ਸ਼ਾਓਮੀ ਲਿਆਈ ਨਵਾਂ ਸਮਾਰਟ ਬਲਬ, ਆਵਾਜ਼ ਨਾਲ ਹੋਵੇਗਾ ਕੰਟਰੋਲ

Tuesday, Sep 22, 2020 - 05:29 PM (IST)

ਸ਼ਾਓਮੀ ਲਿਆਈ ਨਵਾਂ ਸਮਾਰਟ ਬਲਬ, ਆਵਾਜ਼ ਨਾਲ ਹੋਵੇਗਾ ਕੰਟਰੋਲ

ਗੈਜੇਟ ਡੈਸਕ- ਸ਼ਾਓਮੀ ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟ ਐੱਲ.ਈ.ਡੀ. ਬਲਬ ਲਾਂਚ ਕਰ ਦਿੱਤਾ ਹੈ। ਇਸ ਬਲਬ ਦਾ ਨਿਰਮਾਣ ਪਾਲੀਕਾਰਬੋਨੇਟ ਅਤੇ ਪਲਾਸਟਿਕ ਕਲੈਡ ਆਲਮੀਨੀਅਮ ਕੀਤਾ ਗਿਆ ਹੈ। ਮੀ ਦੇ ਇਸ ਸਮਾਰਟ ਬਲਬ 'ਚ 15 ਮਿਲੀਅਨ ਰੰਗ ਹਨ ਜਿਨ੍ਹਾਂ ਨੂੰ ਇਕ ਮੋਬਾਇਲ ਐਪ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਬਲਬ 'ਚ ਗੂਗਲ ਅਸਿਸਟੈਂਟ ਅਤੇ ਅਲੈਕਸਾ ਵਰਗੇ ਵੌਇਸ ਅਸਿਸਟੈਂਟ ਦੀ ਵੀ ਸੁਪੋਰਟ ਦਿੱਤੀ ਗਈ ਹੈ। ਸ਼ਾਓਮੀ ਦੇ ਇਸ ਬਲਬ ਦੀ ਕੀਮਤ 799 ਰੁਪਏ ਹੈ ਅਤੇ ਇਸ ਨੂੰ ਐੱਮ.ਆਈ. ਦੇ ਆਨਲਾਈਨ ਸਟੋਰ ਤੋਂ ਖ਼ਰੀਦਿਆ ਜਾ ਸਕਦਾ ਹੈ। 

ਮੀ ਸਮਾਰਟ ਬਲਬ ਦੇ ਦੀਆਂ ਖੂਬੀਆਂ
ਐੱਮ.ਆਈ. ਦੇ ਇਸ ਬਲਬ ਦੀ ਸਮਰੱਥਾ 9 ਵਾਟ ਹੈ ਅਤੇ ਇਸ ਦੀ ਬ੍ਰਾਈਟਨੈੱਸ 950 ਲਿਊਮੈਂਸ ਹੈ। ਸ਼ਾਓਮੀ ਦੇ ਬਲਬ ਦੀ ਲਾਈਫ ਨੂੰ ਲੈ ਕੇ 25,000 ਘੰਟਿਆਂ ਦਾ ਦਾਅਵਾ ਹੈ। ਇਸ ਵਿਚ 16 ਮਿਲੀਅਨ ਰੰਗ ਦਿੱਤੇ ਗਏ ਹਨ ਜਿਨ੍ਹਾਂ 'ਚੋਂ ਤੁਸੀਂ ਆਪਣਾ ਪਸੰਦੀਦਾ ਰੰਗ ਚੁਣ ਸਕਦੇ ਹੋ। ਇਸ ਬਲਬ ਨੂੰ ਐੱਮ.ਆਈ. ਹੋਮ ਐਪ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਐਪ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਲਈ ਕੰਮ ਕਰਦਾ ਹੈ। 

ਇਸ ਬਲਬ 'ਚ ਕਲਰ ਤਾਪਮਾਨ ਦੀ ਰੇਂਜ 1700ਕੇ ਅਤੇ 6500ਕੇ ਹੈ। ਇਸ ਵਿਚ ਵਾਈ-ਫਾਈ 802.11 ਬੀ/ਜੀ/ਐੱਨ ਦੀ ਸੁਪੋਰਟ ਹੈ ਜਿਸ ਦੀ ਮਦਦ ਨਾਲ ਇਹ ਮੋਬਾਇਲ ਐਪ ਨਾਲ ਕੁਨੈਕਟ ਹੁੰਦਾ ਹੈ। ਇਸ ਬਲਬ ਨੂੰ ਬੋਲ ਕੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਸ਼ਾਓਮੀ ਕੋਲ ਇਕ ਹੋਰ ਸਮਾਰਟ ਬਲਬ ਹੈ ਜਿਸ ਦਾ ਨਾਂ ਮੀ ਐੱਲ.ਈ.ਡੀ. ਵਾਈ-ਫਾਈ ਹੈ। ਇਸ ਦੀ ਸਮਰੱਥਾ 10 ਵਾਟ ਅਤੇ ਬ੍ਰਾਈਟਨੈੱਸ 800 ਲਿਊਮੈਂਸ ਹੈ, ਹਾਲਾਂਕਿ ਇਸ ਬਲਬ ਦੀ ਕੀਮਤ 1,299 ਰੁਪਏ ਹੈ। 


author

Rakesh

Content Editor

Related News