ਮੋਟੋ ਦੇ ਇਸ ਸਮਾਰਟਫੋਨ ਦੀ ਲੀਕ  ਹੋਈ ਜਾਣਕਾਰੀ

08/19/2017 5:21:27 PM

ਜਲੰਧਰ-ਦਿੱਗਜ਼ ਸਮਾਰਟਫੋਨ ਨਿਰਮਾਤਾ ਕੰਪਨੀ ਲੈਨੋਵੋ ਦੇ ਮਲਕੀਅਤ ਵਾਲੀ ਕੰਪਨੀ ਮੋਟੋ ਦੁਆਰਾ ਆਪਣੇ ਨਵੇਂ ਆਗਾਮੀ ਸਮਾਰਟਫੋਨ ਦੇ ਬਾਰੇ 'ਚ ਨਵੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਤੋਂ ਇਸ ਦੇ ਸਪੈਸੀਫਿਕੇਸ਼ਨ ਸੰਬੰਧੀ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਪਤਾ ਲੱਗਿਆ ਸੀ ਕਿ ਮੋਟੋਰੋਲਾ ਦਾ ਨਵਾਂ Moto X4 ਸਮਾਰਟਫੋਨ 24 ਅਗਸਤ  ਨੂੰ ਲਾਂਚ ਹੋ ਸਕਦਾ ਹੈ, ਪਰ ਹਾਲ ਹੀ ਲੀਕ ਹੋਈ ਜਾਣਕਾਰੀ 'ਚ ਇਸਦੇ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ 'ਚ  5.2 ਇੰਚ ਡਿਸਪਲੇਅ ਨਾਲ 4GB ਰੈਮ ਅਤੇ 64GB ਸਟੋਰੇਜ ਦਿੱਤੀ ਜਾ ਸਕਦੀ ਹੈ।

ਇਸ ਤੋਂ ਪਹਿਲਾਂ ਇੱਕ ਹੋਰ ਸਾਹਮਣੇ ਆਈ ਜਾਣਕਾਰੀ 'ਚ ਦੱਸਿਆ ਗਿਆ ਸੀ ਕਿ ਮੋਟੋ ਐਕਸ 4 ਸਮਾਰਟਫੋਨ 'ਚ 5 ਇੰਚ ਫੁੱਲ HD (1080*1920  ਪਿਕਸਲ ) ਡਿਸਪਲੇ ਦਿੱਤੇ ਜਾਣ ਨਾਲ ਸਨੈਪਡ੍ਰੈਗਨ 630 ਪ੍ਰੋਸੈਸਰ , ਐਂਡਰਾਇਡ  7.1.1  ਨੂਗਟ ਆਪੇਰਟਿੰਗ  ਸਿਸਟਮ , 3GB ਰੈਮ ਨਾਲ 16GB ਦੀ ਇੰਟਰਨਲ ਸਟੋਰੇਜ  ਦਿੱਤੀ ਜਾ ਸਕਦੀ ਹੈ।

ਇਹ ਸਮਾਰਟਫੋਨ IP68 ਸਰਟੀਫਾਇਡ ਹੋਵੇਗਾ ਫੋਨ ਨੂੰ 30 ਮਿੰਟ ਤੱਕ ਲਈ ਪਾਣੀ ਦੇ ਅੰਦਰ ਵੀ ਵਰਤੋ ਕੀਤੀ ਜਾ ਸਕਦੀ ਹੈ। ਫੋਟੋਗਰਾਫੀ ਲਈ ਇਸ ਸਮਾਰਟਫੋਨ ਦੇ ਬੈਕ ਡਿਊਲ ਕੈਮਰਾ ਸੈੱਟਅਪ ਦਿੱਤਾ ਜਾਵੇਗਾ, ਜਿਸ 'ਚ 12 ਮੈਗਾਪਿਕਸਲ  ਅਤੇ 8 ਮੈਗਾਪਿਕਸਲ ਸੈਂਸਰ ਨਾਲ ਇਕ ਡਿਊਲ  ਰਿਅਰ ਕੈਮਰਾ ਸੈਟਅਪ ਹੋਣ ਦੀ ਉਮੀਦ ਹੈ। ਮੋਟੋ ਐਕਸ4 , ਮੋਟੋਰੋਲਾ ਕੰਪਨੀ ਦਾ ਪਹਿਲਾਂ  ਅਜਿਹਾ ਸਮਾਰਟਫੋਨ ਹੋਵੇਗਾ ਜੋ ਡਿਊਲ ਕੈਮਰੇ ਨਾਲ ਆਵੇਗਾ। ਪਾਵਰ ਲਈ ਇਸ 'ਚ ਕੁਇੱਕ ਚਾਰਜ 3.0 ਨਾਲ ਲੈਸ 3800mAh ਬੈਟਰੀ ਦਿੱਤੀ ਜਾ ਸਕਦੀ ਹੈ। ਪਰ ਹੁਣ ਇਸਦੇ ਫੀਚਰਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ।


Related News