MG ਮੋਟਰ ਨੇ ਭਾਰਤ ਦੀ ਪਹਿਲੀ ਪਿਓਰ ਇਲੈਕਟ੍ਰਿਕ ਇੰਟਰਨੈੱਟ ਐੱਸ. ਯੂ. ਵੀ. -ਜੈੱਡ. ਐੱਸ. ਈ. ਵੀ. ਕੀਤੀ ਲਾਂਚ

Tuesday, Jul 18, 2023 - 12:12 PM (IST)

ਆਟੋ ਡੈਸਕ- ਸਾਲ ਪੁਰਾਣੀ ਵਿਰਾਸਤ ਦੇ ਨਾਲ ਬ੍ਰਿਟਿਸ਼ ਆਟੋਮੋਬਾਈਲ ਬ੍ਰਾਂਡ, ਐੱਮ. ਜੀ. ਮੋਟਰ ਇੰਡੀਆ ਨੇ ਅੱਜ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮਸ (ਏ. ਡੀ. ਏ. ਐੱਸ.) ਲੇਵਲ-2 ਦੇ ਨਾਲ ਜੈੱਡ. ਐੱਸ. ਈ. ਵੀ. ਦੇ ਇਨਹੈਂਸਡ ਮਾਡਲ ਦਾ ਲਾਂਚ ਸੀਮਤ ਸਮੇਂ ਲਈ 27.89 ਲੱਖ ਰੁਪਏ ਦੀ ਖਾਸ ਕੀਮਤ ਵਿਚ ਕੀਤਾ। 

ਆਟੋਨੋਮਸ ਲੇਵਲ-2 (ਏ. ਡੀ. ਏ. ਐੱਸ.) ਦੀਆਂ ਖਾਸੀਅਤਾਂ ਡਰਾਈਵਿੰਗ ਦੇ ਵਿਭਿੰਨ ਹਾਲਾਤਾਂ ’ਚ ਅਸਿਸਟੈਂਸ, ਕੰਟਰੋਲ ਅਤੇ ਕਮਫਰਟ ਪ੍ਰਦਾਨ ਕਰਕੇ ਡਰਾਈਵਿੰਗ ਦੇ ਅਨੁਭਵ ਨੂੰ ਬਿਹਤਰ ਬਣਾ ਦਿੰਦੀਆਂ ਹਨ। ਐੱਮ. ਜੀ. ਜੈੱਡ. ਐੱਸ. ਈ. ਵੀ. ਦੇ ਨਾਲ ਇਲੈਕਟ੍ਰਿਕ ਮੋਬੀਲਿਟੀ ਦਾ ਵਿਕਾਸ ਹੋ ਰਿਹਾ ਹੈ ਅਤੇ ਇਸ ’ਚ ਇਲੈਕਟ੍ਰਿਕ ਪਾਵਰ, ਇੰਟਰਨੈੱਟ ਕਨੈਕਟੀਵਿਟੀ ਅਤੇ ਆਟੋਮਨੋਮਸ ਸਮਰੱਥਾਵਾਂ ਦਾ ਬਿਹਤਰੀਨ ਮਿਸ਼ਰਣ ਹੈ। ਭਵਿੱਖ ਲਈ ਡਿਜਾਇਨ ਕੀਤੀ ਗਈ ਇਹ ਐੱਸ. ਯੂ. ਵੀ. ਗੁੱਡ ਆਨ ਰੋਡ ਦਿੱਖ ਪੇਸ਼ ਕਰਦੇ ਹੋਏ ਡਰਾਈਵਿੰਗ ਨੂੰ ਸੁਵਿਧਾਜਨਕ ਬਣਾਉਂਦੀ ਹੈ ਅਤੇ ਅਰਾਮਦਾਇਕ ਅਤੇ ਖੂਬਸੂਰਤ ਇੰਟੀਰੀਅਰ ਪ੍ਰਦਾਨ ਕਰਦੀ ਹੈ।

ਐੱਮ. ਜੀ. ਜੈੱਡ. ਐੱਸ. ਈ. ਵੀ. ਦੀ ਏ. ਡੀ. ਏ. ਐੱਸ. ਲੇਵਲ 2 ਟੈਕਨੋਲਾਜੀ ਸੈਂਸੀਟੀਵਿਟੀ ਦੇ ਤਿੰਨ ਪੜਾਵਾਂ ਲੋ, ਮੀਡੀਅਮ ਅਤੇ ਹਾਈ ਅਤੇ ਚਿਤਾਵਨੀ ਦੇ ਤਿੰਨ ਪੜਾਵਾਂ ਹੈਪਟਿਕ, ਆਡਿਓ ਅਤੇ ਵਿਜੂਅਲ ’ਤੇ ਕੰਮ ਕਰਦੀ ਹੈ, ਜਿਨ੍ਹਾਂ ਦੀ ਮਦਦ ਨਾਲ ਇਹ ਡਰਾਈਵਿੰਗ ਦਾ ਅਨੁਭਵ ਅਤੇ ਸਵਾਰੀਆਂ ਦੀ ਸੁਰੱਖਿਆ ਵਧਾ ਦਿੰਦੀ ਹੈ। ਟ੍ਰੈਫਿਕ ਜੈਮ ਅਸਿਸਟ (ਟੀ. ਜੇ. ਏ.) ਟਰੈਫਿਕ ਦੀ ਭੀੜ ਦੇ ਵਿਚਕਾਰ ਵੀ ਡਰਾਈਵਿੰਗ ਦਾ ਵਧੀਆ ਅਨੁਭਵ ਯਕੀਨੀ ਕਰਦਾ ਹੈ। ਸਪੀਡ ਐਸਿਸਟ ਸਿਸਟਮ (ਐੱਸ. ਏ. ਐੱਸ.) ਓਵਰ ਸਪੀਡਿੰਗ ਦੀ ਚਿਤਾਵਨੀ ਦੇ ਕੇ ਉਸ ਤੋਂ ਬਚਾਉਂਦਾ ਹੈ। ਲੇਨ ਫੰਕਸ਼ੰਜ ਡਰਾਈਵਿੰਗ ਲੇਨ ਤੋਂ ਬਾਹਰ ਨਿਕਲਣ ਤੋਂ ਰੋਕ ਕੇ ਸੁਰੱਖਿਆ ’ਚ ਸੁਧਾਰ ਲਿਆਉਂਦਾ ਹੈ। ਅਡੈਪਟਿਵ ਕਰੂਜ ਕੰਟਰੋਲ (ਏਸੀਸੀ) ਡਰਾਈਵਰ ਦੀ ਥਕਾਵਟ ਨੂੰ ਘੱਟ ਕਰਕੇ ਸੁਵਿਧਾ ਵਧਾਉਂਦਾ ਹੈ ਅਤੇ ਸੁਰੱਖਿਆ ਦੇ ਲਈ ਸਾਹਮਣੇ ਦੇ ਵਹੀਕਲ ਤੋਂ ਇੱਕ ਉਚਿਤ ਦੂਰੀ ਬਣਾ ਕੇ ਰੱਖਦਾ ਹੈ।


Rakesh

Content Editor

Related News