ਮਾਰੂਤੀ ਦੀ ਇਸ ਕਾਰ ਨੇ ਭਾਰਤ ’ਚ ਮਚਾਈ ਧੂਮ, ਧੜਾਧੜ ਹੋ ਰਹੀ ਵਿਕਰੀ
Monday, Oct 26, 2020 - 04:17 PM (IST)
ਆਟੋ ਡੈਸਕ– ਇਨ੍ਹੀ ਦਿਨੀਂ ਮਾਰੂਤੀ ਸੁਜ਼ੂਕੀ ਨੇ ਇਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਂ ਕਰ ਲਈ ਹੈ। ਕੰਪਨੀ ਦੀ ਲੋਕਪ੍ਰਸਿੱਧ ਹੈਚਬੈਕ ਕਾਰ ਬਲੈਨੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਰਫ 5 ਸਾਲਾਂ ’ਚ ਹੀ 8 ਲੱਖ ਤੋਂ ਜ਼ਿਆਦਾ ਇਕਾਈਆਂ ਦੀ ਵਿਕਰੀ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਕਾਰ ਨੂੰ ਸਾਲ 2015 ’ਚ ਲਾਂਚ ਕੀਤਾ ਗਿਆ ਸੀ। ਭਾਰਤ ’ਚ ਗਾਹਕ ਇਸ ਕਾਰ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਸ਼ੁਰੂ ਤੋਂ ਹੀ ਇਸ ਕਾਰ ਦੀ ਜ਼ਬਰਦਸਤ ਵਿਕਰੀ ਚੱਲ ਰਹੀ ਹੈ। ਕੰਪਨੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਲਾਂਚ ਤੋਂ ਬਾਅਦ 59 ਮਹੀਨਿਆਂ ’ਚ ਕੰਪਨੀ ਨੇ 8 ਲੱਖ ਇਕਾਈਆਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਦੀ ਨੈਕਸਾ ਰਿਟੇਲ ਚੇਨ ਦਾ ਇਹ ਦੂਜਾ ਮਾਡਲ ਸੀ ਜੋ ਕਿ ਬਹੁਤ ਸਫਲ ਰਿਹਾ ਹੈ।
ਵੱਡੀ ਖ਼ਬਰ: WhatsApp ਦੀ ਮੁਫ਼ਤ ਸੇਵਾ ਹੋਈ ਖ਼ਤਮ, ਹੁਣ ਇਨ੍ਹਾਂ ਗਾਹਕਾਂ ਨੂੰ ਦੇਣੇ ਪੈਣਗੇ ਪੈਸੇ
ਇਸ ਤਿਉਹਾਰੀ ਸੀਜ਼ਨ ’ਚ ਵੀ ਹੋ ਰਹੀ ਕਾਰ ਦੀ ਧੜਾਧੜ ਵਿਕਰੀ
ਮੌਜੂਦਾ ਸਮੇਂ ’ਚ ਵੀ ਇਸ ਕਾਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਕਾਰ ਦੀਆਂ ਔਸਤਨ 15,000 ਇਕਾਈਆਂ ਹਰ ਮਹੀਨੇ ਵਿਕਦੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਸਤੰਬਰ 2020 ’ਚ ਇਸ ਕਾਰ ਦੀਆਂ 19,433 ਇਕਾਈਆਂ ਦੀ ਵਿਕਰੀ ਹੋਈ ਹੈ। ਮਾਰੂਤੀ ਸੁਜ਼ੂਕੀ ਬਲੈਨੋ ਦੀ ਮੈਨਿਊਫੈਕਚਰਿੰਗ ਭਾਰਤ ’ਚ ਹੀ ਹੁੰਦੀ ਹੈ ਪਰ ਇਸ ਨੂੰ ਆਸਟਰੇਲੀਆ, ਯੂਰਪ, ਲੈਟਿਨ ਅਮਰੀਕਾ, ਅਫਰੀਕਾ, ਮਿਡਲ ਈਸਟ ਅਤੇ ਸਾਊਥ ਅਫਰੀਕਾ ’ਚ ਐਕਸਪੋਰਟ ਕੀਤਾ ਜਾਂਦਾ ਹੈ। ਮਾਰੂਤੀ ਸੁਜ਼ੂਕੀ ਬਲੈਨੋ ਦੀ ਕੀਮਤ 5.64 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਤੋਂ ਸ਼ੁਰੂ ਹੋ ਕੇ 8.96 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਰੱਖੀ ਗਈ ਹੈ।
ਬੁਲੇਟ ਦਾ ਜ਼ਬਰਦਸਤ ਕ੍ਰੇਜ਼, ਇਹ ਮਾਡਲ ਖ਼ਰੀਦਣ ਲਈ ਕਰਨਾ ਪਵੇਗਾ ਲੰਬਾ ਇੰਤਜ਼ਾਰ
ਦੋ ਇੰਜਣ ਆਪਸ਼ਨ
ਮਾਰੂਤੀ ਸੁਜ਼ੂਕੀ ਬਲੈਨੋ 1.2 ਲੀਟਰ VVT ਪੈਟਰੋਲ ਅਤੇ 1.2 ਲੀਟਰ ਡਿਊਲਜੈੱਟ VVT ਸਮਾਰਟ ਹਾਈਬ੍ਰਿਡ ਪੈਟਰੋਲ ਇੰਜਣ ਆਪਸ਼ਨ ਨਾਲ ਆਉਂਦੀ ਹੈ। ਇਸ ਕਾਰ ਦਾ 1.2 ਲੀਟਰ VVT ਪੈਟਰੋਲ ਇੰਜਣ 83PS ਦੀ ਪਾਵਰ ਅਤੇ 113Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਐੱਮ.ਟੀ. ਸਟੈਂਡਰਡ ਅਤੇ ਆਟੋਮੈਟਿਕ CVT ਗਿਅਰਬਾਕਸ ਨਾਲ ਲਿਆਇਆ ਗਿਆ ਹੈ, ਉਥੇ ਹੀ ਗੱਲ ਕੀਤੀ ਜਾਵੇ 1.2 ਲੀਟਰ ਡਿਊਲਜੈੱਟ VVT ਸਮਾਰਟ ਹਾਈਬ੍ਰਿਡ ਪੈਟਰੋਲ ਇੰਜਣ ਦੀ ਤਾਂ ਇਹ ਇਸ ਤੋਂ ਜ਼ਿਆਦਾ 90PS ਦੀ ਪਾਵਰ ਅਤੇ 113Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ ਸਿਰਫ 5 ਸਪੀਡ MT ਗਿਅਰਬਾਕਸ ਨਾਲ ਹੀ ਲਿਆਇਆ ਗਿਆ ਹੈ।
ਦੇਸ਼ ਦੇ ਸਭ ਤੋਂ ਸਸਤੇ ਮੋਟਰਸਾਈਕਲ ਦਾ ਨਵਾਂ ਮਾਡਲ ਲਾਂਚ, ਦਿੰਦਾ ਹੈ 90kmpl ਦੀ ਮਾਈਲੇਜ