ਮਾਈਕ੍ਰੋਸਾਫਟ ਵਿੰਡੋਜ਼ ਮੋਬਾਈਲ ਪਲੇਟਫਾਰਮ ਆਧਿਕਾਰਿਕ ਰੂਪ ਤੋਂ ਹੋਇਆ ਬੰਦ

Thursday, Oct 12, 2017 - 07:36 PM (IST)

ਮਾਈਕ੍ਰੋਸਾਫਟ ਵਿੰਡੋਜ਼ ਮੋਬਾਈਲ ਪਲੇਟਫਾਰਮ ਆਧਿਕਾਰਿਕ ਰੂਪ ਤੋਂ ਹੋਇਆ ਬੰਦ

ਜਲੰਧਰ—ਪਿਛਲੇ ਕੁਝ ਸਮੇਂ ਤੋਂ ਗੂਗਲ ਦੇ ਐਂਡਰੌਇਡ ਅਤੇ ਐਪਲ ਦੇ ਆਈ.ਓ.ਐੱਸ. ਆਪਰੇਟਿੰਗ ਸਿਸਟਮ ਨਾਲ ਆਪਣੀ ਵਿੰਡੋਜ਼ ਫੋਨ ਦੀ ਵਿਕਰੀ ਹੋੜ ਕਰਨ ਤੋਂ ਬਾਅਦ ਆਖਿਰਕਾਰ ਮਾਈਕ੍ਰੋਸਾਫਟ ਨੇ ਸਵੀਕਾਰ ਕਰ ਲਿਆ ਹੈ ਕਿ ਵਿੰਡੋਜ਼ ਫੋਨ ਦੀ ਮੌਤ ਹੋ ਚੁੱਕੀ ਹੈ ਅਤੇ ਕੰਪਨੀ ਹੁਣ ਇਸ ਦੇ ਲਈ ਕੋਈ ਨਵਾਂ ਫੀਚਰ ਜਾਂ ਹਾਰਡਵੇਅਰ ਵਿਕਸਤ ਨਹੀਂ ਕਰ ਰਹੀ ਹੈ। ਮਾਈਕ੍ਰੋਸਾਫਟ ਦੇ ਆਪਰੇਟਿੰਗ ਸਿਸਟਮ ਗਰੁੱਪ ਦੇ ਕਾਰਪੋਰਟ ਸੀਨੀਅਰ ਬੈਲਫੀਉਰੇ ਨੇ ਇਕ ਟਵਿਟ ਦੀ ਸੀਰੀਜ਼ 'ਚ ਇਹ ਖੁਲਾਸਾ ਕੀਤਾ ਕਿ ਵਿੰਡੋਜ ਆਪੇਟਰਿੰਗ ਸਿਸਟਮ ਆਪਣੇ ਯੂਜ਼ਰਸ ਲਈ ਬਗ ਫਿਕਸ ਕਰਨ ਅਤੇ ਸਕਿਊਰਟੀ ਅਪਡੇਟ ਮੁਹੱਈਆ ਕਰਵਾਉਣ ਦਾ ਵੀ ਕੰਮ ਕਰੇਗੀ ਅਤੇ ਕੋਈ ਨਵਾਂ ਫੀਚਰ ਵਿਕਸਤ ਨਹੀਂ ਕਰੇਗੀ। ਬੈਲਫੀਉਰੇ ਨੇ ਟਵਿਟ 'ਚ ਕਿਹਾ ਕਿ ਬੇਸ਼ਕ ਅਸੀਂ ਪਲੇਟਫਾਰਮ ਨੂੰ ਸਪੋਰਟ ਕਰਦੇ ਰਹਾਂਗੇ, ਜਿਸ 'ਚ ਬਗ ਫਿਕਸ, ਸਕਿਊਰਟੀ ਅਪਡੇਟਸ ਸ਼ਾਮਲ ਹਨ ਪਰ ਨਵੇਂ ਫੀਚਰ ਜਾਂ ਹਾਰਡਵੇਅਰ ਦੇ ਨਿਰਮਾਣ 'ਤੇ ਫੋਕਸ ਨਹੀਂ ਕਰਾਂਗੇ। ਜਿਨ੍ਹਾਂ ਡਿਵਾਈਸਾਂ 'ਚ ਵਿੰਡੋਜ਼ ਓ.ਐੱਸ. ਇਸਤੇਮਾਲ ਹੁੰਦਾ ਹੈ, ਉਨ੍ਹਾਂ 'ਚ ਐੱਚ.ਪੀ. ਐਲੀਟ ਐਕਸ3, ਮਾਈਕ੍ਰੋਸਾਫਟ ਲੂਮੀਆ 950 ਐਕਸ.ਐੱਲ. ਮਾਈਕ੍ਰੋਸਾਫਟ ਲੂਮੀਆ 950 ਅਤੇ ਨੋਕੀਆ ਲੂਮੀਆ 930 ਪ੍ਰਮੁੱਖ ਹਨ। ਬਿਲ ਗੇਟਸ ਨੇ ਪਹਿਲੇ ਹੀ ਵਿੰਡੋਜ ਫੋਨ ਦਾ ਇਸਤੇਮਾਲ ਬੰਦ ਕਰ ਦਿੱਤਾ ਹੈ। ਐੱਚ.ਪੀ. inc ਨੇ ਆਪਣੇ ਫਲੈਗਸ਼ਿਪ ਵਿੰਡੋਜ਼ ਹੈਂਡਸੈੱਟ ਦਾ ਉਤਪਾਦਨ ਬੰਦ ਕਰ ਦਿੱਤਾ ਹੈ। ਐੱਚ.ਪੀ. ਨੇ ਹਾਲ ਹੀ 'ਚ ਇਹ ਸਵੀਕਾਰ ਕੀਤਾ ਸੀ ਕਿ ਉਸ ਦੇ ਮੌਜੂਦਾ 'ਐਲੀਟ' ਵਿੰਡੋਜ ਸਮਾਰਟਫੋਨ ਲਾਈਨਅਪ 'ਚ ਕੋਈ ਨਹੀਂ ਨਵਾਂ ਫੋਨ ਨਹੀਂ ਆਵੇਗਾ। ਬੈਲਫੀਉਰੇ ਨੇ ਇਹ ਵੀ ਮੰਨਿਆ ਹੈ ਕਿ ਮਾਈਕ੍ਰੋਸਾਫਟ ਵਿੰਡੋਜ 10 ਉਨ੍ਹਾਂ ਗਾਹਕਾਂ ਦੀ ਮਦਦ ਕਰੇਗਾ ਜੋ ਆਪਣੇ ਡਿਵਾਈਸ 'ਚ ਐਂਡਰੌਇਡ ਜਾਂ ਆਈ.ਓ.ਐੱਸ. ਚਾਹੁੰਦੇ ਹਨ।


Related News