Meizu M6 Note ਸਮਾਰਟਫੋਨ ਸਨੈਪਡ੍ਰੈਗਨ 625 ਚਿਪਸੈੱਟ ਨਾਲ Geekbench 'ਤੇ ਆਇਆ ਨਜ਼ਰ
Monday, Aug 21, 2017 - 11:26 AM (IST)

ਜਲੰਧਰ- ਆਪਣੇ ਲਾਂਚ ਤੋਂ ਪਹਿਲਾਂ ਹੀ Meizu M6 Note ਸਮਾਰਟਫੋਨ Geekbench ਬੈਂਚਮਾਰਕਿੰਗ ਸਾਈਟ 'ਤੇ ਦੇਖਿਆ ਗਿਆ ਹੈ। ਉਮੀਦ ਹੈ ਕਿ ਇਹ ਸਮਾਰਟਫੋਨ 23 ਅਗਸਤ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਲਿਸਟਿੰਗ 'ਚ ਸਮਾਰਟਫੋਨ ਨੂੰ ਸਨੈਪਡ੍ਰੈਗਨ 625 ਚਿਪਸੈੱਟ ਨਾਲ ਦੇਖਿਆ ਗਿਆ ਹੈ। ਕੁਝ ਪਿਛਲੇ ਲੀਕ ਅਨੁਸਾਰ ਸਮਾਰਟਫੋਨ ਮੀਡੀਆਟੇਕ ਦੇ ਹੀਲਿਓ P25 ਪ੍ਰੋਸੈਸਰ ਵੇਰੀਐਂਟ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਪਰ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ, ਸ਼ਾਇਦ ਇਸ ਸਮਾਰਟਫੋਨ ਨੂੰ ਦੋ ਅਲੱਗ-ਅਲੱਗ ਪ੍ਰੋਸੈਸਰ ਅਤੇ ਰੈਮ ਵੇਰੀਐਂਟ 'ਚ ਪੇਸ਼ ਕੀਤਾ ਜਾਵੇ।
Geekbench ਬੈਂਚਮਾਰਕਿੰਗ ਸਾਈਟ 'ਤੇ ਇਸ ਲੀਕ ਹੋਏ ਸਪੈਕਸ ਅਨੁਸਾਰ ਚਰਚਾ ਕਰੀਏ ਤਾਂ ਸਮਾਰਟਫੋਨ 'ਚ ਸਨੈਪਡ੍ਰੈਗਨ 625 ਚਿਪਸੈੱਟ ਅਤੇ 2.0GHz ਦੀ ਕਲਾਕ ਸਪੀਡ ਨਾਲ ਹੋਣ ਵਾਲਾ ਹੈ। ਇਸ ਦੇ ਨਾਲ ਹੀ ਫੋਨ 'ਚ 4GB ਰੈਮ ਵੀ ਦੇਖੀ ਗਈ ਹੈ ਅਤੇ ਨਾਲ ਹੀ ਸਮਾਰਟਫੋਨ ਐਂਡਰਾਇਡ 7.1.2 ਨੂਗਟ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਜੇਕਰ ਇਸ ਲਿਸਟਿੰਗ 'ਚ ਇਸ ਦੇ ਸਪੈਕਸ ਦੀ ਗੱਲ ਕਰੀਏ ਤਾਂ ਸਮਾਰਟਫੋਨ ਨੂੰ ਸਿੰਗਲ ਕੋਰ 'ਚ 848 ਅਤੇ ਮਲਟੀ ਕੋਰ 'ਚ 4215 ਸਕੋਰ ਪ੍ਰਾਪਤ ਹੋਏ ਹਨ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਕੁਝ ਸਮਾਂ ਪਹਿਲਾਂ ਇਹ ਵੀ ਸਾਹਮਣੇ ਆਇਆ ਸੀ ਕਿ ਫੋਨ 'ਚ ਇਕ ਡਿਊਲ ਕੈਮਰਾ ਮੋਡੀਊਲ ਕਵਾਡ ਐੱਲ. ਈ. ਡੀ. ਫਲੈਸ਼ ਨਾਲ ਹੋਣ ਵਾਲਾ ਹੈ। ਇਸ ਤੋਂ ਇਲਾਵਾ ਇੰਟਰਨੈੱਟ 'ਤੇ ਕੁਝ ਸਮਾਂ ਪਹਿਲਾਂ ਇਹ ਦੇਖਿਆ ਗਿਆ ਹੈ ਕਿ ਇਸ 'ਚ ਇਕ 4000mAh ਬੈਟਰੀ ਹੋਣ ਵਾਲੀ ਹੈ।
ਇਸ ਤੋਂ ਇਲਾਵਾ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਫੋਨ 'ਚ ਇਕ 5.5 ਇੰਚ ਦੀ FHD ਡਿਸਪਲੇਅ ਹੋਣ ਵਾਲੀ ਹੈ ਅਤੇ ਨਾਲ ਹੀ ਇਸ 'ਚ ਇੱਕ ਫਿੰਗਰਪ੍ਰਿੰਟ ਸੈਂਸਰ ਵੀ ਲੱਗਾ ਹੈ, ਜੋ ਕਿ ਇਸ ਦੇ ਹੋਮ ਬਟਨ 'ਚ ਹੋ ਸਕਦਾ ਹੈ। ਇਸ ਦੀ ਕੀਮਤ ਬਾਰੇ ਚਰਚਾ ਕਰੀਏ ਤਾਂ ਇਹ CNY 1599 (ਲਗਭਗ 16000 ਰੁਪਏ) ਹੋ ਸਕਦੀ ਹੈ।