ਭਾਰਤ ''ਚ ਲਾਂਚ ਹੋਇਆ Mini Cooper S ਦਾ ਕਾਰਬਨ ਐਡੀਸ਼ਨ

Thursday, Oct 27, 2016 - 02:13 PM (IST)

ਭਾਰਤ ''ਚ ਲਾਂਚ ਹੋਇਆ Mini Cooper S ਦਾ ਕਾਰਬਨ ਐਡੀਸ਼ਨ
ਜਲੰਧਰ - ਜਰਮਨ ਕਾਰ ਨਿਰਮਾਤਾ ਕੰਪਨੀ BMW ਨੇ ਆਪਣੇ Mini ਬਰਾਂਡ ਦੇ ਤਹਿਤ ਨਵੀਂ ਕਾਰ Mini Cooper S ਦਾ ਕਾਰਬਨ ਐਡੀਸ਼ਨ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਸ਼ੁਰੂਆਤੀ ਬੇਸ ਮਾਡਲ ਦੀ ਕੀਮਤ 39.9 ਲੱਖ ਰੁਪਏ ਅਤੇ ਟਾਪ ਮਾਡਲ ਦੀ ਕੀਮਤ 41.5 ਲੱਖ ਰੂਪਏ ਰੱਖੀ ਗਈ ਹੈ। ਜਾਣਕਾਰੀ ਦੇ ਮੁਤਾਬਕ ਕੰਪਨੀ ਭਾਰਤ ''ਚ ਸਿਰਫ 20 ਕਾਰਾਂ ਹੀ ਵਿਕਰੀ ਲਈ ਉਪਲੱਬਧ ਕਰੇਗੀ ਅਤੇ ਗਾਹਕ ਇਸ ਨੂੰ ਕੇਵਲ ਐਮਾਜ਼ਨ ''ਤੇ ਹੀ ਬੁੱਕ ਕਰਵਾ ਸਕਣਗੇ।
 
 
ਕਾਰ ਦਾ ਖਾਸ ਫੀਚਰ -
ਕਾਰਬਨ ਐਡੀਸ਼ਨ ਦਾ ਸਭ ਤੋਂ ਦਿਲਚਸਪ ਫੀਚਰ ਹੈ ਬਲੂਟੁੱਥ ਨਾਲ ਕੰਟਰੋਲ ਹੋਣ ਵਾਲਾ ਐਗਜਾਸਟ ਸਿਸਟਮ, ਰਿਮੋਟ ਨਾਲ ਕਮਾਂਡ ਦੇ ਕੇ ਇਸ ਦੇ ਟਵਿਨ ਐਗਜਾਸਟ ਪਾਇਪ ਦੇ ਵਾਲਵ ਨੂੰ ਖੋਲਿਆ-ਬੰਦ ਕੀਤਾ ਜਾ ਸਕਦਾ ਹੈ ਅਤੇ ਵਾਲਵ ਦੇ ਖੁੱਲਦੇ ਹੀ ਇੰਜਣ ਦੀ ਦਮਦਾਰ ਅਵਾਜ਼ ਨੂੰ ਸਸੁਣਿਆ ਜਾ ਸਕਦਾ ਹੈ।
 
 
ਇਜਣ -
ਕੂਪਰ ਐੱਸ ਮਾਡਲ ''ਤੇ ਤਿਆਰ ਕੀਤੀ ਗਈ ਇਸ ਨਵੀਂ ਕਾਰਬਨ ਐਡੀਸ਼ਨ ਕਾਰ ''ਚ 2.0 ਲਿਟਰ ਦਾ ਟਰਬੋ ਪੈਟਰੋਲ ਇੰਜਣ ਲਗਾ ਹੈ। ਜੇ. ਸੀ. ਡਬਲੀਯੂ ਟਿਊਨਿੰਗ ਕਿੱਟ ਨਾਲ ਲੈਸ ਇਹ ਇੰਜਣ 210 ਪੀ. ਐੱਸ ਦੀ ਪਾਵਰ ਅਤੇ 300 ਐੱਨ. ਐੱਮ ਦਾ ਟਾਰਕ ਜਨਰੇਟ ਕਰਦਾ ਹੈ। 0 ਤੋਂ 100 ਦੀ ਰਫਤਾਰ ਪਾਉਣ ''ਚ ਇਸ ਕਾਰ ਨੂੰ ਸਿਰਫ਼ 6.5 ਸੇਕੈਂਡ ਦਾ ਸਮਾਂ ਲੱਗਦਾ ਹੈ। ਕਾਰ ''ਚ ਰੇਸਿੰਗ ਸਟਰਿਪਸ ਅਤੇ ਸਟੀਕਰਸ ਦੇ ਨਾਲ 17 ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ। ਇਸ ਕਾਰ ਦੇ ਕੈਬਨ ''ਚ 6.6 ਇੰਚ ਦੀ ਸਕ੍ਰੀਨ ਵਾਲਾ ਇੰਫੋਟੇਂਮੇਂਟ ਸਿਸਟਮ ਮਿਲੇਗਾ। ਬਾਕੀ ਮਿੰਨੀ ਕੂਪਰ ਐੱਸ ਕਾਰਬਨ ''ਚ ਸਟੈਂਡਰਡ ਕੂਪਰ ਐੱਸ ਵਾਲੇ ਸਾਰੇ ਫੀਚਰ ਮੌਜੂਦ ਹਨ।

Related News