ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤਾ ਡਿਜ਼ਾਇਰ ਦਾ CNG ਮਾਡਲ, ਇੰਨੀ ਹੈ ਕੀਮਤ
Wednesday, Mar 09, 2022 - 06:13 PM (IST)

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਡਿਜ਼ਾਇਰ ਸੀ.ਐੱਨ.ਜੀ. ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਗੱਡੀ ਦੀ ਸ਼ੁਰੂਆਤੀ ਕੀਮਤ 8.14 ਲੱਖ ਰੁਪਏ ਰੱਖੀ ਗਈ ਹੈ। ZXI ਮਾਡਲ ਦੀ ਕੀਮਤ 8.82 ਲੱਖ ਰੁਪਏ ਰੱਖੀ ਗਈ ਹੈ। ਦੱਸ ਦੇਈਏ ਕਿ ਡਿਜ਼ਾਇਰ ਸੀ.ਐੱਨ.ਜੀ. ਪੈਟਰੋਲ ਮਾਡਲ ਤੋਂ ਲਗਭਗ 95,000 ਰੁਪਏ ਮਹਿੰਗੀ ਹੈ। ਕੰਪਨੀ ਦਾਅਵਾ ਕਰ ਰਹੀ ਹੈ ਕਿ ਇਹ 31 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦੀ ਮਾਈਲੇਜ ਦੇਵੇਗੀ।
ਡਿਜ਼ਾਇਰ ਸੀ.ਐੱਨ.ਜੀ. ਨੂੰ 1.2 ਲੀਟਰ K12M ਡਿਊਲਜੈੱਟ ਇੰਜਣ ਨਾਲ ਜੋੜਿਆ ਗਿਆ ਹੈ। ਇਹ ਉਹੀ ਇੰਜਣ ਹੈ ਜੋ ਕਿ ਡਿਜ਼ਾਇਰ ਪੈਟਰੋਲ ’ਚ ਆਉਂਦਾ ਹੈ। ਡਿਜ਼ਾਇਰ ਸੀ.ਐੱਨ.ਜੀ. ਦੀ ਪਾਵਰ ਦੀ ਗੱਲ ਕਰੀਏ ਤਾਂ ਇਹ 77 ਐੱਚ.ਪੀ. ਦੀ ਪਾਵਰ ਅਤੇ 98.5 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰੇਗਾ ਯਾਨੀ ਡਿਜ਼ਾਇਰ ਪੈਟਰੋਲ ਤੋਂ 13 ਐੱਚ.ਪੀ. ਅਤੇ 14.5 ਐੱਨ.ਐੱਮ. ਘੱਟ। ਦੱਸ ਦੇਈਏ ਕਿ ਡਿਜ਼ਾਇਰ ਪੈਟਰੋਲ 90 ਐੱਚ.ਪੀ. ਦੀ ਪਾਵਰ ਅਤੇ 113 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਹ ਗੱਡੀ ਸਿਰਫ 5 ਸਪੀਡ ਮੈਨੁਅਲ ਗਿਅਰਬਾਕਸ ਨਾਲ ਲਾਂਚ ਹੋਵੇਗੀ।
ਨਵੀਂ ਡਿਜ਼ਾਇਰ ਸੀ.ਐੱਨ.ਜੀ. ’ਚ ਕੁਝ ਬਦਲਾਅ ਵੀ ਕੀਤੇ ਗਏ ਹਨ ਜਿਵੇਂ ਕਿ ਇਸ ਵਿਚ ਤੁਹਾਨੂੰ ਡਿਊਲ ਇੰਟਰਡਿਪੈਂਡਿਟ ਈ.ਸੀ.ਯੂ., ਰੀਟਿਊਨਡ ਸਸਪੈਂਸ਼ਨ ਅਤੇ ਅਪਡੇਟਿਡ ਇੰਜੈਕਸ਼ਨ ਸਿਸਟਮ ਮਿਲੇਗਾ। ਇਹ ਗੱਡੀ 6 ਰੰਗਾਂ ਨਾਲ ਲਾਂਚ ਹੋਵੇਗੀ।
ਜਾਣਕਾਰਾਂ ਦੀ ਮੰਨੀਏ ਤਾਂ ਇਸ ਤੋਂ ਬਾਅਦ ਮਾਰੂਤੀ ਸੁਜ਼ੂਕੀ ਭਾਰਤੀ ਬਾਜ਼ਾਰ ’ਚ ਸਵਿੱਫਟ ਸੀ.ਐੱਨ.ਜੀ. ਨੂੰ ਵੀ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਨਵੀਂ ਅਰਟਿਗਾ, ਬ੍ਰੇਜ਼ਾ ਕੰਪੈਕਟ ਐੱਸ.ਯੂ.ਵੀ. ਅਤੇ ਆਲ ਨਿਊ ਅਲਟੋ ਵੀ ਇਸੇ ਸਾਲ ਲਾਂਚ ਕੀਤੀ ਜਾ ਸਕਦੀ ਹੈ।