4G Volte ਦੇ ਨਾਲ ਲਾਂਚ ਹੋਇਆ ਮਾਇਕ੍ਰੋਮੈਕਸ ਕੈਨਵਾਸ ਮੈਗਾ 2 ਪਲਸ ਸਮਾਰਟਫੋਨ
Thursday, Mar 16, 2017 - 02:40 PM (IST)
.jpg)
ਜਲੰਧਰ : ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਮਾਇਕ੍ਰੋਮੈਕਸ ਨੇ ਕੈਨਵਾਸ ਮੈਗਾ 2 ਪਲਸ ਨਾਮ ਨਾਲ ਇਕ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਬਲੈਕ ਕਲਰ ''ਚ ਲਾਂਚ ਹੋਏ ਇਸ ਸਮਾਰਟਫੋਨ ਦੀ ਕੀਮਤ 7,499 ਰੁਪਏ ਹੈ। ਨਾਲ ਹੀ ''ਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮਾਰਟਫੋਨ ਦੀ ਜਾਣਕਾਰੀ ਮੁੰਬਈ ਦੇ ਰੀਟੇਲਰ ਮਹੇਸ਼ ਟੈਲੀਕਾਮ ਵਲੋਂ ਦਿੱਤੀ ਗਈ ਹੈ।
ਮਾਇਕ੍ਰੋਮੈਕਸ ਕੈਨਵਾਸ ਮੈਗਾ 2 ਪਲਸ ਸਮਾਰਟਫੋਨ ''ਚ Q 426 ''ਚ 6 ਇੰਚ iPS ਡਿਸਪਲੇ ਹੈ। ਇਸ ਡਿਵਾਇਸ ਦਾ ਰੈਜ਼ੋਲਿਊਸ਼ਨ 960X540p ਹੈ। ਇਸ ਡਿਵਾਇਸ ''ਚ 1.3GHz ਕਵਾਡ-ਕੋਰ ਪ੍ਰੋਸੈਸਰ ਹੈ। ਇਸ ਡਿਵਾਇਸ ''ਚ 2GB ਰੈਮ ਅਤੇ 16GB ਇੰਟਰਨਲ ਸਟੋਰਜ਼ ਹੈ ਜਿਸ ਨੂੰ ਐੱਸ. ਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ। ਇਸ ਡਿਵਾਇਸ ''ਚ ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ਹੈ। ਇਸ ਡਿਵਾਇਸ ''ਚ 3000m1h ਦੀ ਬੈਟਰੀ ਹੈ।
ਫੋਟੋਗ੍ਰਾਫੀ ਲਈ ਇਸ ਡਿਵਾਇਸ ''ਚ ਕੈਮਰਾ 8MP ਆਟੋ ਫੋਕਸ ਰਿਅਰ ਕੈਮਰਾ ਹੈ ਜਿਸ ਦੇ ਨਾਲ L54 ਫਲੈਸ਼ ਮੌਜੂਦ ਹੈ। ਇਸ ਤੋਂ ਇਲਾਵਾ ਇਸ ਡਿਵਾਇਸ ''ਚ 5MP ਫ੍ਰੰਟ ਫੇਸਿੰਗ ਕੈਮਰਾ ਹੈ। ਇਸ ਤਂ ਇਲਾਵਾ ਕੁਨੈੱਕਟੀਵਿਟੀ ਲਈ ਇਸ ਡਿਵਾਇਸ ''ਚ ਡਿਊਲ ਸਿਮ, 4G VoLte, ਵਾਈ-ਫਾਈ, ਬਲੂਟੁੱਥ 4.0,GPS ਅਤੇ ਇਕ ਮਾਇਕ੍ਰੋ ਯਬ ਐੱਸ. ਬੀ ਪੋਰਟ ਹੈ।