McLaren ਨੇ ਪਹਿਲੀ ਵਾਰ ਦਿਖਾਈ ਨੈਕਸਟ ਜਨਰੇਸ਼ਨ GT Superlight ਸੁਪਰਕਾਰ

05/22/2019 1:24:37 PM

- 326km/h ਦੀ ਹੈ ਉੱਚ ਰਫਤਾਰ
- 3.2 ਸੈਕੰਡ 'ਚ 0 ਤੋਂ 100 km/h ਦੀ ਫੜੇਗੀ ਸਪੀਡ

ਆਟੋ ਡੈਸਕ– ਆਪਣੀਆਂ ਰੇਸਿੰਗ ਕਾਰਾਂ ਕਾਰਣ ਦੁਨੀਆ ਭਰ ਵਿਚ ਜਾਣੀ ਜਾਂਦੀ ਬ੍ਰਿਟਿਸ਼ ਕਾਰ ਨਿਰਮਾਤਾ ਕੰਪਨੀ McLaren ਨੇ ਦੁਨੀਆ ਸਾਹਮਣੇ ਆਪਣੀ ਨਵੀਂ ਸੁਪਰਕਾਰ GT: Superlight ਨੂੰ ਪਹਿਲੀ ਵਾਰ ਸ਼ੋਅਕੇਸ ਕੀਤਾ ਹੈ। ਇਹ ਕਾਰ ਡਿਜ਼ਾਈਨ ਦੇ ਮਾਮਲੇ ਵਿਚ ਕਾਫੀ ਚੰਗੀ ਬਣਾਈ ਗਈ ਹੈ। ਮਜ਼ਬੂਤ ਇੰਜਣ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ McLaren GT: Superlight ਸੁਪਰਕਾਰ ਦੀ ਉੱਚ ਰਫਤਾਰ 326 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। ਇਸ ਨੂੰ 3.2 ਸੈਕੰਡਜ਼ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। 9 ਸੈਕੰਡਜ਼ ਵਿਚ ਇਹ ਕਾਰ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨੂੰ ਵੀ ਪਾਰ ਕਰ ਜਾਂਦੀ ਹੈ।

ਮਜ਼ਬੂਤ 4.0 ਲਿਟਰ ਇੰਜਣ
ਮੈਕਲੈਰਨ GT: ਸੁਪਰਲਾਈਟ 'ਚ 4.0 ਲਿਟਰ ਵਾਲਾ ਟਵਿਨ ਟਰਬੋਚਾਰਜਡ V8 ਇੰਜਣ ਲੱਗਾ ਹੈ, ਜੋ 620PS ਦੀ ਪਾਵਰ ਅਤੇ 630 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 7 ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।

PunjabKesari

ਜ਼ਿਆਦਾ ਰੱਖੀ ਗਈ ਹੈ ਕਾਰ ਦੀ ਲੰਬਾਈ
ਇਹ ਸੁਪਰਕਾਰ ਕਾਰਬਨ ਫਾਈਬਰ ਸਟ੍ਰੱਕਚਰ ਨਾਲ ਬਣਾਈ ਗਈ ਹੈ ਅਤੇ ਦੇਖਣ 'ਚ ਹੀ ਇਹ ਪਹਿਲਾਂ ਨਾਲੋਂ ਕਾਫੀ ਵੱਡੀ ਤੇ ਲੰਬੀ ਲੱਗਦੀ ਹੈ। ਕੰਪਨੀ ਨੇ ਕਾਰ ਦੀ ਲੰਬਾਈ 4.7 ਮੀਟਰ ਦੱਸਦਿਆਂ ਕਿਹਾ ਕਿ ਇਸ ਵਿਚ ਯਾਤਰੀਆਂ ਨੂੰ ਜ਼ਿਆਦਾ ਆਰਾਮ ਮਿਲੇਗਾ।

PunjabKesari

ਨਵਾਂ ਇਨਫੋਟੇਨਮੈਂਟ ਸਿਸਟਮ
ਇਸ ਵਿਚ ਨਵਾਂ ਇਨਫੋਟੇਨਮੈਂਟ ਸਿਸਟਮ ਲਾਇਆ ਗਿਆ ਹੈ, ਜੋ HERE ਨੈਵੀਗੇਸ਼ਨ ਫੀਚਰ ਤੇ ਰੀਅਲ ਟਾਈਮ ਟ੍ਰੈਫਿਕ ਨਾਲ ਜੁੜੀ ਜਾਣਕਾਰੀ ਦਿਖਾਉਣ ਵਿਚ ਵੀ ਮਦਦਗਾਰ ਹੈ। ਕਾਰ ਦਾ ਭਾਰ 1530 ਕਿਲੋ ਹੈ।

ਕਾਰ 'ਚ ਲੱਗੀ ਵੱਡੀ TFT ਸਕਰੀਨ
ਮੈਕਲੈਰਨ GT : ਸੁਪਰਲਾਈਟ ਕਾਰ ਦੇ ਅੰਦਰੂਨੀ ਹਿੱਸੇ ਦੀ ਗੱਲ ਕਰੀਏ ਤਾਂ ਇੱਥੇ 12.3 ਇੰਚ ਦੀ TFT ਸਕਰੀਨ ਲੱਗੀ ਹੈ, ਜੋ ਨੈਵੀਗੇਸ਼ਨ ਅਤੇ ਰਿਵਰਸ ਕੈਮਰੇ ਨਾਲ ਜੁੜੀ ਜਾਣਕਾਰੀ ਦਿਖਾਉਣ ਵਿਚ ਮਦਦ ਕਰਦੀ ਹੈ। ਕਾਰ ਦੀਆਂ ਸੀਟਾਂ ਇਲੈਕਟ੍ਰੀਕਲੀ ਐਡਜਸਟ ਕੀਤੀਆਂ ਜਾ ਸਕਦੀਆਂ ਹਨ। ਲੋੜ ਪੈਣ 'ਤੇ ਇਨ੍ਹਾਂ ਨੂੰ ਇਕ ਬਟਨ ਦਬਾ ਕੇ ਗਰਮ ਵੀ ਕੀਤਾ ਜਾ ਸਕਦਾ ਹੈ।

PunjabKesari

ਸ਼ੁਰੂ ਹੋਈ ਪ੍ਰੀ- ਆਰਡਰਿੰਗ
ਨਵੀਂ McLaren GT ਦੀ ਪ੍ਰੀ-ਆਰਡਰਿੰਗ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੀ ਡਲਿਵਰੀ ਸਾਲ ਦੇ ਅਖੀਰ ਵਿਚ ਸ਼ੁਰੂ ਕੀਤੀ ਜਾਵੇਗੀ। UK ਵਿਚ ਇਸ ਦੀ ਕੀਮਤ 2.10 ਲੱਖ ਅਮਰੀਕੀ ਡਾਲਰ (ਲਗਭਗ 1 ਕਰੋੜ 47 ਲੱਖ 73 ਹਜ਼ਾਰ ਰੁਪਏ) (ਐਕਸ ਸ਼ੋਅਰੂਮ) ਤੋਂ ਸ਼ੁਰੂ ਕੀਤੀ ਗਈ ਹੈ। ਕੀਮਤ ਵਿਚ ਇੰਪੋਰਟ ਡਿਊਟੀ ਅਤੇ ਟੈਕਸ ਸ਼ਾਮਲ ਨਹੀਂ ਕੀਤੇ ਗਏ।


Related News