ਭਾਰਤ ’ਚ ਲਾਂਚ ਹੋਈ ਐੱਮ. ਜੀ. ਵਿੰਡਸਰ ਇਲੈਕਟ੍ਰਿਕ ਸੀ. ਯੂ. ਵੀ. ਕਾਰ
Thursday, Sep 12, 2024 - 05:26 PM (IST)
ਆਟੋ ਡੈਸਕ- ਜੇ. ਐੱਸ. ਡਬਲਿਊ. ਐੱਮ. ਜੀ. ਮੋਟਰ ਇੰਡੀਆ ਨੇ ਆਪਣੀ ਬੇਸਬਰੀ ਨਾਲ ਉਡੀਕੀ ਜਾ ਰਹੀ ਮਾਸ-ਮਾਰਕੀਟ ਇਲੈਕਟ੍ਰਿਕ ਕਾਰ- ਵਿੰਡਸਰ ਲਾਂਚ ਕੀਤੀ ਹੈ। ਐੱਮ. ਜੀ. ਦਾ ਦਾਅਵਾ ਹੈ ਕਿ ਇਹ ਦੇਸ਼ ਦੀ ਪਹਿਲੀ ਸੀ. ਯੂ. ਵੀ. ਹੈ, ਜੋ ਇਕ ਸੇਡਾਨ ਦੇ ਆਰਾਮ ਨਾਲ ਇਕ ਐੱਸ. ਯੂ. ਵੀ. ਦੀ ਵਿਹਾਰਕਤਾ ਪ੍ਰਦਾਨ ਕਰਦੀ ਹੈ। ‘ਪਿਓਰ ਈ. ਵੀ. ਪਲੇਟਫਾਰਮ’ ’ਤੇ ਤਿਆਰ ਵਿੰਡਸਰ ਦਾ ਮੰਤਵ ਆਰਾਮਦਾਇਕ ਡਰਾਈਵ ਪ੍ਰਦਾਨ ਕਰਨਾ ਹੈ।
ਐੱਮ. ਜੀ. ਵਿੰਡਸਰ ਦੀ ਕੀਮਤ 9.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ‘ਬਾਸ’ (ਬੈਟਰੀ ਐੱਜ ਏ ਸਰਵਿਸ) ਸਮੇਤ ਕੁਝ ਵਿਲੱਖਣ ਮਲਕੀਅਤ ਪ੍ਰੋਗਰਾਮਾਂ ਅਤੇ ਲਾਭਾਂ ਦੇ ਨਾਲ ਆਉਂਦੀ ਹੈ।
ਕੰਪਨੀ ਨੇ ਸ਼ੁਰੂਆਤੀ ਕੀਮਤ 9.99 ਲੱਖ ਰੁਪਏ ਰੱਖੀ ਹੈ ਪਰ ਇਕ ਵਿਸ਼ੇਸ਼ ਫਾਈਨਾਂਸ ਸਕੀਮ ਤਹਿਤ ਯੂਜ਼ਰਜ਼ ਨੂੰ ਬੈਟਰੀ ਲਈ 3.5 ਰੁਪਏ ਪ੍ਰਤੀ ਕਿ. ਮੀ. ਚੁਕਾਉਣੇ ਹੋਣਗੇ। ਇਸ ਕਦਮ ਨਾਲ ਬ੍ਰਾਂਡ ਮਲਕੀਅਤ ਲਾਗਤ ਦੇ ਮਾਮਲੇ ’ਚ ਵਿੰਡਸਰ ਨੂੰ ਨਿਯਮਿਤ ਆਈ. ਸੀ. ਈ. ਐੱਸ. ਯੂ. ਵੀ. ਦੇ ਬਰਾਬਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ, ਕੰਪਨੀ ਐੱਮ. ਜੀ. ਵਿੰਡਸਰ ਦੇ ਪਹਿਲੇ ਖਰੀਦਦਾਰ ਨੂੰ ਲਾਈਫ ਟਾਈਮ ਬੈਟਰੀ ਵਾਰੰਟੀ ਦੀ ਪੇਸ਼ਕਸ਼ ਕਰ ਰਹੀ ਹੈ। ਐੱਮ. ਜੀ. ਐਪ ਰਾਹੀਂ ਈ. ਐੱਚ. ਯੂ. ਬੀ. ਦੇ ਨਾਲ ਕੰਪਨੀ ਇਕ ਸਾਲ ਲਈ ਮੁਫਤ ਜਨਤਕ ਚਾਰਜਿੰਗ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ ਨਾਲ ਵਿੰਡਸਰ ਓਨਰ ਲਈ ਕਦੇ ਵੀ, ਕਿਤੇ ਵੀ ਚਾਰਜ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੌਖਾ ਹੋਵੇਗਾ।
ਜੇ. ਐੱਸ. ਡਬਲਿਊ. ਐੱਮ. ਜੀ. ਮੋਟਰ ਇੰਡੀਆ ਵਿੰਡਸਰ ਲਈ ਆਪਣੀ 3-60 ਬਾਇਬੈਕ ਯੋਜਨਾ ਵੀ ਪੇਸ਼ ਕਰ ਰਹੀ ਹੈ ਜੋ 3 ਸਾਲ/45,000 ਕਿ. ਮੀ. ਤੋਂ ਬਾਅਦ ਇਸ ਦੇ ਮੁੱਲ ਦਾ 60 ਫ਼ੀਸਦੀ ਰਿਟੈਂਸ਼ਨ ਯਕੀਨੀ ਬਣਾਉਂਦੀ ਹੈ।