ਮਾਈਕ੍ਰੋਮੈਕਸ ਦੀ ਬੋਲਟ ਸੀਰੀਜ਼ ''ਚ ਐਡ ਹੋਇਆ ਨਵਾਂ ਐਂਟਰੀ ਲੈਵਲ ਸਮਾਰਟਫੋਨ
Wednesday, Sep 21, 2016 - 11:09 AM (IST)

ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਇਕ੍ਰਮੈਕਸ ਨੇ ਬੋਲਟ ਸੀਰੀਜ਼ ''ਚ ਨਵਾਂ ਐਂਟਰੀ ਲੈਵਲ ਸਮਾਰਟਫੋਨ ਬੋਲਟ ਕਿਊ326 ਪਲਸ ਲਾਂਚ ਕੀਤਾ ਹੈ। ਫੋਨਰਾਡਾਰ ਦੇ ਮੁਤਾਬਕ ਇਹ ਸਮਾਰਟਫੋਨ ਇਕ ਥਰਡ ਪਾਰਟੀ ਆਨਲਾਈਨ ਰਿਟੇਲਰ ''ਤੇ ਵਿਕਰੀ ਲਈ ਉਪਲੱਬਧ ਹੈ। ਫੋਨ ਦੀ ਕੀਮਤ 3,499 ਰੁਪਏ ਹੈ। ਫਿਲਹਾਲ ਇਸ ਫੋਨ ਨੂੰ ਕੰਪਨੀ ਦੀ ਵੈੱਬਸਾਈਟ ''ਤੇ ਲਿਸਟ ਨਹੀਂ ਕੀਤਾ ਗਿਆ ਹੈ ਅਤੇ ਇਸ ਦੀ ਉਪਲੱਬਧਤਾ ਬਾਰੇ ''ਚ ਜਾਣਕਾਰੀ ਨਹੀਂ ਮਿਲੀ ਹੈ।
ਇਸ ਸਮਾਰਟਫੋਨ ''ਚ 4 ਇੰਚ ਦੀ 800x480 ਪਿਕਸਲ ਦਾ ਡਬਲੀਯੂਵੀ. ਜੀ. ਏ ਡਿਸਪਲੇ, 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਅਤੇ ਗਰਾਫਿਕਸ ਲਈ ਮਾਲੀ 400 ਜੀ. ਪੀ. ਯੂ ਹੈ। ਫੋਨ ''ਚ 1 ਜੀ. ਬੀ ਰੈਮ, ਇਨ-ਬਿਲਟ ਸਟੋਰੇਜ 8 ਜੀ.ਬੀ ਹੈ ਜਿਨੂੰ ਮਾਇਕ੍ਰ ਐੱਸ. ਡੀ ਕਾਰਡ ਦੇ ਜ਼ਰੀਏ ਵਧਾਇਆ ਜਾ ਸਕਦਾ ਹੈ।
ਫੋਟੋਗਰਾਫੀ ਲਈ ਇਸ ਫੋਨ ''ਚ ਐੱਲ. ਈ. ਡੀ ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ 0.3 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿਤਾ ਗਿਆ ਹੈ। ਇਹ ਫੋਨ 3ਜੀ ਨੈੱਟਵਰਕ ਸਪੋਰਟ ਕਰਦਾ ਹੈ। ਡਿਉਲ ਸਿਮ ਸਪੋਰਟ ਵਾਲਾ ਇਹ ਫੋਨ ਐਡ੍ਰਾਇਡ 5.0 ਲਾਲੀਪਾਪ ''ਤੇ ਚੱਲਦਾ ਹੈ। ਫੋਨ ''ਚ ਪਾਵਰ ਬੈਕਅਪ ਦੇਣ ਲਈ 1400 ਐੱਮ. ਏ. ਐੱਚ ਦੀ ਬੈਟਰੀ ਹੈ ਜਿਸ ਦੇ 4 ਘੰਟੇ ਤੱਕ ਦਾ ਟਾਕ ਟਾਇਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ ।
ਇਹ ਫੋਨ ਗਰੇ ਅਤੇ ਸ਼ੈਂਪੇਨ ਕਲਰ ਵੇਰਿਅੰਟ ''ਚ ਉਪਲੱਬਧ ਹੋਵੇਗਾ। 3ਜੀ ਤੋਂ ਇਲਾਵਾ ਮਾਇਕ੍ਰਮੈਕਸ ਬੋਲਟ ਕਿਊ326 ਪਲਸ 2ਜੀ, ਐੱਜ, ਜੀ. ਪੀ. ਆਰ. ਐੱਸ, ਬਲੂਟੁੱਥ 4.0 , ਮਾਇਕ੍ਰ ਯੂ. ਐੱਸ.ਬੀ, 3.5 ਐੱਮ. ਐੱਮ ਆਡੀਓ ਜੈੱਕ, ਵਾਈ-ਫਾਈ 802.11 ਬੀ/ਜੀ/ਐੱਨ, ਜੀ. ਪੀ. ਏ, ਏ-ਜੀ. ਪੀ. ਐੱਸ ਅਤੇ ਐੱਫ. ਐੱਮ ਰੇਡੀਓ ਜਿਹੇ ਫੀਚਰ ਸਪੋਰਟ ਕਰਦਾ ਹੈ। ਇਸ ਫੋਨ ਦਾ ਭਾਰ 270 ਗਰਾਮ ਹੈ।