ਕੰਪੈਕਟ SUV ਅਗਸਤ 2020 ਸੇਲਸ ਰਿਪੋਰਟ: ਟਾਪ ’ਤੇ ਰਹੀ ਹੁੰਡਈ ਕ੍ਰੇਟਾ, ਦੂਜੇ ਨੰਬਰ ’ਤੇ Kia Seltos

09/15/2020 5:38:54 PM

ਆਟੋ ਡੈਸਕ– ਕਾਰ ਨਿਰਮਾਤਾ ਕੰਪਨੀਆਂ ਨੇ ਅਗਸਤ 2020 ਦੀ ਸੇਲਸ ਰਿਪੋਰਟ ਜਾਰੀ ਕਰ ਦਿੱਤੀ ਹੈ। ਬੀਤੇ ਮਹੀਨੇ ’ਚ ਕੰਪੈਕਟ ਐੱਸ.ਯੂ.ਵੀ. ਸੈਗਮੈਂਟ ਦੀ ਮੰਗ ’ਚ ਸਭ ਤੋਂ ਜ਼ਿਆਦਾ ਵਾਧਾ ਵੇਖਿਆ ਗਿਆ ਹੈ। ਇਸ ਸੈਗਮੈਂਟ ’ਚ ਹੁੰਡਈ ਕ੍ਰੇਟਾ ਕੰਪੈਕਟ ਐੱਸ.ਯੂ.ਵੀ. ਬੈਸਟ ਸੇਲਿੰਗ ਕਾਰ ਰਹੀ ਹੈ। ਹੁੰਡਈ ਨੇ ਨਵੀਂ ਜਨਰੇਸ਼ਨ ਦੀ ਕ੍ਰੇਟਾ ਨੂੰ ਤਾਲਾਬੰਦੀ ਲੱਗਣ ਤੋਂ ਕੁਝ ਸਮਾਂ ਪਹਿਲਾਂ ਹੀ ਲਾਂਚ ਕੀਤਾ ਸੀ ਅਤੇ ਇਸ ਦੀ ਮਾਸਿਕ ਸੇਲਸ ਗ੍ਰੋਥ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਮਹੀਨੇ ਕੰਪਨੀ ਨੇ ਇਸ ਦੀਆਂ 11,758 ਇਕਾਈਆਂ ਦੀ ਵਿਕਰੀ ਕੀਤੀ ਹੈ। 
ਉਥੇ ਹੀ ਦੂਜੇ ਨੰਬਰ ’ਤੇ ਕੀਆ ਸੇਲਟੋਸ ਨੇ ਲਿਸਟ ’ਚ ਆਪਣੀ ਥਾਂ ਬਣਾਈ ਹੈ। ਸੇਲਟੋਸ ਦੀ ਮਾਸਿਕ ਗ੍ਰੋਥ ਕਰੀਬ 29 ਫੀਸਦੀ ਵਧੀ ਹੈ ਅਤੇ ਕੰਪਨੀ ਇਸ ਦੀਆਂ 10,655 ਤੋਂ ਜ਼ਿਆਦਾ ਇਕਾਈਆਂ ਵੇਚਣ ’ਚ ਕਾਮਯਾਬ ਹੋਈ ਹੈ। 
ਤੀਜੇ ਨੰਬਰ ’ਤੇ ਹੁੰਡਈ ਦੀ ਹੀ ਵੈਨਿਊ ਹੈ ਜਿਸ ਦੀਆਂ ਕੰਪਨੀ ਨੇ 8267 ਇਕਾਈਆਂ ਦੀ ਵਿਕਰੀ ਕੀਤੀ ਹੈ। ਹੇਠਾਂ ਦਿੱਤੀ ਗਈ ਲਿਸਟ ਰਾਹੀਂ ਤੁਸੀਂ ਅਗਸਤ ਮਹੀਨੇ ’ਚ ਸਾਰੀਆਂ ਕੰਪੈਕਟ ਐੱਸ.ਯੂ.ਵੀ. ਕਾਰ ਮਾਡਲਾਂ ਦੀ ਵਿਕਰੀ ਨੂੰ ਲੈ ਕੇ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। 

ਕੰਪੈਕਟ SUV ਮਾਡਲ ਅਗਸਤ 2020 ਸੇਲਸ
ਹੁੰਡਈ ਕ੍ਰੇਟਾ 11,758 ਇਕਾਈਆਂ
ਕੀਆ ਸੇਲਟੋਸ 10,655 ਇਕਾਈਆਂ
ਹੁੰਡਈ ਵੈਨਿਊ 8,267 ਇਕਾਈਆਂ
ਮਾਰੂਤੀ ਵਿਟਾਰਾ ਬ੍ਰੇਜ਼ਾ 6,903  ਇਕਾਈਆਂ
ਟਾਟਾ ਨੈਕਸਨ 5,179 ਇਕਾਈਆਂ
ਮਹਿੰਦਰਾ ਸਕਾਰਪਿਓ 3,327 ਇਕਾਈਆਂ
ਮਹਿੰਦਰਾ XUV 300 2,990 ਇਕਾਈਆਂ
ਫੋਰਡ ਈਕੋਸਪੋਰਟ 2,757 ਇਕਾਈਆਂ
MG ਹੈਕਟਰ 2,732 ਇਕਾਈਆਂ
ਮਾਰੂਤੀ ਸੁਜ਼ੂਕੀ S-ਕ੍ਰਾਸ 2,527 ਇਕਾਈਆਂ
ਟਾਟਾ ਹੈਰੀਅਰ 1,694 ਇਕਾਈਆਂ
ਮਹਿੰਦਰਾ XUV 500 919 ਇਕਾਈਆਂ
ਟੌਇਟਾ ਫਾਰਚੂਨਰ 733 ਇਕਾਈਆਂ
ਹੋਂਡਾ WRV  729 ਇਕਾਈਆਂ
ਫੋਰਡ ਅੰਡੈਵਰ 637 ਇਕਾਈਆਂ
ਰੇਨੋਲਟ ਡਸਟਰ 477 ਇਕਾਈਆਂ
ਜੀਪ ਕੰਪਾਸ 468 ਇਕਾਈਆਂ
ਫਾਕਸਵੈਗਨ T-ROC 227 ਇਕਾਈਆਂ
ਨਿਸਾਨ ਕਿੱਕਸ 192 ਇਕਾਈਆਂ
ਹੁੰਡਈ ਟਕਸਨ 139 ਇਕਾਈਆਂ
MG ZS EV  119 ਇਕਾਈਆਂ
ਫਾਕਸਵੈਗਨ TIGUAN 63 ਇਕਾਈਆਂ
ਹੁੰਡਈ ਕੋਨਾ 26 ਇਕਾਈਆਂ
ਹੋਂਡਾ CR-V 10 ਇਕਾਈਆਂ
ਮਹਿੰਦਰਾ G4 1 ਇਕਾਈ

 


Rakesh

Content Editor

Related News