ਐੱਮ.ਜੀ. ਮੋਟਰ ਨੇ ਹੈਕਟਰ ਦੀ ਬੁਕਿੰਗ ਰੋਕੀ, 2019 ਲਈ ਵਿਕਰੀ ਦਾ ਅੰਕੜਾ ਪੂਰਾ
Thursday, Jul 18, 2019 - 02:02 PM (IST)

ਆਟੋ ਡੈਸਕ– ਐੱਮ.ਜੀ. ਮੋਟਰ ਇੰਡੀਆ ਨੇ ਆਪਣੀ ਹਾਲ ਹੀ ’ਚ ਪੇਸ਼ ਐੱਸ.ਯੂ.ਵੀ. ਹੈਕਟਰ ਦੀ ਬੁਕਿੰਗ ਅਸਥਾਈ ਰੂਪ ਨਾਲ ਰੋਕ ਦਿੱਤੀ ਹੈ। ਕੰਪਨੀ ਨੂੰ ਇਸ ਵਾਹਨ ਲਈ ਹੁਣ ਤਕ 21,000 ਤੋਂ ਜ਼ਿਆਦਾ ਆਰਡਰ ਮਿਲ ਚੁੱਕੇ ਹਨ। ਚਾਲੂ ਕੈਲੇਂਡਰ ਸਾਲ ਲਈ ਕੰਪਨੀ ਦਾ ਵਿਕਰੀ ਅੰਕੜਾ ਪੂਰਾ ਹੋ ਚੁੱਕਾ ਹੈ। ਐੱਮ.ਜੀ. ਮੋਟਰ ਇੰਡੀਆ ਨੇ ਬਿਆਨ ’ਚ ਕਿਹਾ ਕਿ ਕੰਪਨੀ ਅਕਤੂਬਰ ਤੋਂ ਨਵੀਂ ਐੱਸ.ਯੂ.ਵੀ. ਦਾ ਉਤਪਾਦਨ ਵਧਾ ਕੇ 3,000 ਇਕਾਈ ਕਰੇਗੀ, ਜਿਸ ਨਾਲ ਅਗਲੇ ਕੁਝ ਮਹੀਨਿਆਂ ਦੌਰਾਨ ਵਧਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਐੱਮ.ਜੀ. ਮੋਟਰ ਦੇ ਗੁਜਰਾਤ ਦੇ ਹਲੋਲ ਕਾਰਖਾਨੇ ਦੀ ਮੌਜੂਦਾ ’ਚ ਉਤਪਾਦਨ ਸਮਰੱਥਾ 2,000 ਇਕਾਈ ਹੈਕਟਰ ਦੀ ਹੈ। ਹੈਕਟਰ ਦੀ ਬੁਕਿੰਗ ਚਾਰ ਜੂਨ ਤੋਂ ਸ਼ੁਰੂ ਹੋਈ ਸੀ। ਉਸ ਤੋਂ ਬਾਅਦ ਕੰਪਨੀ ਨੂੰ ਹੈਕਟਰ ਲਈ 21,000 ਤੋਂ ਜ਼ਿਆਦਾ ਆਰਡਰ ਮਿਲ ਚੁੱਕੇ ਹਨ। ਕੰਪਨੀ ਨੇ ਕਿਹਾ ਕਿ ਹੈਕਟਰ ਦੀ ਬੁਕਿੰਗ ਦੁਬਾਰਾ ਖੋਲ੍ਹਣ ਦੀ ਤਰੀਕ ਦਾ ਐਲਾਨ ਜਲਦੀ ਕੀਤਾ ਜਾਵੇਗਾ। ਪਿਛਲੇ ਮਹੀਨੇ ਪੇਸ਼ ਹੈਕਟਰ ਦੀ ਕੀਮਤ 12.18 ਲੱਖ ਤੋਂ 16.88 ਲੱਖ ਰੁਪਏ ਹੈ।