ਮਾਈਕ੍ਰੋਮੈਕਸ ਨੇ ਲਾਂਚ ਕੀਤੇ 2 ਨਵੇਂ ਸਮਾਰਟਫੋਨ, ਕੀਮਤ 6,999 ਰੁਪਏ ਤੋਂ ਸ਼ੁਰੂ
Tuesday, Nov 03, 2020 - 02:11 PM (IST)
ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਵਾਪਸੀ ਕਰ ਚੁੱਕੀ ਹੈ। ਇਕ ਆਨਲਾਈਨ ਈਵੈਟ ’ਚ ਕੰਪਨੀ ਨੇ ਆਪਣੇ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਕੰਪਨੀ ਨੇ ਮਿਡ ਰੇਂਜ ਅਤੇ ਬਜਟ ਸੈਗਮੈਂਟ ਦੇ 2 ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਮਾਈਕ੍ਰੋਮੈਕਸ ਦੇ IN ਸੀਰੀਜ਼ ਪੇਸ਼ ਕੀਤੀ ਹੈ। ਪਹਿਲਾ ਫੋਨ In Note 1 ਹੈ ਜੋ ਰੈੱਡਮੀ ਅਤੇ ਰੀਅਲਮੀ ਨੂੰ ਟੱਕਰ ਦੇਵੇਗਾ। ਜਦਕਿ ਦੂਜਾ ਫੋਨ IN 1B ਹੈ ਜੋ ਐਂਟਰੀ ਲੈਵਲ ਫੋਨ ਹੈ। ਭਾਰਤ ’ਚ ਇਸ ਸੈਗਮੈਂਟ ’ਚ ਫਿਲਹਾਲ ਚੀਨੀ ਕੰਪਨੀਆਂ ਦਾ ਕਬਜ਼ਾ ਹੈ। ਖ਼ਾਸ ਕਰਕੇ ਸ਼ਾਓਮੀ ਦੇ ਸਮਾਰਟਫੋਨ ਇਸ ਸੈਗਮੈਂਟ ’ਚ ਕਾਫੀ ਵਿਕਦੇ ਹਨ। ਹੁਣ ਮਾਈਕ੍ਰੋਮੈਕਸ ਦੇ ਆਉਣ ਨਾਲ ਸ਼ਾਓਮੀ ਨੂੰ ਇਥੇ ਜ਼ਬਰਦਸਤ ਟੱਕਰ ਮਿਲਣ ਦੀ ਉਮੀਦ ਹੈ।
ਮਾਈਕ੍ਰੋਮੈਕਸ 1N Note 1 ਦੀ ਕੀਮਤ 10,999 ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਕੀਮਤ ’ਤੇ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਮਿਲੇਗੀ। 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,999 ਰੁਪਏ ਰੱਖੀ ਗਈ ਹੈ। ਉਥੇ ਹੀ ਮਾਈਕ੍ਰੋਮੈਕਸ IN 1B ਦੀ ਕੀਮਤ 6,999 ਰੁਪਏ ਰੱਖੀ ਗਈ ਹੈ। ਇਸ ਕੀਮਤ ’ਚ 2 ਜੀ.ਬੀ. ਰੈਮ ਨਾਲ 32 ਜੀ.ਬੀ. ਸਟੋਰੇਜ ਮਿਲੇਗੀ। ਦੂਜੇ ਮਾਡਲ ’ਚ 4 ਜੀ.ਬੀ. ਰੈਮ ਨਾਲ 64 ਜੀ.ਬੀ. ਸਟੋਰੇਜ ਦਿੱਤੀ ਜਾਵੇਗੀ ਜਿਸ ਦੀ ਕੀਮਤ 7,999 ਰੁਪਏ ਹੈ।
ਇਸ ਨੂੰ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਅਤੇ ਮਾਈਕ੍ਰੋਮੈਕਸ ਦੇ ਆਨਲਾਈਨ ਸਟੋਰ ਤੋਂ ਖ਼ਰੀਦਿਆ ਜਾ ਸਕੇਗਾ। ਮਾਈਕ੍ਰੋਮੈਕਸ IN 1B ਦੇ ਤਿੰਨ ਰੰਗ ਹਨ ਜਦਕਿ ਮਾਈਕ੍ਰਮੈਕਸ In Note 1 ਨੂੰ ਚਿੱਟੇ ਅਤੇ ਹਰੇ ਰੰਗ ’ਚ ਲਾਂਚ ਕੀਤਾ ਗਿਆ ਹੈ।
Micromax IN Note 1 ਅਤੇ IN 1B ਦੇ ਫੀਚਰਜ਼
ਐਂਡਰਾਇਡ ਅਪਡੇਟ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਦੋ ਸਾਲਾਂ ਤਕ ਇਸ ਵਿਚ ਐਂਡਰਾਇਡ ਦੀ ਲੇਟੈਸਟ ਅਪਡੇਟ ਮਿਲੇਗੀ। ਸਾਫਟਵੇਅਰ ਨੂੰ ਕਲੀਨ ਰੱਖਿਆ ਗਿਆ ਹੈ ਅਤੇ ਪਿਓਰ ਐਂਡਰਾਇਡ ਐਕਸਪੀਰੀਅੰਸ ਮਿਲੇਗਾ। Micromax IN Note 1 ’ਚ 6.67 ਇੰਚ ਦੀ ਫੁਲ-ਐੱਚ.ਡੀ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ ਪੰਚਹੋਲ ਹੈ ਜਿਥੇ ਸੈਲਫੀ ਕੈਮਰਾ ਹੈ। ਇਸ ਫੋਨ ’ਚ ਮੀਡੀਆਟੈੱਕ ਹੇਲੀਓ ਜੀ85 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਐਂਡਰਾਇਡ 10 ’ਤੇ ਚਦਾ ਹੈ ਅਤੇ ਇਸ ਵਿਚ ਸਟਾਕ ਐਂਡਰਾਇਡ ਦਾ ਹੀ ਐਕਸਪੀਰੀਅੰਸ ਮਿਲੇਗਾ।
ਇਸ ਫੋਨ ’ਚ ਰੀਅਰ ’ਤੇ ਚਾਰ ਕੈਮਰੇ ਦਿੱਤੇ ਗਏ ਹਨ। ਪ੍ਰਾਈਮਰੀ ਸੈਂਸ਼ਰ 48 ਮੈਗਾਪਿਕਸਲ ਦਾ ਹੈ, ਦੂਜਾ 5 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਨਜ਼, ਤੀਜਾ ਵੀ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ ਚੌਥਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ 18 ਵਾਟ ਦੀ ਫਾਸਟ ਚਾਰਜਿੰਗ ਸੁਪੋਰਟ ਨਾਲ ਮਿਲਦੀ ਹੈ।
Micromax IN 1B ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਫੋਨ ’ਚ ਮੀਡੀਆਟੈੱਕ ਹੇਲੀਓ ਜੀ35 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਐਂਡਰਾਇਡ 10 ’ਤੇ ਚਲਦਾ ਹੈ।
ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਦੀ ਪ੍ਰਾਈਮਰੀ ਸੈਂਸਰ 13 ਮੈਗਾਪਿਕਸਲ ਦਾ ਹੈ ਅਤੇ ਦੂਜਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਇਸ ਫੋਨ ਦੀ ਬੈਟਰੀ 5000mAh ਦੀ ਹੈ ਅਤੇ ਇਸ ਨਾਲ 10 ਵਾਟ ਫਾਸਟ ਚਾਰਜਿੰਗ ਸੁਪੋਰਟ ਹੈ।