ਫੋਨ ਨੂੰ ਟੀ.ਵੀ. ਨਾਲ ਕਰੋ ਕੁਨੈਟਕ ਅਤੇ ਵੱਡੀ ਸਕ੍ਰੀਨ ''ਤੇ ਦੇਖੋ ਫੋਟੋਜ਼, ਵੀਡੀਓਜ਼
Friday, Feb 19, 2016 - 03:58 PM (IST)

ਜਲੰਧਰ- ਮਾਈਕ੍ਰੋਸਾਫਟ ਨੇ ਬੁੱਧਵਾਰ ਆਪਣੇ ਵਾਇਰਲੈੱਸ ਡਿਸਪਲੇ ਅਡਾਪਟਰ ਦੇ ਨਵੇਂ ਵਰਜਨ ਨੂੰ ਪੇਸ਼ ਕੀਤਾ ਹੈ । ਇਹ ਡਿਵਾਈਸ ਵੀ ਉਸੇ ਤਰ੍ਹਾਂ ਹੀ ਬਣਾਈ ਗਈ ਹੈ ਜਿਵੇਂ ਕਿ ਕ੍ਰੋਮਕਾਸਟ, ਜਿਸ ਦੇ ਨਾਲ ਫੋਨ, ਟੈਬਲੇਟ ਅਤੇ ਲੈਪਟਾਪ ''ਚ ਪਈਆਂ ਫੋਟੋਜ, ਵੀਡੀਓ ਆਦਿ ਨੂੰ ਟੀ.ਵੀ. ਸਕ੍ਰੀਨ ''ਤੇ ਦੇਖਣ ''ਚ ਮਦਦ ਮਿਲਦੀ ਹੈ । ਪਹਿਲੀ ਪੀੜ੍ਹੀ ਦਾ ਵਾਇਰਲੈੱਸ ਡਿਸਪਲੇ ਅਡਾਪਟਰ ਸਿਰਫ ਵਿੰਡੋਜ਼ ਸਮਾਰਟਫੋਨਜ਼ ਦੇ ਨਾਲ ਹੀ ਕੰਮ ਕਰਦਾ ਸੀ ਪਰ ਨਵੇਂ ਵਾਲੇ ਨੂੰ ਮਿਰਕਾਸਟ ਆਧਾਰਿਤ ਸਮਾਰਟਫੋਨਜ਼ , ਟੈਬਲੇਟਸ, ਲੈਪਟਾਪਸ ਅਤੇ ਸਰਫੇਸ ਡਿਵਾਈਸਸ ਨਾਲ ਵੀ ਅਟੈਚ ਕੀਤਾ ਜਾ ਸਕਦਾ ਹੈ । ਇਹ ਐਂਡ੍ਰਾਇਡ ਦੇ ਨਾਲ ਤਾਂ ਕੰਮ ਕਰਦਾ ਹੈ ਪਰ ਬਹੁਤ ਸਾਰੇ ਐਂਡ੍ਰਾਇਡ ਫੋਨਜ਼ ਮਿਰਕਾਸਟ ਵਾਇਰਲੈੱਸ ਡਿਸਪਲੇ ਪ੍ਰੋਟੋਕਾਲ ਨੂੰ ਸਪੋਰਟ ਨਹੀਂ ਕਰਦੇ। ਇਸ ਤੋਂ ਇਲਾਵਾ ਇਹ ਅਡਾਪਟਰ ਇੰਟੇਲ ਵਾਈ-ਫਾਈ ਵਾਇਰਲੈੱਸ ਡਿਸਪਲੇ ਪ੍ਰੋਟੋਕਾਲ ਨੂੰ ਸਪੋਰਟ ਕਰਦਾ ਹੈ ।
ਯੂਜ਼ਰਜ਼ ਯੂ.ਐੱਸ.ਬੀ. ਅਤੇ ਟੀ. ਵੀ. ਦੇ ਐੱਚ.ਡੀ.ਐੱਮ.ਆਈ. ਪੋਰਟ ''ਚ ਵਾਇਰਲੈੱਸ ਡਿਸਪਲੇ ਅਡਾਪਟਰ ਨੂੰ ਲਗਾ ਕੇ ਵੱਡੀ ਸਕ੍ਰੀਨ ''ਤੇ ਫੋਨ ਦਾ ਕੰਟੈਂਟ ਵੇਖ ਸਕਦਾ ਹੈ। ਇਹ ਡਿਵਾਈਸ 33 ਗ੍ਰਾਮ ਭਾਰ ਦੀ ਹੈ ਅਤੇ ਇਸ ਦੀ ਰੇਂਜ 23 ਫੁੱਟ ਤੱਕ ਹੈ । ਲੱਗਭਗ 3,500 ਰੁਪਏ ਦੀ ਕੀਮਤ ਵਾਲੇ ਮਾਈਕ੍ਰੋਸਾਫਟ ਦੇ ਇਸ ਅਪਗ੍ਰੇਡ ਵਰਜਨ ਵਾਲੇ ਵਾਇਰਲੈੱਸ ਡਿਸਪਲੇ ਅਡਾਪਟਰ ਕੰਪਨੀ ਦੀ ਵੈੱਬਸਾਈਟ ''ਤੇ ਪ੍ਰੀ-ਆਰਡਰ ਕੀਤੇ ਜਾ ਸਕਦੇ ਹਨ ਪਰ ਫਿਲਹਾਲ ਇਹ ਪ੍ਰੀ-ਆਰਡਰ ਅਮਰੀਕਾ ਅਤੇ ਕੈਨੇਡਾ ''ਚ ਹੀ ਸ਼ੁਰੂ ਕੀਤਾ ਗਿਆ ਹੈ । ਇਸ ਡਿਵਾਈਸ ਦੀ ਵਿਕਰੀ 1 ਮਾਰਚ ਤੋਂ ਸ਼ੁਰੂ ਹੋਵੇਗੀ ।