ਅੱਜ ਲਾਂਚ ਹੋਵੇਗੀ MG Hector SUV, ਜਾਣੋ ਡੀਟੇਲ

06/27/2019 12:38:04 AM

ਨਵੀਂ ਦਿੱਲੀ— MG Hector SUV ਭਾਰਤ 'ਚ 27 ਜੂਨ ਨੂੰ ਭਾਵ ਅੱਜ ਲਾਂਚ ਹੋਵੇਗੀ ਇਹ ਐੱਮ. ਜੀ. ਮੋਟਰ ਦੀ ਭਾਰਤ 'ਚ ਪਹਿਲੀ ਕਾਰ ਹੈ। ਲੰਬੇ ਸਮੇਂ ਤੋਂ ਚਰਚਾ 'ਚ ਰਹੀ ਇਹ ਐੱਸ.ਯੂ.ਵੀ. ਭਾਰਤੀ ਬਾਜ਼ਾਰ 'ਚ ਟਾਟਾ ਹੈਰੀਅਰ, ਜੀਪ ਕੰਪਸ ਤੇ ਕਿਆ ਮੋਟਰਸ ਦੀ ਆਉਣ ਵਾਲੀ ਸੈਲਟਾਸ ਵਰਗੀ ਐੱਸ.ਯੂ.ਵੀ. ਨੂੰ ਟੱਕਰ ਦੇਵੇਗੀ। ਐੱਮ.ਜੀ. ਹੈਕਟਰ ਡੀਜ਼ਲ ਅਤੇ ਪੈਟਰੋਲ ਦੋਹਾਂ ਇੰਜਣ ਆਪਸ਼ਨ 'ਚ ਬਾਜ਼ਾਰ 'ਚ ਲਾਂਚ ਕੀਤੀ ਜਾਵੇਗੀ।
ਇਸ ਦੀ ਕੀਮਤ 12 ਲੱਖ ਤੋਂ 18 ਲੱਖ ਰੁਪਏ ਤਕ ਰੱਖੀ ਜਾ ਸਕਦੀ ਹੈ।
ਐੱਮ.ਜੀ. ਮੋਟਰ ਨੇ 15 ਜੁਲਾਈ ਨੂੰ ਹੈਕਟਰ ਐੱਸ.ਯੂ.ਵੀ. ਪੇਸ਼ ਕੀਤੀ ਸੀ। ਉਸ ਦੌਰਾਨ ਕੰਪਨੀ ਨੇ ਇਸ ਦੇ ਕਾਫੀ ਡਿਟੇਲ ਸ਼ੇਅਰ ਕੀਤੇ ਸਨ। ਐੱਮ.ਜੀ. ਹੈਕਟਰ 5 ਸੀਟ ਵਾਲੀ ਐੱਸ.ਯੂ.ਵੀ. ਹੈ। ਇਹ 4 ਵੇਰੀਅੰਟ-ਸਟਾਇਲ, ਸੂਪਰ, ਸਮਾਰਟ ਤੇ ਸ਼ਾਰਪ 'ਚ ਆਵੇਗੀ। ਇਨ੍ਹਾਂ 'ਚ ਸਟਾਇਲ ਬੇਸ ਵੇਰੀਅੰਟ ਜਦਕਿ ਸ਼ਾਰਪ ਟਾਪ ਵੇਰੀਅੰਟ ਹੋਵੇਗਾ।
ਇਸ ਐੱਸ.ਯੂ.ਵੀ. 'ਚ 1.5 ਲੀਟਰ ਦਾ ਪੈਟਰੋਲ ਇੰਜਣ ਹੈ ਜੋ 143hp ਦਾ ਪਾਵਰ ਤੇ 250Nm ਟਾਰਕ ਜਨਰੇਟ ਕਰਦਾ ਹੈ। ਡੀਜ਼ਲ ਇੰਜਣ 2.0 ਲੀਟਰ ਦਾ ਹੈ ਜੋ 170hp ਦਾ ਪਾਵਰ ਤੇ 350Nm ਟਾਰਕ ਜਨਰੇਟ ਕਰਦਾ ਹੈ। ਦੋਵੇਂ ਇੰਜਣ ਬੀ.ਐੱਸ.4 ਹਨ ਅਤੇ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਲੈਸ ਹੈ। ਪੈਟਰੋਲ ਇੰਜਣ 'ਚ 6 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਆਪਸ਼ ਵੀ ਹੈ। ਪੈਟਰੋਲ ਇੰਜਣ 48V ਮਾਇਲਡ ਹਾਇਬ੍ਰਿਡ ਵੇਰੀਅੰਟ 'ਚ ਸਿਰਫ 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਦਾ ਆਪਸ਼ਨ ਮਿਲੇਗਾ।

ਮਾਇਲੇਜ
ਕੰਪਨੀ ਦਾ ਦਾਅਵਾ ਹੈ ਕਿ ਹੈਕਟਰ ਦੇ ਬਿਨਾਂ ਹਾਇਬ੍ਰਿਡ ਵਾਲੇ ਪੈਟਰੋਲ ਇੰਜਣ ਦਾ ਮਾਇਲੇਜ ਮੈਨੂਅਲ ਟ੍ਰਾਂਸਮਿਸ਼ਨ ਨਾਲ 14.16 ਕਿਲੋਮੀਟਰ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ 13.96 ਕਿਲੋਮੀਟਰ ਪ੍ਰਤੀ ਲੀਟਰ ਹੈ। ਹਾਇਬ੍ਰਿਡ ਪੈਟਰੋਲ ਇੰਜਣ ਦਾ ਮਾਇਲੇਜ 15.81 ਕਿਲੋਮੀਟਰ ਪ੍ਰਤੀ ਲੀਟਰ ਹੈ। ਉਥੇ ਹੀ ਇਸ ਦੇ ਡੀਜ਼ਲ ਇੰਜਣ ਦਾ ਮਾਇਲੇਜ 17.41 ਕਿਲੋਮੀਟਰ ਪ੍ਰਤੀ ਲੀਟਰ ਹੈ।

ਆਪਣੇ ਸੈਗਮੈਂਟ ਦੀ ਪਹਿਲੀ ਕਨੈਕਟਿਡ ਐੱਸ.ਯੂ.ਵੀ.
ਹੈਕਟਰ ਆਪਣੇ ਸੈਗਮੈਂਟ ਦੀ ਪਹਿਲੀ ਕਨੈਕਟਿਡ ਐੱਸ.ਯੂ.ਵੀ. ਹੋਵੇਗੀ। ਇਸ 'ਚ i-Smart ਨਾਂ ਦਾ ਕਨੈਕਟਿਵਿਟੀ ਸਿਸਟਮ ਦਿੱਤਾ ਗਿਆ ਹੈ। ਜੋ ਸਾਫਟਵੇਅਰ, ਹਾਰਡਵੇਅਰ, ਕਨੈਕਟਿਵਿਟੀ, ਸਰਵਿਸ ਤੇ ਐਪਲੀਕੇਸ਼ਨ ਨੂੰ ਜੋੜਨ ਵਾਲਾ ਇਕ ਇੰਟੀਗ੍ਰੇਟਿਡ ਸਲਿਊਸ਼ਨ ਹੈ। ਹੈਕਟਰ ਦੇ ਆਈ ਸਮਾਰਟ ਕਨੈਕਟਿਵਿਟੀ ਸਿਸਟਮ 'ਚ ਤੁਹਾਨੂੰ ਅਡਵਾਂਸਡ ਤਕਨਾਲੋਜੀ, ਸਮਾਰਟ ਐਪਲੀਕੇਸ਼ਨ, ਇਨ-ਬਿਲਟ ਐਪਸ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਮਾਰਟ ਫੀਚਰਸ, ਵਾਇਸ ਅਸਿਸਟ ਮਿਲਣਗੇ। ਇਸ 'ਚ ਦਿੱਤਾ ਗਿਆ 10.4 ਇੰਚ ਦਾ ਫੁੱਟ ਐੱਚ.ਡੀ. ਇੰਫੋਟੇਨਮੈਂਟ ਸਿਸਟਮ ਕਮਾਂਡ ਸੈਂਟਰ ਦੇ ਰੂਪ 'ਚ ਕੰਮ ਕਰਦਾ ਹੈ।

ਫੀਚਰਸ
ਐੱਮ.ਜੀ. ਮੋਟਰਸ ਨੇ ਕਨੈਕਟਿਵਿਟੀ ਤਕਨਾਲੋਜੀ ਤੋਂ ਇਲਾਵਾ ਹੈਕਟਰ ਕਈ ਸ਼ਾਨਦਾਰ ਫੀਚਰਸ ਨਾਲ ਲੈਸ ਕੀਤਾ ਹੈ। ਇਸ ਦੇ ਟਾਪ ਵੇਰੀਅੰਟ 'ਚ ਪੈਨਾਰੋਮਿਕ ਸਨਰੂਫ, 360 ਡਿਗਰੀ ਕੈਮਰਾ, ਐਮਬਿਅੰਟ ਲਾਇਟਿੰਗ, ਟਾਇਰ ਪ੍ਰੇਸ਼ਨ ਮਾਨਿਟਰਿੰਗ ਸਿਸਟਮ ਤੇ ਆਟੋਮੈਟਿਕ ਹੈਡਲੈਮਪਸ ਵਰਗੇ ਫੀਚਰਸ ਹਨ। ਟਾਪ ਵੇਰੀਅੰਟ 'ਸ਼ਾਰਪ' 'ਚ 6 ਏਅਰਬੈਗਸ ਤੇ 'ਸਮਾਰਟ' 'ਚ 4 ਏਅਰਬੈਗਸ, ਜਦਕਿ ਹੋਰ ਦੋਹਾਂ 'ਚ 2 ਏਅਰਬੈਗ ਸਟੈਂਡਰਡ ਮਿਲਣਗੇ।


Inder Prajapati

Content Editor

Related News