ਮਾਰੂਤੀ ਲਿਆਈ ਸਵਿਫਟ ਦਾ ਲਿਮਟਿਡ ਐਡੀਸ਼ਨ, ਜਾਣੋ ਕਿੰਨੀ ਹੈ ਕੀਮਤ

10/19/2020 3:54:52 PM

ਆਟੋ ਡੈਸਕ– ਇਸ ਤਿਉਹਾਰੀ ਸੀਜ਼ਨ ’ਚ ਮਾਰੂਤੀ ਸੁਜ਼ੂਕੀ ਨੇ ਆਪਣੀ ਲੋਕਪ੍ਰਸਿੱਧ ਹੈਚਬੈਕ ਕਾਰ ਸਵਿਫਟ ਦਾ ਲਿਮਟਿਡ ਐਡੀਸ਼ਨ ਮਾਡਲ ਲਾਂਚ ਕਰ ਦਿੱਤਾ ਹੈ। ਇਸ ਲਿਮਟਿਡ ਐਡੀਸ਼ਨ ਮਾਡਲ ਦੇ ਇੰਟੀਰੀਅਰ ਅਤੇ ਐਕਸਟੀਰੀਅਰ ’ਚ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਇਸ ਦੀ ਕੀਮਤ ਸਟੈਂਡਰਡ ਮਾਡਲ ਸਵਿਫਟ ਤੋਂ 24,990 ਰੁਪਏ ਜ਼ਿਆਦਾ ਰੱਖੀ ਗਈ ਹੈ। ਸਵਿਫਟ ਲਿਮਟਿਡ ਐਡੀਸ਼ਨ ਨੂੰ ਕੰਪਨੀ ਦੇ ਸਾਰੇ ਅਧਿਕਾਰਤ ਸ਼ੋਅਰੂਮਾਂ ’ਚ ਜਲਦ ਹੀ ਉਪਲੱਬਧ ਕਰ ਦਿੱਤਾ ਜਾਵੇਗਾ। Swift LXI ਲਿਮਟਿਡ ਐਡੀਸ਼ਨ ਦੀ ਕੀਮਤ 5.43 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ, ਜਦੋ ਕਿ ZXI Plus AMT ਸਪੈਸ਼ਲ ਐਡੀਸ਼ਨ 8.26 ਲੱਖ ਰੁਪਏ (ਐਕਸ-ਸ਼ੋਅਰੂਮ) ਤਕ ਜਾਂਦੀ ਹੈ। 

ਕਾਰ ’ਚ ਕੀਤੇ ਗਏ ਹਨ ਇਹ ਬਦਲਾਅ
ਮਾਰੂਤੀ ਸੁਜ਼ੂਕੀ ਸਵਿਫਟ ਦੇ ਲਿਮਟਿਡ ਐਡੀਸ਼ਨ ’ਚ ਗਲਾਸੀ ਬਲੈਕ ਬਾਡੀ ਕਿੱਟ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿਚ ਏਅਰੋਡਾਇਨਾਮਿਕ ਸਪਾਈਲਰ, ਗਰਿੱਲ, ਬਾਡੀ ਸਾਈਡ ਮੋਲਡਿੰਗ, ਡੋਰ ਵਾਈਜ਼ਰ, ਬਲੈਕਡ ਹੈੱਡਲਾਈਟ ਅਤੇ ਨਵੀਆਂ ਟੇਲਲਾਈਟਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਬਲੈਕ ਅਲੌਏ ਵ੍ਹੀਲਜ਼ ਵੀ ਇਸ ਵਿਚ ਲੱਗੇ ਹਨ। ਇੰਟੀਰੀਅਰ ਦੀ ਗੱਲ ਕਰੀਏ ਤਾਂ ਕਾਰ ’ਚ ਫਲੈਟ ਸਪੋਰਟੀ ਸਟੀਅਰਿੰਗ ਵ੍ਹੀਲ, ਸਪੋਰਟੀ ਇੰਸਟਰੂਮੈਂਟ ਕਲੱਸਟਰ, ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਸੀਟ ਕਵਰ ਅਤੇ ਕਈ ਹੋਰ ਅਪਡੇਟਸ ਵੇਖਣ ਨੂੰ ਮਿਲੇ ਹਨ। ਇਸ ਲਿਮਟਿਡ ਐਡੀਸ਼ਨ ਲਈ ਕੰਪਨੀ ਨੇ ਬਹੁਤ ਸਾਰੀਆਂ ਐਕਸੈਸਰੀਜ਼ ਵੀ ਉਪਲੱਬਧ ਕੀਤੀਆਂ ਹਨ। 

1.2 ਲੀਟਰ ਇੰਜਣ
ਮਾਰੂਤੀ ਸੁਜ਼ੂਕੀ ਸਵਿਫਟ ਲਿਮਟਿਡ ਐਡੀਸ਼ਨ ’ਚ 1.2 ਲੀਟਰ ਦਾ ਕੁਦਰਤੀ ਤੌਰ 'ਤੇ ਅਭਿਲਾਸ਼ੀ ਪੈਟਰੋਲ ਇੰਜਣ ਲੱਗਾ ਹੈ ਜੋ 82 ਬੀ.ਐੱਚ.ਪੀ. ਦੀ ਪਾਵਰ ਅਤੇ 113 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਐਡੀਸ਼ਨ ’ਚ 5-ਸਪੀਡ ਮੈਨੁਅਲ ਦੇ ਨਾਲ ਆਟੋਮੈਟਿਕ ਗਿਅਰਬਾਕਸ ਦਾ ਵੀ ਆਪਸ਼ਨ ਮਿਲਦਾ ਹੈ। 


Rakesh

Content Editor

Related News