MG ਮੋਟਰ ਨੇ ਪੇਸ਼ ਕੀਤੀ ਪ੍ਰੀਮੀਅਮ SUV ਗਲੋਸਟਰ
Friday, Sep 25, 2020 - 12:22 PM (IST)

ਆਟੋ ਡੈਸਕ– ਯਾਤਰੀ ਵਾਹਨ ਬਣਾਉਣ ਵਾਲੀ ਕੰਪਨੀ ਐੱਮ. ਜੀ. ਮੋਟਰ ਇੰਡੀਆ ਨੇ ਵੀਰਵਾਰ ਨੂੰ ਭਾਰਤੀ ਬਾਜ਼ਾਰ ’ਚ ਆਪਣੀ ਪਹਿਲੀ ਆਟੋਨਾਮਸ (ਲੈਵਲ 1) ਪ੍ਰੀਮੀਅਮ ਐੱਸ. ਯੂ. ਵੀ. ਐੱਮ. ਜੀ. ਗਲੋਸਟਰ ਪੇਸ਼ ਕਰਨ ਦਾ ਐਲਾਨ ਕੀਤਾ। ਕੰਪਨੀ ਦਾ ਇਹ ਭਾਰਤੀ ਬਾਜ਼ਾਰ ’ਚ ਤੀਜਾ ਯਾਤਰੀ ਵਾਹਨ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਭਾਰਤ ਦੀ ਪਹਿਲੀ ਇੰਟਰਨੈੱਟ ਕਾਰ ਹੈਕਟਰ ਅਤੇ ਇੰਟਰਨੈੱਟ ਇਲੈਕਟ੍ਰਿਕ ਐੱਸ. ਯੂ. ਵੀ. ਜੈੱਡ. ਐੱਸ. ਈ. ਵੀ. ਲਾਂਚ ਕੀਤੀ ਸੀ।
ਕੰਪਨੀ ਨੇ ਕਿਹਾ ਕਿ ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। 1 ਲੱਖ ਰੁਪਏ ਬੁਕਿੰਗ ਰਾਸ਼ੀ ਹੈ। ਕੰਪਨੀ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਰਾਜੀਵ ਚਾਬਾ ਨੇ ਕਿਹਾ ਕਿ ਗਲੋਸਟਰ ਦੇ ਸਭ ਤੋਂ ਉੱਚੇ ਐਡੀਸ਼ਨ ਨੂੰ 218 ਪੀ. ਐੱਸ. ਪਾਵਰ ਅਤੇ 480 ਐੱਨ. ਐੱਮ. ਟਾਰਕ ’ਤੇ ਵਿਸ਼ਵ ਪੱਧਰ ’ਤੇ 2.0 ਡੀਜ਼ਲ ਟਵਿਨ ਟਰਬੋ ਇੰਜਣ ਨਾਲ ਲੈਸ ਕੀਤਾ ਗਿਆ ਹੈ ਜੋ ਇਸ ਨੂੰ ਆਪਣੀ ਸ਼੍ਰੇਣੀ ’ਚ ਸਭ ਤੋਂ ਸ਼ਕਤੀਸ਼ਾਲੀ ਐੱਸ. ਯੂ. ਵੀ. ਬਣਾਉਂਦਾ ਹੈ। ਇਹ ਸੈਗਮੈਂਟ-ਲੀਡਿੰਗ 12.3 ਇੰਚ ਐੱਚ. ਡੀ. ਟਚਸਕ੍ਰੀਨ ਦੇ ਨਾਲ-ਨਾਲ ਸੈਗਮੈਂਟ ਫਸਟ ਕੈਪਟਨ ਸੀਟ, 64 ਕਲਰ ਐਂਬੀਐਂਟ ਲਾਈਟਿੰਗ ਅਤੇ ਪੈਨੋਰਮਿਕ ਸਨਰੂਫ ਦੇ ਨਾਲ ਵੀ ਆਵੇਗਾ। ਐੱਸ. ਯੂ. ਵੀ. ਚਾਰ ਰੰਗਾਂ-ਏਜੇਟ ਹੈੱਡ, ਮੈਟਲ ਬਲੈਕ, ਮੈਟਲ ਐਸ਼ ਅਤੇ ਵਾਰਮ ਵ੍ਹਾਈਟ ’ਚ ਆਵੇਗੀ।