2.55 ਕਰੋੜ ਰੁਪਏ ਦੀ ਕੀਮਤ ''ਤੇ ਲਾਂਚ ਹੋਈ ਮਰਸੀਡੀਜ਼ ਬੈਂਜ਼ ਜੀ-ਕਲਾਸ 400 ਡੀ

06/10/2023 3:31:53 PM

ਆਟੋ ਡੈਸਕ- ਮਰਸੀਡੀਜ਼ ਬੈਂਜ਼ ਨੇ ਭਾਰਤ 'ਚ ਡੀਜ਼ਲ ਜੀ-ਕਲਾਸ ਨੂੰ ਮੁੜ ਲਾਂਚ ਕੀਤਾ ਹੈ। ਇਹ ਡੀਜ਼ਲ ਐੱਸ.ਯੂ.ਵੀ. 2 ਵੇਰੀਐਂਟ-ਏ.ਐੱਮ.ਜੀ. ਲਾਈਨ ਅਤੇ ਐਡਵੈਂਚਰ ਐਡੀਸ਼ਨ 'ਚ ਉਪਲੱਬਧ ਕਰਵਾਈ ਗਈ ਹੈ। ਇਨ੍ਹਾਂ ਦੋਵਾਂ ਦੀ ਕੀਮਤ 2.55 ਕਰੋੜ ਰੁਪਏ ਹੈ। ਕੰਪਨੀ ਨੇ ਇਸ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸਦੀ ਬੁਕਿੰਗ ਟੋਕਨ ਰਾਸ਼ੀ 1.5 ਲੱਖ ਰੁਪਏ ਹੈ। ਇਸਦੀ ਡਿਲਿਵਰੀ 2023 ਦੀ ਚੌਥੀ ਤਿਮਾਹੀ ਤੋਂ ਸ਼ੁਰੂ ਹੋਵੇਗੀ। ਐੱਸ.ਯੂ.ਵੀ. ਨੂੰ ਭਾਰਤ 'ਚ 2019 'ਚ ਵੀ ਲਾਂਚ ਕੀਤਾ ਗਿਆ ਸੀ, ਹਾਲਾਂਕਿ ਕੁਝ ਮਹੀਨੇ ਪਹਿਲਾਂ ਚੁਪਚਾਪ ਬੰਦ ਕਰ ਦਿੱਤਾ ਗਿਆ ਸੀ।

G400d 'ਚ 3.0-ਲੀਟਰ ਇਨ-ਲਾਈਨ 6-ਸਿਲੰਡਰ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 286 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਇੰਜਣ 326 ਬੀ.ਐੱਚ.ਪੀ. ਦੀ ਪਾਵਰ ਅਤੇ 700 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ, ਜੋ ਪੁਰਾਣੇ 350ਡੀ ਦੇ 282 ਬੀ.ਐੱਚ.ਪੀ. ਦੀ ਪਾਵਰ ਅਤੇ 600 ਐੱਨ.ਐੱਮ. ਦੇ ਟਾਰਕ ਤੋਂ ਜ਼ਿਆਦਾ ਹੈ ਅਤੇ ਇਸਨੂੰ 9-ਸਪੀਡ ਆਟੋਮੈਟਿਕ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। ਮਰਸੀਡੀਜ਼ ਦੇ 4ਮੈਟਿਕ ਫੋਰ-ਵ੍ਹੀਲ ਡਰਾਈਵ ਸਿਸਟਮ ਰਾਹੀਂ ਤਿੰਨ ਲਾਕਿੰਗ ਡਿਫਰੈਂਸ਼ੀਅਲ ਅਤੇ ਲੋਅ ਰੇਂਜ ਦੇ ਨਾਲ ਸਾਰੇ ਚਾਰਾਂ ਪਹੀਆਂ ਨੂੰ ਪਾਵਰ ਭੇਜੀ ਜਾਂਦੀ ਹੈ। ਮਰਸੀਡੀਜ਼ ਦਾ ਕਹਿਣਾ ਹੈ ਕਿ ਜੀ 400ਡੀ 'ਚ ਆਫ-ਰੋਡ ਡਰਾਈਵਿੰਗ ਲਈ ਇਕ ਵੱਖ ਜੀ ਮੋਡ ਵੀ ਹੈ। ਜੀ 400ਡੀ ਭਾਰਤੀ ਬਾਜ਼ਾਰ 'ਚ ਲੋਕਪ੍ਰਿਯ ਲੈਂਡ ਰੋਵਰ ਡਿਫੈਂਡਰ ਅਤੇ ਟੋਇਟਾ ਲੈਂਡ ਕਰੂਜ਼ਰ 300 ਨੂੰ ਟੱਕਰ ਦੇਣਾ ਜਾਰੀ ਰੱਖੇਗੀ।


Rakesh

Content Editor

Related News