Gravity ਵਾਇਰਲੈੱਸ ਸਪੀਰਕ ; ਹਵਾ ''ਚ ਲੱਗਦੈ ਪਰ ਉੱਡਦਾ ਨਹੀਂ (ਵੀਡੀਓ)

Friday, May 20, 2016 - 01:51 PM (IST)

ਜਲੰਧਰ : ਮੇਜ਼ੂ ਦੇ ਗ੍ਰੈਵਿਟੀ ਸਪੀਕਰ ਦੇਖ ਕੇ ਤੁਸੀਂ ਇੰਪ੍ਰੈਸ ਤਾਂ ਜ਼ਰੂਰ ਹੋਵੋਗੇ। ਇਹ ਸਪੀਕਰ ਵਾਈਫਾਈ ਤੇ ਬਲੂਟੁਥ ਦੀ ਮਦਦ ਨਾਲ ਸਪੋਟੀਫਾਈ, ਲਾਸਟ ਡਾਨ ਐੱਫ. ਐੱਮ. ਤੇ ਸਾਊਂਡ ਕਲਾਊਡ ਤੋਂ ਮਿਊਜ਼ਿਕ ਸਟ੍ਰੀਮ ਕਰ ਸਕਦਾ ਹੈ। ਗ੍ਰੈਵਿਟੀ ਲਈ ਅਲੱਗ ਤੋਂ ਐਂਡ੍ਰਾਇਡ ਤੇ ਆਈ. ਓ. ਐੱਸ. ਐਪ ਵੀ ਦਿੱਤੀ ਗਈ ਹੈ ਜਿਸ ਦੀ ਮਦਦ ਨਾਲ ਤੁਸੀਂ ਸਪੀਕਰ ਨੂੰ ਕੰਟਰੋਲ ਕਰ ਸਕਦੇ ਹੋ। 

 

ਪਰ ਇਨ੍ਹਾਂ ਸਭ ਫੀਚਰਜ਼ ਤੋਂ ਬਾਅਦ ਵੀ ਜ਼ਿਆਦਾਤਰ ਲੋਕ ਇਸ ਸਪੀਕਰ ਦੇ ਫੀਚਰ ਤੋਂ ਨਹੀਂ ਇਸ ਦੀ ਲੁਕ ਕਰਕੇ ਇਸ ਨੂੰ ਪਸੰਦ ਕਰਦੇ ਹਨ। ਇਹ  ਸਪੀਕਰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਦੇਖਣ ''ਤੇ ਇਹ ਹਵਾ ''ਚ ਤੈਰਦਾ ਦਿਖਾਈ ਦਿੰਦਾ ਹੈ। ਇਸ ''ਤੇ ਇਕ ਪ੍ਰਿਜ਼ਮ ਲੱਗਾ ਹੈ ਜੋ ਸਟ੍ਰੀਮ ਹੋ ਰਹੇ ਮਿਊਜ਼ਿਕ ਦੀ ਡਿਟੇਲ ਦਿੰਦਾ ਹੈ। 

 

ਇਹ ਇੰਡੀਗੋਗੋ ਪ੍ਰਾਜੈਕਟ ਦਾ ਹਿੱਸਾ ਹੈ ਤੇ ਇਸ ''ਚ ਅਜੇ ਬਹੁਤ-ਕੁਝ ਐਡ ਹੋ ਸਕਦਾ ਹੈ ਤੇ ਅਮਰੀਕੀ ਬਾਜ਼ਾਰ ''ਚ ਇਸ ਦੀ ਕੀਮਤ 199 ਡਾਲਰ (ਲਗਭਗ 13,500 ਰੁਪਏ) ਰੱਖੀ ਗਈ ਹੈ।


Related News