3GB ਰੈਮ ਅਤੇ ਫਾਸਟ ਚਾਰਜ ਟੈਕਨਾਲੋਜੀ ਤੋਂ ਲੈਸ ਹੈ Meizu MX6
Thursday, Sep 29, 2016 - 06:04 PM (IST)
.jpg)
ਜਲੰਧਰ: ਚਾਈਨੀਜ਼ ਸਮਾਰਟਫੋਨ ਮੇਕਰ ਕੰਪਨੀ ਮੇਜ਼ੂ ਨੇ ਆਪਣੇ MX6 ਸਮਾਰਟਫੋਨ ਦਾ ਨਵਾਂ ਵੇਰਿਅੰਟ ਲਾਂਚ ਕਰ ਦਿੱਤਾ ਹੈ। ਮੇਜ਼ੂ MX6 ਸਮਾਰਟਫੋਨ ਹੁਣ 3 ਜੀ. ਬੀ ਰੈਮ ਵੇਰਿਅੰਟ ਦੇ ਨਾਲ ਚੀਨ ''ਚ ਲਾਂਚ ਕੀਤਾ ਗਿਆ ਹੈ। ਇਸ ਵੇਰਿਅੰਟ ਦੀ ਕੀਮਤ 1,799 ਚੀਨੀ ਯੂਆਨ (ਕਰੀਬ 18,000 ਰੁਪਏ) ਹੈ। ਜਦ ਕਿ 4GB ਰੈਮ ਵਾਲੇ ਓਰਿਜਿਨਲ MX6 ਦੀ ਕੀਮਤ 1,999 ਚੀਨੀ ਯੂਆਨ ਹੈ। ਨਵੇਂ ਵੇਰਿਅੰਟ ਦੀ ਵਿਕਰੀ ਚੀਨ ''ਚ ਇਕ ਅਕਤੂਬਰ ਤੋਂ ਸ਼ੁਰੂ ਹੋਵੇਗੀ।
ਮੇਜੂ MX6 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 5.5 ਇੰਚ (1920x1080 ਪਿਕਸਲ) ਰੈਜ਼ੋਲਿਊਸ਼ਨ ਦਾ ਐੱਲ. ਸੀ. ਡੀ ਡਿਸਪਲੇ, 2.3 ਗੀਗਾਹਰਟਜ਼ ਡੇਕਾ-ਕੋਰ ਮੀਡੀਆਟੈੱਕ ਹੈਲੀਓ X20 ਪ੍ਰੋਸੈਸਰ ''ਤੇ ਚੱਲਦਾ ਹੈ। ਗ੍ਰਾਫਿਕਸ ਲਈ ਮਾਲੀ-ਟੀ880ਜੀ. ਪੀ. ਯੂ ਹੈ। ਇਸ ਡਿਵਾਇਸ ''ਚ 4GB ਰੈਮ ਅਤੇ 32GB ਇਨ-ਬਿਲਟ ਸਟੋਰੇਜ ਹੈ। ਸਟੋਰੇਜ਼ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ ਜਿਸ ਦੇ ''ਤੇ ਲੇਟੈਸਟ ਫਲਾਇਮ 5 ਯਯੂ. ਆਈ ਦਿੱਤੀ ਗਈ ਹੈ।
ਫੋਨ ''ਚ 12 MP ਦਾ ਆਈ. ਐੱਮ. ਐਕਸ386 ਰਿਅਰ ਕੈਮਰਾ ਸੈਂਸਰ, ਉਥੇ ਹੀ ਵਾਇਡ ਐਂਗਲ ਲੈਨਜ਼ ਅਤੇ ਅਪਰਚਰ ਐੱਫ/2.0 ਦੇ ਨਾਲ ਫ੍ਰੰਟ ਕੈਮਰਾ 5 MP ਦਾ ਦਿੱਤਾ ਗਿਆ ਹੈ। ਫੋਨ ''ਚ ਅੱਗੇ ਦੀ ਤਰਫ ਫਿਜ਼ੀਕਲ ਹੋਮ ਬਟਨ ਵਿੱਚ ਹੀ ਫਿੰਗਰਪ੍ਰਿੰਟ ਸੈਂਸਰ ਨੂੰ ਇੰਟੀਗਰੇਟ ਕੀਤਾ ਗਿਆ ਹੈ। ਫੋਨ ''ਚ ਦਿੱਤੀ ਗਈ 3060mAh ਦੀ ਨਾਨ-ਰਿਮੂਵੇਬਲ ਬੈਟਰੀ ਦੇ ਇਕ ਦਿਨ ਤੋਂ ਜ਼ਿਆਦਾ ਚੱਲਣ ਦਾ ਦਾਅਵਾ ਕੀਤਾ ਗਿਆ ਹੈ। ਮੈਕਚਾਰਜ਼ ਫਾਸਟ ਚਾਰਜ ਟੈਕਨਾਲੋਜ਼ੀ ਨਾਲ ਲੈਸ ਹੋਣ ਦੀ ਵਜ੍ਹਾ ਨਾਲ ਬੈਟਰੀ ਫਟਾਫਟ ਚਾਰਜ ਹੋ ਜਾਂਦੀ ਹੈ।