ਭਾਰਤੀ ਕੰਪਨੀ ਨੇ ਲਾਂਚ ਕੀਤਾ ਸਮਾਰਟ TV, ਚਲਾ ਸਕਦੇ ਹੋ ਐਂਡ੍ਰਾਇਡ ਐਪਸ ਤੇ ਗੇਮਜ਼

Friday, Jul 08, 2016 - 12:31 PM (IST)

ਭਾਰਤੀ ਕੰਪਨੀ ਨੇ ਲਾਂਚ ਕੀਤਾ ਸਮਾਰਟ TV, ਚਲਾ ਸਕਦੇ ਹੋ ਐਂਡ੍ਰਾਇਡ ਐਪਸ ਤੇ ਗੇਮਜ਼
ਜਲੰਧਰ— ਘਰੇਲੂ ਇਲੈਕਟ੍ਰੋਨਿਕਸ ਪ੍ਰਾਡਕਟ ਬਣਾਉਣ ਵਾਲੀ ਕੰਪਨੀ ਮਿਤਾਸ਼ੀ ਨੇ 65-ਇੰਚ ਦੇ ਸਮਾਰਟ ਟੀ.ਵੀ. ਨੂੰ ਲਾਂਚ ਕੀਤਾ ਹੈ ਜਿਸ ਦਾ ਮਾਡਲ ਨੰਬਰ miDE065v22 FS ਹੈ। ਕੰਪਨੀ ਨੇ ਇਸ ਦੀ ਕੀਮਤ 98,990 ਰੁਪਏ ਰੱਖੀ ਗਈ ਹੈ। ਇਹ ਟੀ.ਵੀ. ਐਂਡ੍ਰਾਇਡ ਦੇ 4.4 ਕਿਟਕੈਟ ਆਪਰੇਟਿੰਗ ਸਿਸਟਮ ''ਤੇ ਚੱਲਦਾ ਹੈ ਅਤੇ ਇਸ ਵਿਚ ਕਵਾਡ-ਕੋਰ ਪ੍ਰੋਸੈਸਰ ਵੀ ਲੱਗਾ ਹੈ। 
ਇਹ ਟੀ.ਵੀ. ਗੂਗਲ ਪਲੇਅ ਸਟੋਰ ਸਪੋਰਟ ਦੇ ਨਾਲ ਆਉਂਦਾ ਹੈ ਜਿਸ ਨਾਲ ਯੂਜ਼ਰ ਐਪਸ ਅਤੇ ਗੇਮਜ਼ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਸਿੱਧੇ ਟੀ.ਵੀ. ''ਤੇ ਹੀ ਇਨ੍ਹਾਂ ਨੂੰ ਚਲਾ ਸਕਦੇ ਹਨ। ਫਰੰਟ ''ਤੇ ਫੁੱਲ-ਐੱਚ.ਡੀ. ਡਿਸਪਲੇ ਲੱਗੀ ਹੈ ਅਤ ਵਨੇ ਮਿਰੋਰਿੰਗ ਫੀਚਰ ਨਾਲ ਯੂਜ਼ਰ ਸਮਾਰਟਫੋਨ, ਟੈਬਲੇਟ ਅਤੇ ਪੀ.ਸੀ. ਦਾ ਕੰਟੈਂਟ ਟੀ.ਵੀ. ''ਤੇ ਸ਼ੇਅਰ ਕਰ ਸਕਦਾ ਹੈ। ਨੈਵਿਗੇਸ਼ਨ ਲਈ ਮਾਊਸ ਵੀ ਦਿੱਤਾ ਗਿਆ ਹੈ। 
ਇਸ ਵਿਚ ਬਿਲਡ-ਇਨ ਵਾਈ-ਫਾਈ ਨਾਲ ਯੂ.ਐੱਸ.ਬੀ. ਪਲੱਗ ਅਤੇ ਪਲੇਅ ਪੋਰਟ ਦਿੱਤਾ ਗਿਆ ਹੈ ਜਿਸ ਨਾਲ ਡਾਟਾ ਸ਼ੇਅਰਿੰਗ ਅਤੇ ਟ੍ਰਾਂਸਫਰ ਫੀਚਰ ਮਿਲੇਗਾ। ਇਹ ਟੀ.ਵੀ. ਲੋਕਪ੍ਰਿਅ 27 ਫਾਰਮੇਟ ਵਾਲੀ ਵੀਡੀਓ ਨੂੰ ਸਪੋਰਟ ਕਰਦਾ ਹੈ। ਇਸ ਵਿਚ 3 ਐੱਚ.ਡੀ.ਐੱਮ.ਆਈ. ਪੋਰਟਸ ਦਿੱਤੇ ਗਏ ਹਨ ਜਿਸ ਨਾਲ ਇਸ ਟੀ.ਵੀ. ਨੂੰ ਕੰਪਿਊਟਰ ਨਾਲ ਵੀ ਕੁਨੈੱਕਟ ਕਰ ਸਕਦੇ ਹੋ।

Related News