 472 ਰੈਮ ਨਾਲ 3272 ਇੰਟਰਨਲ ਸਟੋਰੇਜ ਵੇਰਿਅੰਟ
- 128ਜੀ. ਬੀ ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ
- 12-ਮੈਗਾਪਿਕਸਲ ਦਾ ਰਿਅਰ ਕੈਮਰਾ ਨਾਲ ਐੱਲ. ਈ. ਡੀ ਫਲੈਸ਼
- ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ
- ਪਾਵਰ ਬੈਕਅਪ ਲਈ 3,000ਐੱਮ. ਏ. ਐੱਚ ਦੀ ਬੈਟਰੀ
- ਟਰਬੋਪਾਵਰ ਫਾਸਟ ਚਾਰਜਿੰਗ ਤਕਨੀਕ ਨਾਲ ਲੈਸ
- ਕੁਨੈੱਕਟੀਵਿਟੀ ਆਪਸ਼ਨ ''ਚ ਡਿਊਲ ਸਿਮ, 47 ਐੱਸ. ਟੀ. ਈ ਸਪੋਰਟ, ਵਾਈ-ਫਾਈ ਅਤੇ ਬਲੂਟੁੱਥ ਜਿਹੇ ਫੀਚਰਸ।