ਮਿਵੀ ਦਾ ਨਵਾਂ Earbuds ਲਾਂਚ, 30 ਘੰਟੇ ਕੱਢੇਗੀ ਬੈਟਰੀ, ਕੀਮਤ ਸਿਰਫ਼ ਇੰਨੀ

Sunday, May 23, 2021 - 03:21 PM (IST)

ਨਵੀਂ ਦਿੱਲੀ- ਮਿਵੀ ਨੇ ਟਰੂ ਵਾਇਰਲੈੱਸ ਈਅਰਬਡਜ਼ ਮਿਵੀ ਡੂਓ ਪੋਡਜ਼ ਏ25 ਨੂੰ ਬਾਜ਼ਾਰ ਵਿਚ ਪੇਸ਼ ਕਰ ਦਿੱਤਾ ਹੈ। Mivi DuoPods A25 ਦੀ ਕੀਮਤ 1,299 ਰੁਪਏ ਰੱਖੀ ਗਈ ਹੈ। ਇਸ ਦਾ ਮੁਕਾਬਲਾ, ਪੀਟ੍ਰੋਨ ਅਤੇ ਬਾਟ ਵਰਗੀਆਂ ਕੰਪਨੀਆਂ ਦੇ ਈਅਰਬਡਜ਼ ਨਾਲ ਹੋਵੇਗਾ। ਘਰੇਲੂ ਕੰਪਨੀ ਮਿਵੀ ਦੇ Mivi DuoPods A25 ਦੀ ਵਿਕਰੀ ਮਿਵੀ ਡਾਟ ਇਨ ਅਤੇ ਐਮਾਜ਼ੋਨ ਤੋਂ ਹੋ ਰਹੀ ਹੈ।

 DuoPods A25 ਨੂੰ ਕੰਪਨੀ ਨੇ ਲੋਕਾਂ ਦੀ ਡੇਲੀ ਲਾਈਫ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਲਾਂਚ ਕੀਤਾ ਹੈ। ਇਸ ਦੀ ਬੈਟਰੀ ਲਾਈਫ ਨੂੰ ਲੈ ਕੇ 30 ਘੰਟੇ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ।

ਚਾਰਜਿੰਗ ਬਾਕਸ ਵਿਚੋਂ ਬਾਹਰ ਨਿਕਲਣ ਤੋਂ ਬਾਅਦ Mivi DuoPods A25 ਖ਼ੁਦ-ਬ-ਖ਼ੁਦ ਆਨ ਹੋ ਜਾਵੇਗਾ। ਇਸ ਵਿਚ ਮੀਡੀਆ ਕੰਟਰੋਲ ਲਈ ਟਚ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਯੂਜ਼ਰਜ਼ ਕਾਲ ਰੀਸੀਵ ਕਰਨ ਤੋਂ ਲੈ ਕੇ ਫੋਨ ਨੂੰ ਟਚ ਕੀਤੇ ਬਿਨਾਂ ਗੂਗਲ ਤੇ ਸਿਰੀ ਐਸਿਸਟੈਂਟ ਨੂੰ ਆਨ ਕਰ ਸਕਦੇ ਹਨ।

ਇਹ ਵੀ ਪੜ੍ਹੋਬਸ ਥੋੜ੍ਹਾ ਕਰ ਲਓ ਇੰਤਜ਼ਾਰ, ਜੂਨ 'ਚ ਲਾਂਚ ਹੋ ਰਹੀਆਂ ਹਨ 3 ਦਮਦਾਰ ਕਾਰਾਂ

ਵਾਟਰ ਰੈਜ਼ਿਸਟੈਂਟ ਲਈ ਮੀਵੀ DuoPods A25 ਨੂੰ IPX4 ਦੀ ਰੇਟਿੰਗ ਮਿਲੀ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁਥ 5.0 ਦਿੱਤਾ ਗਿਆ ਹੈ। ਇਸ ਨੂੰ ਬਲੈਕ, ਵਾਈਟ, ਬਲੂ ਅਤੇ ਰੈੱਡ ਕਲਰ ਵਿਚ ਖ਼ਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ ਮਿਵੀ ਇੰਡੀਆ ਨੇ ਪਿਛਲੇ ਮਹੀਨੇ ਹੀ ਆਪਣੀ ਆਡੀਓ ਪੋਰਟਫੋਲੀਓ ਦਾ ਵਿਸਥਾਰ ਕਰਦੇ ਹੋਏ Mivi Collar Classic ਨੇਕਬੈਂਡ ਭਾਰਤ ਵਿਚ ਲਾਂਚ ਕੀਤਾ ਹੈ। ਇਸ ਦੀ ਕੀਮਤ 999 ਰੁਪਏ ਰੱਖੀ ਗਈ ਹੈ। ਇਸ ਦੀ ਬੈਟਰੀ ਨੂੰ ਲੈ ਕੇ 24 ਘੰਟੇ ਦੇ ਪਲੇਅਬੈਕ ਦਾ ਦਾਅਵਾ ਹੈ। Mivi Collar Classic ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਆਪਣੀ ਪ੍ਰਾਈਸ ਰੇਂਜ ਵਿਚ ਇਹ ਸਭ ਤੋਂ ਜ਼ਿਆਦਾ ਬੈਟਰੀ ਬੈਕਅਪ ਵਾਲਾ ਨੇਕਬੈਂਡ ਹੈ।

ਇਹ ਵੀ ਪੜ੍ਹੋ- 24 ਮਈ ਨੂੰ ਲਾਂਚ ਹੋਵੇਗਾ ਇਹ 40 ਇੰਚ ਸਮਾਰਟ TV, ਇੰਨੀ ਹੋ ਸਕਦੀ ਹੈ ਕੀਮਤ

 


Sanjeev

Content Editor

Related News