ਮਾਰੂਤੀ ਸੁਜ਼ੂਕੀ ਨੇ ਆਪਣੇ ਗੁਜਰਾਤ ਪਲਾਂਟ ’ਚ ਸ਼ੁਰੂ ਕੀਤਾ ਡਿਜ਼ਾਇਰ ਦਾ ਉਤਪਾਦਨ

04/03/2021 12:02:01 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਗੁਜਰਾਤ ਦੇ ਹੰਸਲਪੁਰ ਪਲਾਂਟ ’ਚ ਆਪਣੀ ਲੋਕਪ੍ਰਸਿੱਧ ਸੇਡਾਨ ਕਾਰ ਡਿਜ਼ਾਇਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ 1 ਅਪ੍ਰੈਲ ਨੂੰ ਡਿਜ਼ਾਇਰ ਦੀ ਪਹਿਲੀ ਇਕਾਈ ਦਾ ਨਿਰਮਾਣ ਇਸ ਪਲਾਂਟ ’ਚ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਆਪਣੇ ਮਾਨੇਸਰ ਪਲਾਂਟ ’ਚ ਆਪਣੀਆਂ ਸਾਰੀਆਂ ਸੇਡਾਨ ਕਾਰਾਂ ਦਾ ਉਤਪਾਦਨ ਕਰ ਰਹੀ ਸੀ ਪਰ ਹੁਣ ਹੰਸਲਪੁਰ ਪਲਾਂਟ ’ਚ ਵੀ ਕੰਪਨੀ ਨੇ ਆਪਣੀਆਂ ਸਾਰੀਆਂ ਸੇਡਾਨ ਕਾਰਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਹੰਸਲਪੁਰ ਪਲਾਂਟ ਦੀ ਉਤਪਾਦਨ ਸਮਰੱਥਾ  5 ਲੱਖ ਇਕਾਈਆਂ ਪ੍ਰਤੀ ਸਾਲ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ ਸਾਲ 2018 ’ਚ ਗੁਜਰਾਤ ਸਰਕਾਰ ਨੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੂੰ ਹੰਸਲਪੁਰ ਪਲਾਂਟ ਲਈ ਜ਼ਮੀਨ ਦੀ ਮਨਜ਼ੂਰੀ ਦਿੱਤੀ ਸੀ। ਇਹ ਪਲਾਂਟ 500 ਏਕੜ ’ਚ ਫੈਲਿਆ ਹੋਇਆ ਹੈ ਅਤੇ ਇਸ ਨੂੰ ਤਿਆਰ ਕਰਨ ਲਈ ਕੰਪਨੀ ਨੇ 18,000 ਕਰੋੜ ਰੁਪਏ ਖਰਚ ਕੀਤੇ ਹਨ। 


Rakesh

Content Editor

Related News