ਬੈਗ ਦੀ ਤਰ੍ਹਾਂ ਫੋਲਡ ਹੋ ਸਕਦੈ ਟਰਾਂਸਬੋਰਡ ਇਲੈਕਟ੍ਰਿਕ ਸਕੂਟਰ

Saturday, Apr 01, 2017 - 11:13 AM (IST)

ਬੈਗ ਦੀ ਤਰ੍ਹਾਂ ਫੋਲਡ ਹੋ ਸਕਦੈ ਟਰਾਂਸਬੋਰਡ ਇਲੈਕਟ੍ਰਿਕ ਸਕੂਟਰ

ਜਲੰਧਰ : ਇਲੈਕਟ੍ਰਿਕ ਸਕੂਟਰ ਨੂੰ ਦੁਨੀਆ ਭਰ ''ਚ ਹਰ ਵਰਗ ਦੇ ਲੋਕ ਕਾਫੀ ਪਸੰਦ ਕਰਦੇ ਹਨ। ਇਹ ਸਕੂਟਰ ਬਿਨਾਂ ਪੋਲਿਊਸ਼ਨ  ਘੱਟ ਸਮੇਂ ਦੇ ਰਸਤੇ ਨੂੰ ਤਾਂ ਤਹਿ ਕਰਨ ਵਿਚ ਮਦਦ ਕਰਦੇ ਹੀ ਹਨ, ਇਨ੍ਹਾਂ ਵਿਚ ਨਵੀਂ ਤਕਨੀਕ ਅਤੇ ਫੀਚਰਸ ਜੋੜਨ ਦੇ ਟੀਚੇ ਨਾਲ ਮਰਕੇਨ ਵ੍ਹੀਲਸ (Mercane Wheels) ਕੰਪਨੀ ਨੇ ਥ੍ਰੀ ਵ੍ਹੀਲ ਸਸਪੈਂਸ਼ਨ ਸਿਸਟਮ ਅਤੇ ਸ਼ਾਰਪ ਡਿਜ਼ਾਈਨ ਦੇ ਨਾਲ ਨਵਾਂ ਫੋਲਡੇਬਲ ਇਲੈਕਟ੍ਰਿਕ ਸਕੂਟਰ ਬਣਾਇਆ ਹੈ, ਜਿਸ ਨੂੰ ਤੁਸੀਂ ਕਿਸੇ ਸੂਟਕੇਸ ਦੀ ਤਰ੍ਹਾਂ ਵੀ ਆਪਣੇ ਨਾਲ ਲੈ ਕੇ ਆਸਾਨੀ ਨਾਲ ਘੁੰਮ ਸਕਦੇ ਹੋ। 

ਮੈਕਸੀਮਮ ਸਪੀਡ 35 km/h
ਇਸ ਟਰਾਂਸਬੋਰਡ (Transboard) ਇਲੈਕਟ੍ਰਿਕ ਸਕੂਟਰ ਨੂੰ ਕਾਫੀ ਹੱਦ ਤੱਕ M”V-e ਸਕੂਟਰਸ ਦੀ ਤਰ੍ਹਾਂ ਬਣਾਇਆ ਗਿਆ ਹੈ। ਸਕੂਟਰ ਦੇ ਫਰੰਟ ਵਿਚ 10 ਇੰਚ ਦੇ ਟਾਇਰਸ ਅਤੇ ਰਿਅਰ ਵਿਚ 8 ਇੰਚ ਦਾ ਟਾਇਰ ਲੱਗਾ ਹੈ। ਇਸ ਸੈਲਫ ਬੈਲੇਂਸਿੰਗ ਸਕੂਟਰ ਵਿਚ 500 w 48 V ਮੋਟਰ ਲੱਗੀ ਹੈ, ਜੋ ਸਿੰਗਲ ਵ੍ਹੀਲ ਨਾਲ ਅਟੈਚ ਕੀਤੀ ਗਈ ਹੈ। ਇਹ ਮੋਟਰ 22 MPH (35km/h) ਦੀ ਸਪੀਡ ਨਾਲ ਟਰਾਂਸਬੋਰਡ ਇਲੈਕਟ੍ਰਿਕ ਸਕੂਟਰ ਚਲਾਉਣ ''ਚ ਮਦਦ ਕਰਦੀ ਹੈ।

ਇਕ ਵਾਰ ਚਾਰਜ ਕਰਨ ''ਤੇ ਚੱਲੇਗਾ 40 ਕਿਲੋਮੀਟਰ
ਇਸ ਦੀ ਨਿਰਮਾਤਾ ਕੰਪਨੀ ਮਰਕੇਨ ਵ੍ਹੀਲਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਸ ਵਿਚ ਲੱਗੀ 8.6 18 L7 ਲਿਥੀਅਮ ਆਈਨ ਬੈਟਰੀ ਇਕ ਵਾਰ ਫੁੱਲ ਚਾਰਜ ਕਰਨ ਉੱਤੇ 25 ਮੀਲ (ਕਰੀਬ 40 ਕਿਲੋਮੀਟਰ) ਤੱਕ ਦਾ ਰਸਤਾ ਤਹਿ ਕਰਨ ਵਿਚ ਮਦਦ ਕਰੇਗੀ। ਇਹ ਬੈਟਰੀ 6 ਘੰਟਿਆਂ ਵਿਚ ਫੁੱਲ ਚਾਰਜ ਹੋਵੇਗੀ।

ਖਾਸ ਡਿਜ਼ਾਈਨ
ਇਸ ਦੇ ਡਿਜ਼ਾਈਨ ਨੂੰ ਐਲੂਮੀਨੀਅਮ ਅਲੌਏ ਫਰੇਮ ਅਤੇ ਪੋਲੀਕਾਰਬੋਨੇਟ ਨਾਲ ਬਣਾਇਆ ਗਿਆ ਹੈ। ਇਸ 21 ਕਿੱਲੋਗ੍ਰਾਮ ਭਾਰ ਦੇ ਇਲੈਕਟ੍ਰਿਕ ਸਕੂਟਰ ਵਿਚ L54 ਸਕਰੀਨ ਲੱਗੀ ਹੈ, ਜੋ ਹੈਂਡਲਬਾਰ ਉੱਤੇ ਡਾਟਾ ਨੂੰ ਸ਼ੋਅ ਕਰਦੀ ਹੈ। ਇਸ ਤੋਂ ਇਲਾਵਾ ਇਸ ਦੇ ਰਿਅਰ ਉੱਤੇ ਫੁੱਟ ਬਰੇਕਸ ਦਿੱਤੀਆਂ ਗਈਆਂ ਹਨ, ਜੋ ਇਸ ਨੂੰ ਸੇਫਲੀ ਰੋਕਣ ਵਿਚ ਮਦਦ ਕਰਦੀਆਂ ਹਨ।

ਕੀਮਤ :
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਦਸੰਬਰ ਤੱਕ  $1,250 (ਲਗਭਗ 81,071 ਰੁਪਏ) ਕੀਮਤ ਵਿਚ ਮੁਹੱਈਆ ਕਰਵਾਇਆ ਜਾਵੇਗਾ।


Related News