ਐਂਡਰਾਇਡ ਦੀ ਇਸ ਖਾਮੀ ਨਾਲ ਖਰਾਬ ਹੋ ਸਕਦੈ ਤੁਹਾਡਾ ਸਮਾਰਟਫੋਨ

Tuesday, Dec 10, 2019 - 12:55 PM (IST)

ਐਂਡਰਾਇਡ ਦੀ ਇਸ ਖਾਮੀ ਨਾਲ ਖਰਾਬ ਹੋ ਸਕਦੈ ਤੁਹਾਡਾ ਸਮਾਰਟਫੋਨ

ਗੈਜੇਟ ਡੈਸਕ– ਐਂਡਰਾਇਡ ਸਮਾਰਟਫੋਨ ਨਾਲ ਜੁੜੀਆਂ ਢੇਰਾਂ ਖਾਮੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਇਕ ਅਜਿਹੀ ਖਾਮੀ ਦਾ ਪਤਾ ਲੱਗਾ ਹੈ, ਜਿਸ ਕਾਰਨ ਤੁਹਾਡਾ ਸਮਾਰਟਫੋਨ ਪੂਰੀ ਤਰ੍ਹਾਂ ਖਰਾਬ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਖਾਮੀ ਨੂੰ ਦਸੰਬਰ 2019 ’ਚ ਫਿਕਸ ਕੀਤਾ ਜਾ ਸਕਦਾ ਹੈ। ਦਸੰਬਰ, 2019 ਦੇ ਐਂਡਰਾਇਡ ਸਕਿਓਰਿਟੀ ਬੁਲੇਟਿਨ ’ਚ ਮੁੱਖ ਰੂਪ ਨਾਲ ਤਿੰਨ ਖਾਮੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ’ਚੋਂ ਇਕ ਗੜਬੜੀ ਨੂੰ ਗੂਗਲ ਵਲੋਂ ‘ਬੇਹੱਦ ਖਤਰਨਾਕ’ ਮੰਨਿਆ ਗਿਆ ਹੈ। 

ਗੂਗਲ ਨੇ ਐਕਸਪਲੇਨ ਕੀਤਾ ਹੈ ਕਿ ਸਾਹਮਣੇ ਆਈ ਇਕ ਖਾਮੀ ਦਾ ਫਾਇਦਾ ਚੁੱਕ ਕੇ ਹੈਕਰ ਸਿੰਗਲ ਮਲੀਸ਼ਸ ਮੈਸੇਜ ਕ੍ਰਿਏਟ ਕਰ ਸਕਦੇ ਹਨ ਅਤੇ ਉਨ੍ਹਾਂ ’ਤੇ ਪੂਰੀ ਤਰ੍ਹਾਂ 'Denial of Service' ਅਟੈਕ ਹੋ ਸਕਦਾ ਹੈ। ਦਸੰਬਰ 2019 ਦੇ ਐਂਡਰਾਇਡ ਬੁਲੇਟਿਨ ’ਚ ਇਸ ਖਾਮੀ ਨੂੰ 'CVE-2019-2232' ਨਾਂ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਖਾਮੀ ਨੂੰ ਐਕਟਿਵੇਟ ਕਰਨ ਲਈ ਕਿਸੇ ਯੂਜ਼ਰ ਇੰਟਰੈਕਸ਼ਨ ਦੀ ਲੋੜ ਨਹੀਂ ਹੈ ਅਤੇ ਇਸ ਨਾਲ ਐਂਡਰਾਇਡ ਸਮਾਰਟਫੋਨਜ਼ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। 

PunjabKesari

ਲੱਖਾਂ ਡਿਵਾਈਸਿਜ਼ ਪ੍ਰਭਾਵਿਤ
ਨਵੀਂ ਖਾਮੀ ਨੂੰ ਜੋ ਗੱਲ ਸਭ ਤੋਂ ਖਤਰਨਾਕ ਬਣਾਉਂਦੀ ਹੈ, ਉਹ ਉਨ੍ਹਾਂ ਡਿਵਾਈਸਿਜ਼ ਦੀ ਗਿਣਤੀ ਹੈ, ਜਿਨ੍ਹਾਂ ’ਤੇ ਇਸ ਦਾ ਅਸਰ ਹੋ ਸਕਦਾ ਹੈ। ਗੂਗਲ ਮੁਤਾਬਕ, 'CVE-2019-2232' ਦਾ ਅਸਰ ਉਨ੍ਹਾਂ ਸਮਾਰਟਫੋਨਜ਼ ’ਤੇ ਹੋ ਸਕਦਾ ਹੈ, ਜੋ Android 8.0, Android 8.1, Android 9 ਜਾਂ  Android 10 ’ਤੇ ਕੰਮ ਕਰਦੇ ਹਨ। ਅਜਿਹੇ ’ਚ ਵੱਡੀ ਗਿਣਤੀ ’ਚ ਯੂਜ਼ਰ ਇਸ ਖਾਮ ਨਾਲ ਪ੍ਰਭਾਵਿਤ ਹੋ ਸਕਦੇ ਹਨ ਅਤੇ ਹੈਕਰਾਂ ਦਾ ਨਿਸ਼ਾਨਾ ਬਣ ਸਕਦੇ ਹਨ। 

PunjabKesari

ਮਿਲੇਗਾ ਸਕਿਓਰਿਟੀ ਫਿਕਸ
ਐਂਡਰਾਇਡ ਵਲੋਂ ਇਸ ਦਾ ਫਿਕਸ ਐਂਡਰਾਇਡ ਓਪਨ ਸੋਰਸ ਪ੍ਰਾਜੈੱਕਟ (ਏ.ਓ.ਐੱਸ.ਪੀ.) ਨੂੰ ਦੇ ਦਿੱਤਾ ਗਿਆ ਹੈ ਅਤੇ ਯੂਜ਼ਰਜ਼ ਦੇ ਸਮਾਰਟਫੋਨਜ਼ ਤਕ ਇਹ ਫਿਕਸ ਆਉਣ ’ਚ ਅਜੇ ਸਮਾਂ ਲੱਗ ਸਕਦਾ ਹੈ। ਲੇਟੈਸਟ ਸਕਿਓਰਿਟੀ ਪੈਚ ਯੂਜ਼ਰਜ਼ ਨੂੰ ਮਿਲਣ ’ਚੇ ਅਜੇ ਸਮਾਂ ਹੈ ਅਤੇ ਇਹ ਸੈਮਸੰਗ, ਵੀਵੋ, ਆਸੁਸ ਅਤੇ ਵਨਪਲੱਸ ਵਰਗੇ ਮੇਕਰਾਂ ’ਤੇ ਨਿਰਭਰ ਕਰਦਾ ਹੈ। ਮੰਨਿਆ ਜਾ ਸਕਦਾ ਹੈ ਕਿ ਇਹ ਸਕਿਓਰਿਟੀ ਅਪਡੇਟ ਬਾਕੀ ਡਿਵਾਈਸਿਜ਼ ਤੋਂ ਪਹਿਲਾਂ ਗੂਗਲ ਪਿਕਸਲ ਸੀਰੀਜ਼ ਦੇ ਡਿਵਾਈਸਿਜ਼ ਨੂੰ ਮਿਲ ਸਕਦਾ ਹੈ। 


Related News