ਨਵਾਂ ਕੂਲਰ ਖਰੀਦਣ ਵੇਲੇ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀਆਂ! ਪੜ੍ਹੋ ਪੂਰੀ ਖਬਰ

Sunday, May 24, 2026 - 01:44 PM (IST)

ਨਵਾਂ ਕੂਲਰ ਖਰੀਦਣ ਵੇਲੇ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀਆਂ! ਪੜ੍ਹੋ ਪੂਰੀ ਖਬਰ

ਗੈਜੇਟ ਡੈਸਕ - ਗਰਮੀ ਦੇ ਮੌਸਮ 'ਚ ਜਿੱਥੇ ਤਾਪਮਾਨ ਲਗਾਤਾਰ ਵਧ ਰਿਹਾ ਹੈ, ਉੱਥੇ ਹੀ ਲੋਕ ਆਪਣੇ ਘਰਾਂ ਨੂੰ ਠੰਡਾ ਰੱਖਣ ਲਈ ਏਸੀ ਅਤੇ ਕੂਲਰਾਂ ਦਾ ਸਹਾਰਾ ਲੈ ਰਹੇ ਹਨ। ਜੇਕਰ ਤੁਹਾਡਾ ਬਜਟ ਏਸੀ ਦਾ ਨਹੀਂ ਹੈ ਅਤੇ ਤੁਸੀਂ ਨਵਾਂ ਕੂਲਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਕੁਝ ਅਹਿਮ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਕਸਰ ਜਾਣਕਾਰੀ ਦੀ ਘਾਟ ਕਾਰਨ ਲੋਕ ਗਲਤ ਕੂਲਰ ਖਰੀਦ ਲੈਂਦੇ ਹਨ, ਜਿਸ ਕਾਰਨ ਬਾਅਦ 'ਚ ਨਾ ਤਾਂ ਕਮਰਾ ਠੰਡਾ ਹੁੰਦਾ ਹੈ ਅਤੇ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ,।

ਸਰੋਤਾਂ ਅਨੁਸਾਰ, ਕੂਲਰ ਖਰੀਦਣ ਸਮੇਂ ਇਨ੍ਹਾਂ 5 ਨੁਕਤਿਆਂ ਦਾ ਖਾਸ ਖਿਆਲ ਰੱਖੋ :-

ਕਮਰੇ ਦਾ ਸਾਈਜ਼ ਅਤੇ ਟੈਂਕ ਦੀ ਸਮਰੱਥਾ
- ਕੂਲਰ ਹਮੇਸ਼ਾ ਕਮਰੇ ਦੇ ਹਿਸਾਬ ਨਾਲ ਚੁਣਨਾ ਚਾਹੀਦਾ ਹੈ। ਜੇਕਰ ਤੁਹਾਡਾ ਕਮਰਾ ਔਸਤ ਸਾਈਜ਼ ਦਾ ਹੈ, ਤਾਂ 70 ਤੋਂ 80 ਲੀਟਰ ਦੀ ਟੈਂਕ ਵਾਲਾ ਕੂਲਰ ਸਭ ਤੋਂ ਵਧੀਆ ਰਹਿੰਦਾ ਹੈ। ਵੱਡੇ ਕਮਰੇ ਲਈ 30-50 ਲੀਟਰ ਵਾਲਾ ਛੋਟਾ ਕੂਲਰ ਖਰੀਦਣਾ ਘਾਟੇ ਦਾ ਸੌਦਾ ਸਾਬਤ ਹੋ ਸਕਦਾ ਹੈ।

ਏਅਰਫਲੋ ਦੀ ਜਾਂਚ
- ਸਿਰਫ ਟੈਂਕ ਹੀ ਨਹੀਂ, ਸਗੋਂ ਕੂਲਰ ਦੇ ਪੱਖੇ ਅਤੇ ਉਸ ਦੇ CFM ਦਾ ਵੀ ਧਿਆਨ ਰੱਖੋ। ਘੱਟ ਕੀਮਤ ਦੇ ਚੱਕਰ 'ਚ ਅਜਿਹਾ ਕੂਲਰ ਨਾ ਲਓ ਜਿਸਦਾ CFM ਘੱਟ ਹੋਵੇ, ਕਿਉਂਕਿ ਅਜਿਹਾ ਕੂਲਰ ਸਿਰਫ ਹਵਾ ਸੁੱਟੇਗਾ ਪਰ ਠੰਡਕ ਨਹੀਂ ਦੇਵੇਗਾ।

ਕੂਲਿੰਗ ਪੈਡ ਦੀ ਚੋਣ
- ਅੱਜਕੱਲ੍ਹ ਬਾਜ਼ਾਰ 'ਚ ਹਨੀ ਕੌਂਬ ਪੈਡ ਵਾਲੇ ਕੂਲਰ ਕਾਫੀ ਪ੍ਰਚਲਿਤ ਹਨ। ਇਨ੍ਹਾਂ ਦੀ ਉਮਰ ਲੰਬੀ ਹੁੰਦੀ ਹੈ ਅਤੇ ਇਹ ਹਵਾ ਦੇ ਵਹਾਅ ਨੂੰ ਬਿਹਤਰ ਬਣਾਉਂਦੇ ਹਨ। ਇਸ ਦੇ ਉਲਟ, ਘਾਹ ਵਾਲੇ ਕੂਲਰਾਂ 'ਚ ਹਰ ਸਾਲ ਘਾਹ ਬਦਲਣੀ ਪੈਂਦੀ ਹੈ ਅਤੇ ਇਹ ਹਵਾ ਨੂੰ ਰੋਕਣ ਦਾ ਕੰਮ ਵੀ ਕਰ ਸਕਦੇ ਹਨ।

ਵੈਂਟੀਲੇਸ਼ਨ ਹੈ ਸਭ ਤੋਂ ਜ਼ਰੂਰੀ
- ਕੂਲਰ ਉਦੋਂ ਹੀ ਕੰਮ ਕਰਦਾ ਹੈ ਜੇਕਰ ਕਮਰੇ 'ਚ ਹਵਾ ਦੇ ਆਉਣ-ਜਾਣ ਲਈ ਸਹੀ ਵੈਂਟੀਲੇਸ਼ਨ ਹੋਵੇ। ਬੰਦ ਕਮਰੇ 'ਚ ਕੂਲਰ ਲਗਾਉਣ ਨਾਲ ਸਿਰਫ ਹੁੰਮਸ ਵਧੇਗੀ, ਠੰਡਕ ਨਹੀਂ ਹੋਵੇਗੀ।

ਕੂਲਰ ਦੀ ਕਿਸਮ
- ਆਪਣੀ ਲੋੜ ਮੁਤਾਬਕ ਇਨਡੋਰ ਜਾਂ ਆਊਟਡੋਰ ਕੂਲਰ ਦੀ ਚੋਣ ਕਰੋ। ਬਾਜ਼ਾਰ 'ਚ ਵੱਖ-ਵੱਖ ਡਿਜ਼ਾਈਨ ਅਤੇ ਸਾਈਜ਼ ਦੇ ਕੂਲਰ ਉਪਲਬਧ ਹਨ, ਜੋ ਤੁਹਾਡੀ ਸਹੂਲਤ ਅਨੁਸਾਰ ਚੁਣੇ ਜਾ ਸਕਦੇ ਹਨ।

ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋ, ਤਾਂ ਤੁਸੀਂ ਇਸ ਭਿਆਨਕ ਗਰਮੀ 'ਚ ਇਕ ਵਧੀਆ ਅਤੇ ਟਿਕਾਊ ਕੂਲਰ ਦੀ ਚੋਣ ਕਰ ਸਕਦੇ ਹੋ।


author

Sunaina

Content Editor

Related News