ਮਾਈਕ੍ਰੋਸਾਫਟ ਲਿਆਇਆ ਕਮਾਲ ਦਾ ਫੀਚਰ, ਹੁਣ ਬੋਲ ਕੇ ਕਰ ਸਕੋਗੇ AI Bing ਦਾ ਇਸਤੇਮਾਲ
Monday, Jun 12, 2023 - 12:15 PM (IST)
ਗੈਜੇਟ ਡੈਸਕ- ਮਾਈਕ੍ਰੋਸਾਫਟ ਨੇ ਆਪਣੇ ਏ.ਆਈ. ਬਿੰਗ ਚੈਟਬਾਟ 'ਚ ਇਕ ਹੋਰ ਸਹੂਲਤ ਦਾ ਵਿਸਤਾਰ ਕਰਦੇ ਹੋਏ ਨਵਾਂ 'ਵੌਇਸ ਚੈਟ' ਫੀਚਰ ਲਾਂਚ ਕਰ ਦਿੱਤਾ ਹੈ। ਵੌਇਸ ਚੈਟ ਫੀਚਰ ਦੀ ਮਦਦ ਨਾਲ ਯੂਜ਼ਰਜ਼ ਹੁਣ ਬੋਲ ਕੇ ਚੈਟ ਕਰ ਕਰਦੇ ਹਨ। ਇਸ ਫੀਚਰ ਨੂੰ ਡੈਸਕਟਾਪ ਯੂਜ਼ਰਜ਼ ਲਈ ਜਾਰੀ ਕੀਤਾ ਗਿਾ ਹੈ, ਜੋ ਯੂਜ਼ਰਜ਼ ਨੂੰ ਬਿੰਗ ਚੈਟ ਬਾਕਸ 'ਚ ਮਾਈਕ੍ਰੋਫਨ ਆਈਕਨ 'ਤੇ ਕਲਿੱਕ ਕਰਕੇ ਏ.ਆਈ. ਚੈਟਬਾਟ ਨਾਲ ਗੱਲ ਕਰਨ ਦੀ ਸਹੂਲਤ ਦੇਵੇਗਾ। ਕੰਪਨੀ ਨੇ ਕਿਹਾ ਕਿ ਉਹ ਇਸ ਵਿਚ ਜਲਦ ਹੀ ਹੋਰ ਭਾਸ਼ਾਵਾਂ ਵੀ ਜੋੜੇਗੀ।
ਮਾਈਕ੍ਰੋਸਾਫਟ ਦਾ ਨਵਾਂ ਵੌਇਸ ਚੈਟ ਫੀਚਰ
ਮਾਈਕ੍ਰੋਸਾਫਟ ਨੇ ਇਕ ਬਾਲਕ ਪੋਸਟ 'ਚ ਕਿਹਾ ਕਿ ਅਸੀਂ ਮੌਜੂਦਾ ਸਮੇਂ 'ਚ ਜ਼ਿਆਦਾ ਭਾਸ਼ਾਵਾਂ ਦੇ ਨਾਲ ਅੰਗਰੇਜੀ, ਜਪਾਨੀ, ਫਰੈਂਚ, ਜਰਮਨ ਅਤੇ ਮੰਦਾਰਿਨ ਦਾ ਸਪੋਰਟ ਕਰਦੇ ਹਾਂ। ਬਿੰਗ ਚੈਟ ਤੋਂ ਪੁੱਛਣ ਦੀ ਕੋਸ਼ਿਸ਼ ਕਰੋ- ਜੇਕਰ ਇਕ ਵੁੱਡ ਚੁਕ ਲਕੜੀ ਨੂੰ ਕੱਟ ਸਦਾ ਹੈ ਤਾਂ ਉਹ ਕਿੰਨੀ ਲਕੜੀ ਕੱਟ ਕਰਦਾ ਹੈ? ਇਸਤੋਂ ਇਲਾਵਾ ਕੰਪਨੀ ਨੇ ਕਿਹਾ ਕਿ ਬੰਗ ਚੈਟ ਟੈਕਸਟ-ਟੂ-ਸਪੀਚ ਜਵਾਬ ਦਾ ਵੀ ਸਪੋਰਟ ਕਰਦਾ ਹੈ, ਜੋ ਤੁਹਾਡੇ ਸਵਾਲਾਂ ਦਾ ਆਪਣੀ ਆਵਾਜ਼ 'ਚ ਜਵਾਬ ਦੇਵੇਗਾ। ਫਿਲਹਾਲ ਇਹ 5 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ ਭਵਿੱਖ 'ਚ ਇਸਦੀ ਭਾਸ਼ਾ ਸਮਰੱਥਾ ਨੂੰ ਵੀ ਵਧਾਇਆ ਜਾਵੇਗਾ।
ਵਧਾਈ ਗਈ ਚੈਟ ਲਿਮਟ
ਕੰਪਨੀ ਨੇ ਕਿਹਾ ਕਿ ਬਿੰਗ ਚੈਟ ਦੀ ਟਰਨ ਲਿਮਟ ਨੂੰ ਵੀ ਵਧਾਇਆ ਗਿਆ ਹੈ। ਹੁਣ ਇਸਨੂੰ ਵਧਾ ਕੇ 30 ਚੈਟ ਪ੍ਰਤੀ ਸੈਸ਼ਨ ਅਤੇ 300 ਚੈਟ ਪ੍ਰਤੀ ਦਿਨ ਕੀਤਾ ਗਿਆ ਹੈ। ਸਰਚ ਐਂਡ ਏ.ਆਈ. ਦੇ ਮਾਈਕ੍ਰੋਸਾਫਟ ਸੀ.ਵੀ.ਪੀ. ਜੋਰਡੀ ਰਿਬਾਸ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਖੁਸ਼ਖਬਰੀ, ਅਸੀਂ ਬਿੰਗ ਚੈਟ ਟਰਨ ਲਿਮਟ ਨੂੰ ਫਿਰ ਤੋਂ ਵਧਾ ਕੇ 30 ਪ੍ਰਤੀ ਕਨਵਰਸੇਸ਼ਨ ਅਤੇ 300 ਚੈਟ ਪ੍ਰਤੀ ਦਿਨ ਕਰ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ 'ਚ ਕੰਪਨੀ ਨੇ ਹੌਲੀ-ਹੌਲੀ ਆਪਣੀ ਉਪਯੋਗਿਤਾ ਵਧਾਉਣ ਲਈ ਚੈਟਬਾਟ ਦੀ ਲਿਮਟ ਨੂੰ ਵਧਾਇਆ ਹੈ।