MG ਮੋਟਰਜ਼ ਨੇ ਭਾਰਤ ’ਚ 10,000 ZS EV ਦੀ ਕੀਤੀ ਵਿਕਰੀ
Friday, May 26, 2023 - 02:14 PM (IST)
ਆਟੋ ਡੈਸਕ- MG ਮੋਟਰਜ਼ ਇੰਡੀਆ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਪੂਰੀ ਦੁਨੀਆ ’ਚ ਕਾਮਯਾਬੀ ਦਾ ਪਰਚਮ ਲਹਿਰਾਉਣ ਵਾਲੀ ਕੰਪਨੀ ਨੇ ਸਭ ਤੋਂ ਵੱਧ ਵਾਹਨ, ZS EV ਨੇ ਭਾਰਤ ’ਚ 10,000 ਯੂਨਿਟ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। MG ZS EV ਭਾਰਤ ਦੀ ਪਹਿਲੀ ਪਿਓਰ-ਇਲੈਕਟ੍ਰਿਕ ਇੰਟਰਨੈੱਟ SUV ਹੈ, ਜੋ ਲਾਂਚ ਕਰਨ ਤੋਂ ਬਾਅਦ ਹੀ ਭਾਰਤ ’ਚ EV ਨੂੰ ਪਸੰਦ ਕਰਨ ਵਾਲੇ ਲੋਕਾਂ ਦੇ ਵਿਚਕਾਰ ’ਕ ਗ੍ਰੀਨ-ਪਲੇਟ ਬਣ ਗਈ ਹੈ। ਬਿਲਕੁਲ-ਨਵੀਂ ZS EV 2 ਵੱਖ-ਵੱਖ ਵੇਰੀਐਂਟਸ (ਐਕਸਾਈਟ ਅਤੇ ਐਕਸਕਲੂਸਿਵ) ’ਚ ਉਪਲੱਬਧ ਹੈ, ਜਿਸ ਦੀ ਕੀਮਤ ਲੜੀਵਾਰ 23,38,000 ਰੁਪਏ ਅਤੇ 27,29,800 ਰੁਪਏ ਹੈ।
ZS EV ’ਚ 6 ਵੱਖ-ਵੱਖ ਚਾਰਜਿੰਗ ਬਦਲ ਉਪਲਬਧ ਹਨ। DC ਸੁਪਰ-ਫਾਸਟ ਚਾਰਜਰ, AC ਫਾਸਟ ਚਾਰਜਰ, MG ਡੀਲਰਸ਼ਿਪਾਂ ’ਤੇ AC ਫਾਸਟ ਚਾਰਜਰ, ZS EV ਦੇ ਨਾਲ ਪੋਰਟੇਬਲ ਚਾਰਜਰ, 24 ਘੰਟੇ RSA (ਰੋਡ ਸਾਈਡ ਅਸਿਸਟੈਂਸ) ਦੀ ਮਦਦ ਤੇ ਚਲਦੇ–ਫਿਰਦੇ ਚਾਰਜਿੰਗ ਦੀ ਸਹੂਲਤ ਅਤੇ MG ਚਾਰਜ ਪਹਿਲ ਜੋ MG ਇੰਡੀਆ ਦੁਆਰਾ ਸ਼ੁਰੂ ਕੀਤੀ ਗਈ ਆਪਣੇ ਆਪ ’ਚ ਵੱਖਰੀ ਪਹਿਲ ਹੈ। ਇਸ ਪਹਿਲ ਦਾ ਉਦੇਸ਼ ਦੇਸ਼ ਭਰ ’ਚ ਈ. ਵੀ. ਪਾਵਰਿੰਗ ਇੰਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਲਈ 1000 ਦਿਨਾਂ ’ਚ ਪੂਰੇ ਭਾਰਤ ’ਚ ਸਮੂਦਾਇਕ ਕੰਪਨੀ ’ਤੇ 1000 AC ਫਾਸਟ ਚਾਰਜਰ ਸਥਾਪਿਤ ਕਰਨਾ ਹੈ।
ਨਵੀ ZS EV ’ਚ ਐਡਵਾਂਸਡ ਟੈਕਨਾਲੋਜੀ ਬੈਟਰੀ ਤੋਂ 50.3kWH ਦੀ ਪਾਵਰ ਨਾਲ ਆਉਦੀ ਹੈ, ਜੋ ਕਿ ਇਸ ਸਿਗਮੈਂਟ ’ਚ ਸਭ ਤੋਂ ਵੱਡੀ ਹੈ, ਅਤੇ ਇਹ ਪੂਰੀ ਦੁਨੀਆ ’ਚ ਸੁਰੱਖਿਆ ਦੇ ਆਧਾਰ ’ਤੇ ਖੜ੍ਹੀ ਹੈ, ਜਿਸ ’ਚ ASIL-D: ਬੇਮਿਸਾਲ ਸੇਫਟੀ ਇੰਗਰੀਟੀ ਲੈਵਲ, IP69K: ਬਿਹਤਰ ਧੂਲ ਅਤੇ ਜਲ-ਰੋਧੀ ਰੇਟਿੰਗ ਅਤੇ UL2580: ਸੌਫਟੀ ਮੈਨਜਮੈਂਟ ਸਿਸਟਮ ਸ਼ਾਮਲ ਹਨ।