ਮੈਟਾ ਨੇ ਪੇਸ਼ ਕੀਤਾ ਨਵਾਂ AI ਟੂਲ, ਸਿਰਫ ਬੋਲਣ ਨਾਲ ਹੀ ਬਣ ਜਾਵੇਗੀ ਮਨਚਾਹੀ ਤਸਵੀਰ

12/08/2023 5:16:04 PM

ਗੈਜੇਟ ਡੈਸਕ- ਮੈਟਾ ਨੇ ਇਕ ਲੰਬੇ ਇੰਤਜ਼ਾਰ ਅਤੇ ਟੈਸਟਿੰਗ ਤੋਂ ਬਾਅਦ ਆਪਣੇ ਨਵੇਂ ਏ.ਆਈ. ਟੂਲ 'ਇਮੈਜਿਨ' (Imagine) ਨੂੰ ਲਾਂਚ ਕਰ ਦਿੱਤਾ ਹੈ। ਇਮੈਜਿਨ ਦੀ ਮਦਦ ਨਾਲ ਤੁਸੀਂ ਕੋਈ ਵੀ ਫੋਟੋ ਜਾਂ ਗ੍ਰਾਫਿਕਸ ਬਣਾ ਸਕਦੇ ਹੋ। ਤੁਹਾਨੂੰ ਸਿਰਫ ਟੈਕਸਟ ਲਿਖਣਾ ਹੋਵੇਗਾ ਅਤੇ ਇਹ ਟੂਲ ਤੁਹਾਨੂੰ ਤਸਵੀਰਾਂ ਦੇ ਦੇਵੇਗਾ। ਮੈਟਾ ਦਾ ਇਮੈਜਿਨ ਇਕ ਟੈਕਸਟ ਟੂ ਇਮੇਜ ਟੂਲ ਹੈ। ਇਸਤੋਂ ਇਲਾਵਾ ਇਮੈਜਿਨ ਇਕ ਸਟੈਂਡ ਅਲੋਨ ਟੂਲ ਹੈ ਜਿਸਨੂੰ ਅਲੱਗ ਤੋਂ ਹੀ ਇਸਤੇਮਾਲ ਕਰਨਾ ਹੋਵੇਗਾ। 

ਇਮੈਜਿਨ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਮੈਟਾ ਦੀ ਆਈ.ਡੀ. ਬਣਾਉਣੀ ਹੋਵੇਗੀ। ਮੈਟਾ ਆਈ.ਡੀ. ਤੁਸੀਂ ਜੀਮੇਲ, ਫੇਸਬੁੱਕ ਆਈ.ਡੀ. ਜਾਂ ਫਿਰ ਇੰਸਟਾਗ੍ਰਾਮ ਆਈ.ਡੀ. ਦੀ ਮਦਦ ਨਾਲ ਬਣਾ ਸਕੋਗੇ। ਇਮੈਜਿਨ ਦੀ ਲਾਂਚਿੰਗ ਫਿਲਹਾਲ ਅਮਰੀਕਾ 'ਚ ਹੋਈ ਹੈ। ਅਮਰੀਕੀ ਯੂਜ਼ਰਜ਼ imagine.meta.com ਤੋਂ ਇਸਨੂੰ ਐਕਸੈਸ ਕਰ ਸਕਦੇ ਹਨ। ਭਾਰਤ 'ਚ ਫਿਲਹਾਲ ਇਮੈਜਿਨ ਨੂੰ ਇਸਤੇਮਾਲ ਨਹੀਂ ਕੀਤਾ ਜਾ ਸਕਦਾ। 

ਮੈਟਾ ਨੇ ਆਪਣੇ ਇਸ ਨਵੇਂ ਟੂਲ ਇਮੈਜਿਨ ਨੂੰ ਲੈ ਕੇ ਕਿਹਾ ਹੈ ਕਿ ਫਿਲਹਾਲ ਇਸਦਾ ਵੈੱਬ ਵਰਜ਼ਨ ਰਿਲੀਜ਼ ਕੀਤਾ ਗਿਆ ਹੈ ਪਰ ਜਦੋਂ ਇਸਨੂੰ ਮੋਬਾਇਲ ਲਈ ਮੁਹੱਈਆ ਕਰਵਾਇਆ ਜਾਵੇਗਾ ਤਾਂ ਇਹ ਵੈੱਬ ਵਰਜ਼ਨ ਤੋਂ ਵੀ ਜ਼ਿਆਦਾ ਸਹੀ ਨਤੀਜੇ ਦੇਵੇਗਾ। ਮੈਟਾ ਨੇ ਇਸ ਟੂਲ ਦੀ ਜਾਣਕਾਰੀ ਆਪਣੇ ਇਕ ਬਲਾਗ 'ਚ ਦਿੱਤੀ ਹੈ। 

ਇਸ ਟੂਲ ਤੋਂ ਇਲਾਵਾ ਮੈਟਾ ਨੇ ਆਪਣੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਏ.ਆਈ. ਦਾ ਸਪੋਰਟ ਦਿੱਤਾ ਹੈ ਜਿਸਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਕੁਮੈਂਟ ਲਈ ਏ.ਆਈ. ਜਨਰੇਟਿਡ ਸੁਜੈਸ਼ਨ ਮਿਲਣਗੇ। ਫੇਸਬੁੱਕ ਮੈਸੇਂਜਰ ਅਤੇ ਇੰਸਟਾਗ੍ਰਾਮ 'ਚ reimagine ਨਾਂ ਨਾਲ ਇਕ ਨਵਾਂ ਫੀਚਰ ਵੀ ਆਏਗਾ। ਮੈਟਾ ਇਕ ਅਜਿਹੇ ਏ.ਆਈ. ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਤੁਸੀਂ ਬਰਥ ਵਿਸ਼ ਪਹਿਲਾਂ ਤੋਂ ਹੀ ਡ੍ਰਾਫਟ ਕਰ ਸਕੋਗੇ।


Rakesh

Content Editor

Related News