ਮਾਈਕ੍ਰੋਸਾਫਟ ਨੇ ਕੀਤਾ ਨਵੇਂ ਆਫੀਸ 365 ਬਿਜ਼ਨੈੱਸ ਆਡੀਸ਼ਨ ਦਾ ਖੁਲਾਸਾ

Wednesday, Dec 02, 2015 - 07:47 PM (IST)

ਮਾਈਕ੍ਰੋਸਾਫਟ ਨੇ ਕੀਤਾ ਨਵੇਂ ਆਫੀਸ 365 ਬਿਜ਼ਨੈੱਸ ਆਡੀਸ਼ਨ ਦਾ ਖੁਲਾਸਾ

ਜਲੰਧਰ— ਇਹ ਤਾਂ ਤੁਸੀਂ ਜਾਣਦੇ ਹੋ ਕਿ ਆਰਗਨਾਈਜੇਸ਼ਨ ਦੇ ਸਾਰੇ ਕੰਮ ਮਾਈਕ੍ਰੋਸਾਫਟ ਆਫੀਸ ਦੀ ਮਦਦ ਨਾਲ ਹੀ ਕੀਤੇ ਜਾਂਦੇ ਹਨ ਪਰ ਹੁਣ ਕੰਪਨੀ ਨੇ ਇਸ ਵਿਚ ਹੋਰ ਆਡੀਸ਼ਨ ਕਰਦੇ ਹੋਏ ਆਫੀਸ 365 ਬਿਜ਼ਨੈੱਸ ਐਡੀਸ਼ਨ ਨੂੰ ਬਣਾ ਲਿਆ ਹੈ। 
ਨਵੇਂ ਆਫੀਸ 365 ਬਿਜ਼ਨੈੱਸ ਆਡੀਸ਼ਨ ''ਚ ਕਈ ਨਵੇਂ ਫੀਚਰ ਦਿੱਤੇ ਜਾਣਗੇ ਜਿਸ ਵਿਚ ਕਲਾਊਡ PBX ਅਤੇ ਮੀਟਿੰਗ ਬ੍ਰਾਡਕਾਸਟ ਦੇ ਨਾਲ ਐਨਾਲੀਟਿਕਸ ਫੀਚਰਜ਼ ''ਚ ਪਾਵਰ BI Pro ਅਤੇ ਸਿਕਿਓਰਿਟੀ ''ਚ ਈ ਡਿਸਕਵਰੀ, ਕਸਟਮਰ ਲਾਕਬਾਕਸ ਅਤੇ ਸੇਫ ਅਟੈਚਮੈਂਟਸ ਸ਼ਾਮਿਲ ਹਨ। 
ਪ੍ਰੋਡਕਟੀਵਿਟੀ ਫੀਚਰ ''ਚ ਯੂਜ਼ਰ ਨੂੰ ਮੀਟਿੰਗ, ਕਾਨਫ੍ਰੈਂਸਿੰਗ ਅਤੇ Skype ਦੇ ਕਾਲਿੰਗ ਫੀਚਰਜ਼ ਦਿੱਤੇ ਜਾਣਗੇ। ਇਸ ਦੇ ਨਾਲ ਕੰਪਨੀ ਦੇ ਹਾਈਐਸਟ ਪਲਾਨ ਦੇ ਆਫਿਸ E5 ਨੂੰ ਇਕ ਮਹੀਨਾ ਯੂਜ਼ ਕਰਨ ਲਈ ਯੂਜ਼ਰ ਨੂੰ $35 ਖਰਚ ਕਰਨੇ ਪੈਣਗੇ ਅਤੇ ਇਕ ਸਾਲ ਯੂਜ਼ ਕਰਨ ਲਈ $420 ਖਰਚ ਕਰਨੇ ਪੈਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ''ਚ ਕੰਪਨੀ ਇਸ ਨੂੰ ਯੂਜ਼ਰ ਲਈ ਅਵੇਲੇਬਲ ਕਰ ਦੇਵੇਗੀ।

 


Related News