80 ਕਰੋੜ ਯੂਜ਼ਰ ਚਲਾਉਂਦੇ ਹਨ ਮਾਈਕ੍ਰੋਸਾਫਟ Windows 10
Friday, Mar 08, 2019 - 02:20 PM (IST)

ਗੈਜੇਟ ਡੈਸਕ– ਮਾਈਕ੍ਰੋਸਾਫਟ ਦਾ ਵਿੰਡੋਜ਼ 10 ਆਪਰੇਟਿੰਗ ਸਿਸਟਮ ਹੁਣ ਇਕ ਨਵਾਂ ਮੁਕਾਮ ਹਾਸਲ ਕਰਨ ਜਾ ਰਿਹਾ ਹੈ। ਮਾਈਕ੍ਰੋਸਾਫਟ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਵਿੰਡੋਜ਼ 10 ਆਪਰੇਟਿੰਗ ਸਿਸਟਮ ਹੁਣ ਦੁਨੀਆ ਭਰ ’ਚ 800 ਮਿਲੀਅਨ ਤੋਂ ਜ਼ਿਆਦਾ ਸਰਗਰਮ ਉਪਕਰਣਾਂ ’ਤੇ ਚੱਲ ਰਿਹਾ ਹੈ, ਜੋ 1 ਬਿਲੀਅਨ ਵਿੰਡੋਜ਼ 10 ਯੂਜ਼ਰਜ਼ ਦੇ ਆਪਣੇ ਟੀਚੇ ਨੂੰ ਪਾਉਣ ਦੇ ਬੇਹੱਦ ਕਰੀਬ ਹੈ। ਦੱਸ ਦੇਈਏ ਕਿ ਕੰਪਨੀ ਨੇ ਵਿੰਡੋਜ਼ 10 ਤੋਂ ਬਾਅਦ ਨਵੇਂ ਨਾਂ ਨਾਲ ਕੋਈ ਵਿੰਡੋਜ਼ ਲਾਂਚ ਨਹੀਂ ਕੀਤੀ। ਕੰਪਨੀ ਇਸ ਵਿਚ ਨਵੇਂ ਅਪਡੇਟ ਦਿੰਦੀ ਹੈ।
ਮਾਡਰਨ ਲਾਈਫ ਐਂਡ ਡਿਵਾਈਸਿਜ਼ ਗਰੁੱਪ ਦੇ ਕਾਰਪੋਰੇਟ ਵਾਈਸ ਪ੍ਰੈਜ਼ੀਡੈਂਟ ਯੂਸੁਫ ਮੇਹਦੀ ਦੇ ਟਵੀਟ ਮੁਤਾਬਕ, 800 ਮਿਲੀਅਨ ਵਿੰਡੋਜ਼ 10 ਡਿਵਾਈਸ ਅਤੇ ਵਿੰਡੋਜ਼ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਕਸਟਮਰ ਸੰਤੁਸ਼ਟੀ ਹਾਸਲ ਕਰਨ ’ਚ ਸਾਡੀ ਮਦਦ ਕਰਨ ਲਈ ਸਾਡੇ ਸਾਰੇ ਗਾਹਕਾਂ ਅਤੇ ਭਾਗੀਦਾਰਾਂ ਨੂੰ ਧੰਨਵਾਦ।
ਵਿੰਡੋਜ਼ ਨੂੰ 800 ਮਿਲੀਅਨ ਦੇ ਟੀਚੇ ਤਕ ਪਹੁੰਚਣ ’ਚ ਕਰੀਬ 3 ਸਾਲ 8 ਮਹੀਨੇ ਦਾ ਸਮਾਂ ਲੱਗਾ। ਮਾਈਕ੍ਰੋਸਾਫਟ ਨੇ ਮੂਲ ਰੂਮ ਨਾਲ ਇਸ ਦੀ ਰਿਲੀਜ਼ ਤੋਂ ਬਾਅਦ 3 ਸਾਲ ’ਚ ਗਲੋਬਲ ਪੱਧਰ ’ਤੇ 1 ਬਿਲੀਅਨ ਉਪਕਰਣਾਂ ’ਤੇ ਵਿੰਡੋਜ਼ 10 ਸਥਾਪਿਤ ਕਰਨ ਦਾ ਟੀਚਾ ਪ੍ਰਾਪਤ ਕਰਨ ਦੀ ਉਮੀਦ ਕੀਤੀ ਸੀ ਪਰ ਅਜਿਹਾ ਕਰਨ ’ਚ ਉਹ ਅਸਫਲ ਰਹੇ ਸਨ। ਕੰਪਨੀ ਨੇ ਸਤੰਬਰ 2018 ’ਚ ਐਲਾਨ ਕੀਤਾ ਕਿ 70 ਕਰੋੜ ਤੋਂ ਜ਼ਿਆਦਾ ਡਿਵਾਈਸ ਵਿੰਡੋਜ਼ 10 ਚਲਾ ਰਹੇ ਸਨ, ਇਹ ਦਰਸ਼ਾਉਂਦਾ ਹੈ ਕਿ ਉਸ ਨੇ 6 ਮਹੀਨੇ ਤੋਂ ਘੱਟ ਸਮੇਂ ’ਚ 10 ਕਰੋੜ ਨਵੇਂ ਗਾਹਕ ਜੜੇ।