ਐਂਡਰਾਇਡ ਯੂਜ਼ਰਸ ਸਾਵਧਾਨ! ਇਹ ਵਾਇਰਸ ਖਾਲੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ, ਮਾਈਕ੍ਰੋਸਾਫਟ ਨੇ ਦਿੱਤੀ ਚਿਤਾਵਨੀ

Wednesday, Jul 06, 2022 - 03:34 PM (IST)

ਗੈਜੇਟ ਡੈਸਕ– ਐਂਡਰਾਇਡ ਯੂਜ਼ਰਸ ਨੂੰ ਇਕ ਵਾਰ ਫਿਰ ਚਿਤਾਵਨੀ ਦਿੱਤੀ ਗਈ ਹੈ। ਇਸ ਵਾਚ ਮਾਈਕ੍ਰੋਸਾਫਟ ਨੇ ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮਾਈਕ੍ਰੋਸਾਫਟ ਨੇ ਦੱਸਿਆ ਹੈ ਕਿ ਇਕ ਮਾਲਵੇਅਰ ਐਂਡਰਾਇਡ ਯੂਜ਼ਰਸ ਨੂੰ ਟਾਰਗੇਟ ਕਰ ਰਿਹਾ ਹੈ। ਇਹ ਮਾਲਵੇਅਰ ਬਿਨਾਂ ਯੂਜ਼ਰ ਦੀ ਜਾਣਕਾਰੀ ਦੇ ਪ੍ਰੀਮੀਅਮ ਸਬਸਕ੍ਰਿਪਸ਼ਨ ਨੂੰ ਆਨਲਾਈਨ ਐਕਟਿਵੇਟ ਕਰ ਦਿੰਦਾ ਹੈ। ਮਾਈਕ੍ਰੋਸਾਫਟ ਦੇ ਖੋਜਕਾਰ Dimitrios Valsamaras ਅਤੇ Song Shin Jung ਨੇ ਦੱਸਿਆ ਹੈ ਕਿ ਇਸ ਮਾਲਵੇਅਰ ਨੂੰ ਬਿਲਿੰਗ ਫਰਾਡ ਦੇ ਸਬਕੈਟੇਗਰੀ ’ਚ ਰੱਖਿਆ ਜਾ ਸਕਦਾ ਹੈ। ਇਹ ਮਲੇਸ਼ੀਅਸ ਯੂਜ਼ਰਸ ਨੂੰ ਪ੍ਰੀਮੀਅਮ ਸਰਵਿਸ ਬਿਨਾਂ ਉਸ ਦੀ ਜਾਣਕਾਰੀ ਦੇ ਸਬਸਕ੍ਰਾਈਬ ਕਰ ਵਾ ਦਿੰਦਾ ਹੈ। 

ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 19 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ, ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ

ਰਿਪੋਰਟ ’ਚ ਇਹ ਵੀ ਦੱਸਿਆ ਹੈ ਕਿ ਅਜਿਹੇ ਟੋਲ ਫਰਾਡ ਐੱਸ.ਐੱਮ.ਐੱਸ. ਜਾਂ ਕਾਲ ’ਤੇ ਕੰਮ ਨਹੀਂ ਕਰਦੇ। ਇਹ ਵਾਇਰਲੈੱਸ ਐਪਲੀਕੇਸ਼ਨ ਪ੍ਰੋਟੋਕੋਲ ’ਤੇ ਕੰਮ ਕਰਦੇ ਹਨ, ਜੋ ਯੂਜ਼ਰ ਦੇ ਫੋਨ ਬਿੱਲ ਪਰਚੇਜ਼ ’ਤੇ ਬਿੱਲ ਕਰਦੇ ਹਨ। ਇਹ ਵਾਈ-ਫਾਈ ’ਤੇ ਕੰਮ ਨਹੀਂ ਕਰਦੇ। ਕਈ ਕੇਸ ’ਚ ਮਾਲਵੇਅਰ ਐਪਸ ਤੁਹਾਨੂੰ ਵਾਈ-ਫਾਈ ਤੋਂ ਡਿਸਕੁਨੈਕਟ ਕਰਵਾ ਕੇ ਮੋਬਾਇਲ ਡਾਟਾ ਇਸਤੇਮਾਲ ਕਰਨ ਲਈ ਮਜਬੂਰ ਕਰਦੇ ਹਨ। ਮੋਬਾਇਲ ਨੈੱਟਵਰਕ ਰਾਹੀਂ ਹੀ ਇਹ ਮਾਲਵੇਅਰ ਐਪਸ ਸਬਸਕ੍ਰਿਪਸਨ ਨੂੰ ਸ਼ੁਰੂ ਕਰਵਾ ਦਿੰਦੇ ਹਨ। ਯੂਜ਼ਰ ਨੂੰ ਇਸ ਲਈ ਵੈੱਬਸਾਈਟ ’ਤੇ ਗਾਈਡ ਵੀ ਕੀਤਾ ਜਾਂਦਾ ਹੈ। ਹਾਲਾਂਕਿ, ਇਸ ਲਈ ਓ.ਟੀ.ਪੀ. ਦੀ ਲੋੜ ਹੁੰਦੀ ਹੈ ਪਰ ਇਹ ਐਪਸ ਨੂੰ ਉਸ ਗਾਈਡ ਕਰ ਦਿੰਦੇ ਹਨ। 

ਇਹ ਵੀ ਪੜ੍ਹੋ– ਯੂਟਿਊਬ ਨੇ ਕੀਤੇ ਵੱਡੇ ਬਦਲਾਅ, ਹੁਣ ਨਹੀਂ ਕਰ ਸਕੋਗੇ ਇਹ ਕੰਮ ! ਯੂਜ਼ਰਸ ਤੇ ਕ੍ਰਿਏਟਰਸ ’ਤੇ ਪਵੇਗਾ ਅਸਰ

ਇਸ ਤੋਂ ਬਚਣ ਲਈ ਖੋਜਕਾਰਾਂ ਨੇ ਦੱਸਿਆ ਹੈ ਕਿ ਯੂਜ਼ਰਸ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਕੁਝ ਐਪਸ ਬਹੁਤ ਜ਼ਿਆਦਾ ਪਰਮਿਸ਼ਨ ਮੰਗਦੇ ਹਨ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜੇਕਰ ਕੋਈ ਐਪਸ ਫੇਕ ਡਿਵੈਲਪਰ ਪ੍ਰੋਫਾਈਲ ਜਾਂ ਇੱਕੋ ਜਿਹੇ ਆਈਕਨ ਦੀ ਵਰਤੋਂ ਕਰਦੇ ਹਨ ਤਾਂ ਵੀ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। 

ਇੰਝ ਰਹੋ ਸੁਰੱਖਿਅਤ

ਗੂਗਲ ਪਲੇਅ ਸਟੋਰ ਤੋਂ ਐਪ ਡਾਊਨਲੋਡ ਕਰਦੇ ਸਮੇਂ ਰੇਟਿੰਗ ’ਤੇ ਜ਼ਰੂਰ ਧਿਆਨ ਦਿਓ। ਜੇਕਰ ਤੁਸੀਂ ਮਲੇਸ਼ੀਅਸ ਐਪ ਡਾਊਨਲੋਡ ਕਰ ਲਿਆ ਹੈ ਤਾਂ ਤੁਹਾਡੇ ਫੋਨ ’ਚ ਕੁਝ ਸਮੱਸਿਆਵਾਂ ਜਿਵੇਂ- ਰੈਪਿਡ ਬੈਟਰੀ ਡ੍ਰੇਨ, ਕੁਨੈਕਟੀਵਿਟੀ ਦੀ ਸਮੱਸਿਆ, ਡਿਵਾਈਸ ਹੀਟਅਪ ਆਦਿ ਆ ਸਕਦੀਆਂ ਹਨ। ਕਿਸੇ ਥਰਡ ਪਾਰਟੀ ਐਪਸ ਜਾਂ ਵੈੱਬਸਾਈਟ ਤੋਂ ਵੀ ਐਪ ਡਾਊਨਲੋਡ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। 

ਇਹ ਵੀ ਪੜ੍ਹੋ– iPhone 13 ’ਤੇ ਮਿਲ ਰਹੀ ਭਾਰੀ ਛੋਟ, ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖ਼ਰੀਦਣ ਦਾ ਮੌਕਾ


Rakesh

Content Editor

Related News