ਮਾਰੂਤੀ ਨੇ ਪੇਸ਼ ਕੀਤਾ Alto K10 Xtra Edition, ਜਲਦ ਹੋਵੇਗਾ ਭਾਰਤ ’ਚ ਲਾਂਚ

01/29/2023 5:52:16 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ Alto K10 Xtra Edition ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਵਿਚ ਕਈ ਤਰ੍ਹਾਂ ਦੇ ਫੀਚਰਜ਼ ਦਿੱਤੇ ਗਏ ਹਨ, ਜੋ ਇਸਨੂੰ ਸਟੈਂਡਰਡ K10 ਤੋਂ ਵੱਖਰਾ ਬਣਾਉਂਦੇ ਹਨ। ਕੰਪਨੀ ਜਲਦ ਹੀ ਇਸ ਕਾਰ ਨੂੰ ਭਾਰਤ ’ਚ ਲਾਂਚ ਕਰ ਸਕਦੀ ਹੈ। 

ਲੁੱਕ ਅਤੇ ਡਿਜ਼ਾਈਨ

Alto K10 Xtra Edition ਦਾ ਡਿਜ਼ਾਈਨ ਸਟੈਂਡਰਡ ਮਾਡਲ ਵਰਗਾ ਹੀ ਹੈ। ਇਸ ਵਿਚ ਮਸਕੁਲਰ ਬੋਨਟ, ਹੈਲੋਜਨ ਹੈੱਡਲੈਂਪਸ, ਹੈਕਸਾਗੋਨਲ ਹਨੀਕਾਂਬ-ਮੈਸ਼ ਗਰਿਲ, ਓਰੇਂਜ ਹਾਈਲਾਈਟਸ ਦੇ ਨਾਲ ਬਲੈਕ-ਆਊਟ ਸਕਿਡ ਪਲੇਟਾਂ ਅਤੇ ਬੰਪਰ-ਮਾਊਂਟੇਡ ਫੌਗ ਲੈਂਪਸ ਹਨ। ਇਸ ਤੋਂ ਇਲਾਵਾ ਇਸ ਵਿਚ ਬਾਡੀ ਕਲਰ ਰੋਡ ਹੈਂਡਲ, ਨਾਰੰਗੀ ਰੰਗ ਦੇ OEVMs ਅਤੇ ਡਿਜ਼ਾਈਨਰ ਕਵਰ ਦੇ ਨਾਲ ਸਟੀਲ ਵ੍ਹੀਲ ਹਨ। 

ਪਾਵਰਟ੍ਰੇਨ

Alto K10 Xtra Edition ’ਚ 1.0-ਲੀਟਰ ਕੇ10ਸੀ, ਪੈਟਰੋਲ ਇੰਜਣ ਮਿਲਦਾ ਹੈ, ਜੋ 67hp ਦੀ ਪਾਵਰ ਅਤੇ 89Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੁਅਲ ਗਿਅਰਬਾਕਸ ਦੇ ਨਾਲ ਆਉਂਦਾ ਹੈ। 

ਫੀਚਰਜ਼

Alto K10 Xtra Edition ’ਚ 7.0 ਇੰਚ ਦਾ ਸਮਾਰਟਪਲੇਅ ਪ੍ਰੋ ਇੰਫੋਟੇਨਮੈਂਟ ਸਿਸਟਮ ਅਤੇ ਡਿਜੀਟਲ ਇੰਸਟਰੂਮੈਂਟ ਕਲੱਸਟਰ, ਡਿਊਲ ਏਅਰਬੈਗਸ, ਏ.ਬੀ.ਐੱਸ. ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ ਅਤੇ ਸੀਟ-ਬੈਲਡ ਰਿਮਾਇੰਡਰ ਵਰਗੇ ਫੀਚਰਜ਼ ਮਿਲਦੇ ਹਨ। 


Rakesh

Content Editor

Related News