ਬਲੂਟੁੱਥ ਕਾਲਿੰਗ ਨਵੀਂ ਸਮਾਰਟਵਾਚ ਭਾਰਤ ’ਚ ਲਾਂਚ, ਕੀਮਤ 5 ਹਜ਼ਾਰ ਰੁਪਏ ਤੋਂ ਵੀ ਘੱਟ

Tuesday, Nov 02, 2021 - 06:19 PM (IST)

ਬਲੂਟੁੱਥ ਕਾਲਿੰਗ ਨਵੀਂ ਸਮਾਰਟਵਾਚ ਭਾਰਤ ’ਚ ਲਾਂਚ, ਕੀਮਤ 5 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– Maxima ਨੇ ਭਾਰਤੀ ਬਾਜ਼ਾਰ ’ਚ ਆਪਣੀ ਨਵੀਂ ਸਮਾਰਟਵਾਚ Maxima Max Pro X6 ਨੂੰ ਲਾਂਚ ਕਰ ਦਿੱਤਾ ਹੈ। Maxima Max Pro X6 ਇਕ ਮੈਟਾਲਿਕ ਕੇਸ ਵਾਲੀ ਸਮਾਰਟਵਾਚ ਹੈਜਿਸ ਦਾ ਲੁੱਕ ਪ੍ਰੀਮੀਅਮ ਸੈਰੇਮਿਕ ਵਾਲਾ ਹੈ। ਮੈਕਸੀਮਾ ਦੀ ਇਸ ਸਮਾਰਟਵਾਚ ’ਚ ਕਈ ਤਰ੍ਹਾਂ ਦੇ ਫਿਟਨੈੱਸ ਟ੍ਰੈਕਰ ਦਿੱਤੇ ਗਏ ਹਨ। Maxima Max Pro X6 ’ਚ 1.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦੀ ਬ੍ਰਾਈਟਨੈੱਸ 400 ਨਿਟਸ ਹੈ। ਇਸ ਸਮਾਰਟਵਾਚ ਦੀ ਕੀਮਤ 3,999 ਰੁਪਏ ਰੱਖੀ ਗਈ ਹੈ, ਹਾਲਾਂਕਿ ਇਹ ਕੀਮਤ ਸੀਮਿਤ ਸਮੇਂ ਲਈ ਹੈ। ਵਾਚ ਨੂੰ ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕਦੇ ਹੋ। 

Maxima Max Pro X6 ਦੀਆਂ ਖੂਬੀਆਂ
ਮੈਕਸੀਮਾ ਦੀ ਇਸ ਵਾਚ ’ਚ 1.7 ਇੰਚ ਦੀ ਐੱਚ.ਡੀ. ਡਿਸਪਲੇਅ ਹੈ। ਡਿਸਪਲੇਅ ਦੀ ਬ੍ਰਾਈਟਨੈੱਸ 400 ਨਿਟਸ ਹੈ। ਅਜਿਹੇ ’ਚ ਤੇਜ਼ ਧੁੱਪ ’ਚ ਵੀ ਤੁਹਾਨੂੰ ਪਰੇਸ਼ਾਨੀ ਨਹੀਂ ਹੋਵੇਗੀ। ਇਸ ਵਾਚ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ ਵਿਚ ਬਲੂਟੁੱਥ ਕਾਲਿੰਗ ਦਿੱਤੀ ਗਈ ਹੈ ਜਿਸ ਦੀ ਮਦਦ ਨਾਲ ਤੁਸੀਂ ਫੋਨ ’ਤੇ ਗੱਲ ਕਰ ਸਕਦੇ ਹੋ। Maxima Max Pro X6 ’ਚ ਤੁਹਾਨੂੰ ਇਨਬਿਲਟ ਮਾਈਖ ਅਤੇ ਐੱਚ.ਡੀ. ਸਪੀਕਰ ਵੀ ਮਿਲਦਾ ਹੈ। 

Maxima Max Pro X6 ’ਚ ਰੀਅਲਟੈੱਕ ਦਾ ਪ੍ਰੋਸੈਸਰ ਹੈ। ਇਸ ਵਾਚ ਦੇ ਨਾਲ ਸਲੀਪ ਟ੍ਰੈਕਿੰਗ ਤੋਂ ਇਲਾਵਾ ਬਲੱਡ ਆਕਸੀਜਨ ਮਾਨਿਟਰ ਮਿਲਦਾ ਹੈ। ਵਾਚ ਨੂੰ Da Fit ਐਪ ਨਾਲ ਕੁਨੈਕਟ ਕੀਤਾ ਜਾ ਸਕੇਗਾ। ਕੰਪਨੀ ਦੇ ਦਾਅਵੇ ਮੁਤਾਬਕ, ਵਾਚ ਨੂੰ ਨਿਯਮਿਤ ਤੌਰ ’ਤੇ ਸਾਫਟਵੇੱਰ ਅਪਡੇਟ ਦਿੱਤਾ ਜਾਵੇਗਾ। ਕੰਪਨੀ ਨੇ ਕਸਟਮਰ ਸਰਵਿਸ ਲਈ ਇਕ ਟੋਲ-ਫ੍ਰੀ ਨੰਬਰ ਵੀ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਜੇਕਰ Maxima Max Pro X6 ਦੇ ਨਾਲ ਤੁਹਾਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਕੰਪਨੀ ਵਾਚ ਨੂੰ ਘਰੋਂ ਖੁਦ ਲਿਜਾ ਕੇ ਠੀਕ ਕਰਕੇ ਦੇਵੇਗੀ। 


author

Rakesh

Content Editor

Related News