Mercedes-benz ਨੇ ਲਾਂਚ ਕੀਤਾ ਇਸ ਲਗਜ਼ਰੀ ਕਾਰ ਦਾ ਐਕਟੀਵਿਟੀ ਐਡੀਸ਼ਨ

Tuesday, Oct 18, 2016 - 03:28 PM (IST)

Mercedes-benz ਨੇ ਲਾਂਚ ਕੀਤਾ ਇਸ ਲਗਜ਼ਰੀ ਕਾਰ ਦਾ ਐਕਟੀਵਿਟੀ ਐਡੀਸ਼ਨ

ਜਲੰਧਰ- ਮਰਸਡੀਜ਼-ਬੇਂਜ਼ ਨੇ ਆਪਣੀ ਲਗਜ਼ਰੀ SUV GLA 220d 4ਮੈਟਿਕ ਦਾ ਐਕਟੀਵਿਟੀ ਐਡੀਸ਼ਨ ਦੇਸ਼ ''ਚ ਲਾਂਚ ਕੀਤਾ ਹੈ। ਇਹ ਇਕ ਆਲ ਵ੍ਹੀਲ ਡਰਾਇਵ (AWD)  ਕਾਰ ਹੈ ਜਿਸ ਦੇ ਚਾਰੋਂ ਵ੍ਹੀਲਸ ''ਤੇ ਪਾਵਰ ਸਪਲਾਈ ਹੁੰਦੀ ਹੈ। ਨਵੇਂ ਐਕਟੀਵਿਟੀ ਐਡੀਸ਼ਨ ਦਾ ਮੁੱਲ 38.51 ਲੱਖ ਰੁਪਏ (ਐਕਸ-ਸ਼ੋ- ਰੂਮ, ਪੁਣੇ) ਰੱਖਿਆ ਗਿਆ ਹੈ। ਇਹ ਮਰਸਡੀਜ਼-ਬੇਂਜ਼ ਦੀ ਇਸ ਸਾਲ ਦੇਸ਼ ''ਚ ਛੇਵੀਂ SUV ਅਤੇ ਇਸ ਸਾਲ ਦਾ ਲੇਟੈਸਟ ਪ੍ਰੋਡਕਟ ਹੈ । ਮਰਸਡੀਜ਼ ਬੇਂਜ਼ ਦੀ ਯੋਜਨਾ ਇਸ ਸਾਲ 12 ਨਵੀਆਂ ਕਾਰਾਂ ਉਤਾਰਨ ਦੀ ਹੈ।

 

ਐਕਟੀਵਿਟੀ ਐਡੀਸ਼ਨ ਦੇ ਖਾਸ ਫੀਚਰਸ

ਇਸ ਖਾਸ ਐਕਟੀਵਿਟੀ ਐਡੀਸ਼ਨ ਦੀ ਸਾਇਡ ਪ੍ਰੋਫਾਇਲ ''ਚ ਬਲੈਕ ਸਟੀਕਰ, ਕ੍ਰੋਮ ਲਾਈਨਿੰਗ, ਐਕਟੀਵਿਟੀ ਐਡੀਸ਼ਨ ਦੀ ਬੈਜਿੰਗ ਅਤੇ 18 ਇੰਚ ਦੇ ਅਲਾਏ ਵ੍ਹੀਲਸ ਦਿੱਤੇ ਗਏ ਹਨ। ਮਾਉਂਟੇਨ ਗਰੇ ਕਲਰ ਦੀ ਆਪਸ਼ਨ ਵੀ ਜੋੜਿਆ ਗਿਆ ਹੈ। ਕੈਬਨ ''ਚ GLA ਫੀਚਰਸ ਤੋਂ ਇਲਾਵਾ ਪ੍ਰਮੁੱਖ ਫੀਚਰਸ ''ਚ 8-ਇੰਚ ਦਾ ਮੀਡੀਆ ਡਿਸਪਲੇ ਅਤੇ ਸਮਾਰਟਫੋਨ ਇੰਟੀਗ੍ਰੇਸ਼ਨ ਵਾਲਾ ਸਿਸਟਮ, ਕੀ-ਲੈਸ ਗੋ ਸਟਾਰਟ ਫੀਚਰ, ਈਜੀ ਪੈਕ ਟੇਲਗੇਟ, ਰੇਨ-ਸੇਂਸਿੰਗ ਵਾਇਪਰਸ, ਮਲਟੀਪਲ ਸਟੋਰੇਜ਼ ਫੈਸਿਲਿਟੀ ਅਤੇ ਬੂਟ ''ਚ 12 ਵੋਲਟ ਦਾ ਪਾਵਰ ਸਾਕੇਟ ਸ਼ਾਮਿਲ ਹਨ। 


ਪਾਵਰ ਸਪੈਸੀਫਿਕੇਸ਼ਨ ''ਚ GLA 220d ''ਚ 2143cc ਦਾ ਇਨ-ਲਾਈਨ, 4-ਸਿਲੈਂਡਰ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਹ 170PS ਦੀ ਪਾਵਰ ਅਤੇ 350Nm ਦਾ ਟਾਰਕ ਦਿੰਦਾ ਹੈ। ਇਹ ਇੰਜਣ 77-DCT ਆਟੋਮੈਟਿਕ ਗਿਅਰਬਾਕਸ ਨਾਲ ਜੁੜਿਆ ਹੋਇਆ ਹੈ। 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜਨ ''ਚ ਇਸ ਨੂੰ 7.7 ਸੈਕੇਂਡ ਦਾ ਸਮਾ ਲੱਗਦਾ ਹੈ।


Related News