Bharat Browser ਹੈ ਦੇਸ਼ ਦਾ ਦੇਸੀ ਬ੍ਰਾਊਜ਼, ਜਾਣੋ ਇਸ ਦੀਆਂ ਖੂਬੀਆਂ
Wednesday, Jun 24, 2020 - 02:13 PM (IST)

ਗੈਜੇਟ ਡੈਸਕ– ਟਿਕਟਾਕ ਦੀ ਟੱਕਰ ’ਚ ਪਹਿਲਾਂ ਮਿਤਰੋਂ ਅਤੇ ਚਿੰਗਾਰੀ ਐਪਸ ਲਿਆਏ ਗਏ ਅਤੇ ਹੁਣ ਬੈਂਗਲੁਰੂ ਦੇ ਇਕ ਸਟਾਰਟਅਪ ਨੇ Bharat Browser ਲਾਂਚ ਕਰ ਦਿੱਤਾ ਹੈ। ਇਸ ਦੀ ਖਾਸੀਅਤ ਹੈ ਕਿ ਇਹ ਵੱਖ-ਵੱਖ ਭਾਰਤੀ ਭਾਸ਼ਾਵਾਂ ’ਚ ਕੰਟੈਂਟ ਮੁਹੱਈਆ ਕਰਵਾਉਂਦਾ ਹੈ। ਇਹ ਬਾਜ਼ਾਰ ’ਚ ਮੌਜੂਦ ਘੱਟ ਬਜਟ ਵਾਲੇ ਹੈਂਡਸੈੱਟਸ ’ਤੇ ਵੀ ਬਿਹਤਰੀਨ ਤਰੀਕੇ ਨਾਲ ਕੰਮ ਕਰਦਾ ਹੈ। ਇਸ ਬ੍ਰਾਊਜ਼ਰ ਦਾ ਸਾਈਜ਼ ਸਿਰਫ਼ 8.2 ਐੱਮ.ਬੀ. ਹੈ ਅਤੇ ਇਸ ਨੂੰ ਗੂਗਲ ਪਲੇਅ ਸਟੋਰ ’ਤੇ ਉਪਲੱਬਧ ਕੀਤਾ ਗਿਆ ਹੈ।
ਭਾਰਤ ਬ੍ਰਾਊਜ਼ਰ ਦੀਆਂ ਖੂਬੀਆਂ
1. ਇਸ ਵਿਚ ਉਪਭੋਗਤਾ ਸਥਾਨਕ ਖ਼ਬਰਾਂ ਪੜ੍ਹ ਸਕਦੇ ਹਨ ਅਤੇ ਸ਼ਾਪਿੰਗ ਵਰਗੇ ਕੰਮ ਵੀ ਇਸ ਬ੍ਰਾਊਜ਼ਰ ਰਾਹੀਂ ਕੀਤੇ ਜਾ ਸਕਦੇ ਹਨ।
2. ਭਾਰਤ ਬ੍ਰਾਊਜ਼ਰ ਦੀ ਵਰਤੋਂ ਕਰਦੇ ਸਮੇਂ ਬਸ ਉਪਭੋਗਤਾ ਨੂੰ ਆਪਣੇ ਸਟੇਟ ਸਿਲੈਕਟ ਕਰਨੀ ਹੋਵੇਗੀ ਜਿਸ ਤੋਂ ਬਾਅਦ ਉਹ ਆਪਣੇ ਰਾਜ ਦੀਆਂ ਸਾਰੀਆਂ ਪ੍ਰਸਿੱਧ ਸਾਈਟਾਂ ਅਤੇ ਜਾਣਕਾਰੀ ਲੈ ਸਕਦੇ ਹਨ।
3. ਇਸ ਵਿਚ ਦੇਸ਼ ਦੀਆਂ 9 ਭਾਸ਼ਾਵਾਂ ’ਚ ਰੀਅਲ-ਟਾਈ ’ਚ ਟ੍ਰੈਂਡਿੰਗ ਖ਼ਬਰਾਂ ਅਪਡੇਟ ਹੁੰਦੀਆਂ ਹਨ।
4. ਦੇਸ਼ ਭਰ ਦੇ ਲੋਕਪ੍ਰਸਿੱਧ ਚੈਨਲ ਅਤੇ ਪ੍ਰਸਿੱਧ ਵੀਡੀਓ ਨੂੰ ਇਸ ਬ੍ਰਾਊਜ਼ਰ ’ਚ ਵੇਖਿਆ ਜਾ ਸਕਦਾ ਹੈ।
5. ਇਸ ਬ੍ਰਾਊਜ਼ਰ ’ਚ ਬੱਚਿਆਂ ਲਈ ਇਕ ਵੱਖਰਾ ਸੈਕਸ਼ਨ ਦਿੱਤਾ ਗਿਆ ਹੈ ਜਿਸ ਵਿਚ ਉਨ੍ਹਾਂ ਲਈ ਪ੍ਰੀ-ਲੋਡਿਡ ਵੀਡੀਓ, ਰਾਈਮ, ਗੇਮਸ ਵਰਗੀਆਂ ਚੀਜ਼ਾਂ ਵੇਖੀਆਂ ਜਾ ਸਕਣਗੀਆਂ।