Milagrow ਨੇ ਭਾਰਤ ''ਚ ਲਾਂਚ ਕੀਤਾ ਰੋਬੋਟਿਕ ਵੈਕਿਊਮ ਕਲੀਨਰ, ਜਾਣੋ ਕੀਮਤ

Monday, Jul 11, 2016 - 05:44 PM (IST)

Milagrow ਨੇ ਭਾਰਤ ''ਚ ਲਾਂਚ ਕੀਤਾ ਰੋਬੋਟਿਕ ਵੈਕਿਊਮ ਕਲੀਨਰ, ਜਾਣੋ ਕੀਮਤ

ਜਲੰਧਰ: ਹਰ ਕੋਈ ਚਾਹੁੰਦਾ ਹੈ ਉਸਦਾ ਘਰ ਹਰ ਸਮੇਂ ਸਾਫ ਸੁਥਰਾ ਦਿਖਾਈ ਦਵੇ ਤੇ ਘਰ ਦੀ ਸਫਾਈ ਚਮਕ ਦਮਕ ਲਈ ਕਈ ਤਰਾਂ ਦੇ ਪ੍ਰੋਡਕਟਸ ਇਸਤੇਮਾਲ ਵੀ ਕਰਦੇ ਹਾਂ। ਪਰ ਕਈ ਵਾਰ ਤੁਸੀਂ ਰੋਜ਼ ਦੀ ਜਿੰਦਗੀ ''ਚ ਘਰ ਦੀ ਸਫਾਈ ਕਰਨਾ ਭੁੱਲ ਜਾਂਦੇ ਹੋ ਜੋ ਕਿ ਦੇਖਣ ''ਚ ਕਾਫੀ ਬੁਰਾ ਲਗਦਾ ਹੈ। ਅਜਿਹੇ ''ਚ ਤੁਸੀਂ ਜਾਨ- ਬੁੱਝ ਕੇ ਆਪਣੇ ਘਰ ''ਚ ਬਿਮਾਰੀਆਂ ਨੂੰ ਸੱਦਾ ਦਿੰਦੇ ਹੋ। ਇਸੇ ਗੱਲ ਨੂੰ ਧਿਆਨ ''ਚ ਰੱਖਦੇ ਹੋਏ Milagrow ਨੇ ਬਾਜ਼ਾਰ ''ਚ Agua Bot 5.0 ਰੋਬੋਟਿਕ ਵੈਕਿਊਮ ਕਲੀਨਰ ਪੇਸ਼ ਕੀਤਾ ਹੈ ਜੋ 5th ਜਨਰੇਸ਼ਨ ਰੋਬੋਟਿਕ ਸਾਫਟਵੇਅਰ ਨਾਲ ਲੈਸ ਹੈ ਅਤੇ ਇਹ ਸਫਾਈ ਦਾ ਕੰਮ ਕਰ ਸਕਦਾ ਹੈ।

Agua Bot 5.0 ਰੋਬੋਟਿਕ ਵੈਕਿਊਮ ਕਲੀਨਰ ਭਾਰਤ ਦਾ ਪਹਿਲਾ ਅਜਿਹਾ ਫਲੋਰ ਰੋਬੋਟ ਹੈ ਜੋ ਫੁੱਲ ਵੇਟ ਮੋਪਿੰਗ ਅਤੇ ਸਾਫ਼-ਸਫਾਈ ਕਰ ਸਕਦਾ ਹੈ। ਇਹ ਡਿਊਲ ਸਕਸ਼ਨ ਕੰਟਰੋਲ ਦੇ ਨਾਲ ਆਉਂਦਾ ਹੈ , ਇਹ ਰਿਮੋਟ ਕੰਟਰੋਲ ਜਾਂ ਆਟੋਮੈਟਿਕਲੀ ਸ਼ੁਰੂ ਹੋ ਜਾਂਦਾ ਹੈ ਜਦ ਰੋਬੋਟ ਨੂੰ ਐਕਸਟ੍ਰਾ ਡਸਟ ਵਿਖਾਈ ਦਿੰਦਾ ਹੈ। ਨਾਰਮਲ ਮੋਡ ''ਤੇ ਬੈਟਰੀ ਸੇਵ ਹੁੰਦੀ ਹੈ, ਜਦ ਕਿ ਟਰਬੋ ਮੋਡ ''ਤੇ ਇਸ ਨੂੰ ਐਕਸਟਰਾ ਪਾਵਰ ਮਿਲਦੀ ਹੈ। ਕੰਪਨੀ ਨੇ ਇਸ ਦੀ ਕੀਮਤ 31,990 ਰੁਪਏ ਰੱਖੀ ਹੈ।


Related News