ਮੇਜ਼ੂ ਨੇ ਭਾਰਤ ''ਚ ਲਾਂਚ ਕੀਤਾ ਸਭ ਤੋ ਤੇਜ਼ ਸਮਾਰਟਫੋਨ M3 note

Wednesday, May 11, 2016 - 01:36 PM (IST)

ਮੇਜ਼ੂ ਨੇ ਭਾਰਤ ''ਚ ਲਾਂਚ ਕੀਤਾ ਸਭ ਤੋ ਤੇਜ਼ ਸਮਾਰਟਫੋਨ M3 note

ਜਲੰਧਰ— ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਆਪਣਾ ਜ਼ਬਰਦਸਤ ਮੇਜ਼ੂ ਐਮ3 ਨੋਟ ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਭਾਰਤ ''ਚ ਮੇਜੂ ਐੱਮ3 ਨੋਟ ਦਾ ਇਕ ਅਤੇ ਮਹਿੰਗੇ ਵਾਲੇ ਵੇਰਿਅੰਟ ਨੂੰ ਲਾਂਚ ਕੀਤਾ ਗਿਆ ਹੈ ਜੋ ਲੋਕਲ ਮਾਰਕੀਟ ''ਚ ਇਸ ਦੀ ਕੀਮਤ 9,999 ਰੁਪਏ ਹੋਵੇਗੀ। ਇਸ ਮਹੀਨੇ ਹੀ ਚੀਨ ''ਚ ਮੇਜ਼ੂ ਐੱਮ3 ਨੋਟ  ਦੇ ਦੋ ਵੇਰਿਅੰਟ 2 ਜੀਬੀ ਰੈਮ ਅਤੇ 16 ਜੀਬੀ ਸਟੋਰੇਜ਼, ਦੂਜਾ 3ਜੀਬੀ ਰੈਮ ਅਤੇ 32 ਜੀਬੀ ਸਟੋਰੇਜ਼ ਨਾਲ ਲਾਂਚ ਕੀਤਾ ਗਿਆ ਸੀ

 

ਸਮਾਰਟਫੋਨ ''ਚ 5.5 ਇੰਚ ਦੀ 1080X1920 ਪਿਕਸਲ ਰੈਜ਼ੋਲਿਊਸ਼ਨ ਵਾਲਾ 2.5ਡੀ ਕਰਵਡ ਗਲਾਸ ਡਿਸਪਲੇ ਹੈ। ਮੇਜ਼ੂ ਐਮ3 ਨੋਟ ''ਚ ਆਕਟਾ-ਕੋਰ ਮੀਡੀਆਟੈੱਕ ਹੈਲੀਓ ਪੀ10 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਗ੍ਰਾਫਿਕਸ ਲਈ ਮਾਲੀ ਟੀ860 ਜੀ. ਪੀ. ਯੂ ਇੰਟੀਗ੍ਰੇਟਡ ਹੈ।

 

ਮੈਮਰੀ ਦੇ ਮਾਮਲੇ ''ਚ ਮੈਜ਼ੂ ਨੋਟ 3 ''ਚ 3 ਜੀ. ਬੀ ਰੈਮ ਮੈਮਰੀ ਹੈ ਅਤੇ ਇਸ ਦੀ ਇਨ- ਬਿਲਟ ਸਟੋਰੇਜ਼ 32 ਜੀ. ਬੀ ਹੈ । ਜੋ ਤੁਸੀਂ 128 ਜੀ.ਬੀ ਤੱਕ ਮਾਇਕ੍ਰੋ ਐੱਸ. ਡੀ ਕਾਰਡ ਦਾ ਵੀ ਇਸਤੇਮਾਲ ਕਰ ਸਕੋਗੇ । ਇਹ ਹਾਇ-ਬਰਿਡ ਸਿਮ ਸਲਾਟ ਦੇ ਨਾਲ ਆਉਂਦਾ ਹੈ, ਮਤਲਬ ਤੁਸੀਂ ਇੱਕ ਵਕਤ ''ਤੇ ਦੋਨੋਂ ਸਿਮ ਕਾਰਡ ਜਾਂ ਫਿਰ ਇੱਕ ਸਿਮ ਕਾਰਡ ਅਤੇ ਐੱਸ. ਡੀ ਕਾਰਡ ਦਾ ਹੀ ਇਸਤੇਮਾਲ ਕਰ ਪਾਓਗੇ।

 

ਕੈਮਰਾ ਕੁਆਲਿਟੀ ਦੀ ਗੱਲ ਕਰੀਏ ਤਾਂ ਇਸ ਨੋਟ ''ਚ ਰਿਅਰ ਕੈਮਰਾ 13 ਮੈਗਾਪਿਕਸਲ ਦਾ ਹੈ ਜੋ ਫੇਜ਼ ਡਿਟੈਕਸ਼ਨ ਆਟੋ-ਫੋਕਸ ਫੀਚਰ ਨਾਲ ਲੈਸ ਹੈ। ਸੈਲਫੀ ਸ਼ੌਕੀਨਾਂ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਦਿੱਤਾ ਗਿਆ ਹੈ।

 

ਬੈਟਰੀ— ਇਸ ਨੋਟ ਦੀ ਅਹਿਮ ਖਾਸਿਅਤ 4100 mAh ਦੀ ਬੈਟਰੀ ਹੈ। ਇਸ ਦੇ ਬਾਰੇ ''ਚ 17 ਘੰਟੇ ਤੱਕ ਦਾ ਵੀਡੀਓ ਪਲੇਬੈਕ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ।  ਇਸ  ''ਚ ਇਕ ਹੋਰ ਫਲੈਗਸ਼ਿਪ ਫੀਚਰ ਫਿੰਗਰਪ੍ਰਿੰਟ ਸੈਂਸਰ ਹੈ

 

ਕੁਨੈੱਕਟੀਵਿਟੀ ਫੀਚਰ ਦੀ ਗੱਲ ਕਰੀਏ ਤਾਂ ਇਹ 4ਜੀ, ਵਾਈ-ਫਾਈ  802.11ਏ/ਬੀ/ਜੀ/ਐੱਨ, ਬਲੂਟੁੱਥ 4.0 ਅਤੇ ਜੀ. ਪੀ. ਐੱਸ ਨਾਲ ਲੈਸ ਹੈ। 153.6ਗ75.5ਗ8.3 ਮਿਲੀਮੀਟਰ ਡਾਇਮੇਂਸ਼ਨ ਵਾਲੇ ਮੇਜ਼ੂ ਦੇ ਇਸ ਫੋਨ ਦਾ ਭਾਰ 163 ਗ੍ਰਾਮ ਹੈ।


Related News