ਇਨ੍ਹਾਂ 9 ਸ਼ਹਿਰਾਂ ''ਚ ਲਾਂਚ ਤੋਂ ਪਹਿਲਾਂ ਮਾਰੂਤੀ ਨੇ ਸ਼ੋਅਕੇਸ ਕੀਤੀ 5-ਡੋਰ ਜਿਮਨੀ

Saturday, Apr 01, 2023 - 01:55 PM (IST)

ਇਨ੍ਹਾਂ 9 ਸ਼ਹਿਰਾਂ ''ਚ ਲਾਂਚ ਤੋਂ ਪਹਿਲਾਂ ਮਾਰੂਤੀ ਨੇ ਸ਼ੋਅਕੇਸ ਕੀਤੀ 5-ਡੋਰ ਜਿਮਨੀ

ਆਟੋ ਡੈਸਕ- ਮਾਰੂਤੀ ਸੁਜ਼ੂਕੀ ਜਿਮਨੀ ਕੰਪਨੀ ਦਾ ਇਕ ਅਜਿਹਾ ਪ੍ਰੋਡਕਟ ਹੈ ਜੋ ਲਾਂਚ ਤੋਂ ਪਹਿਲਾਂ ਹੀ ਕਾਫੀ ਪ੍ਰਸਿੱਧ ਹੋ ਗਿਆ ਹੈ। ਕੰਪਨੀ ਨੇ ਲਾਂਚ ਤੋਂ ਪਹਿਲਾਂ ਹੀ 23,500 ਬੁਕਿੰਗ ਹਾਸਿਲ ਕਰ ਲਈਆਂ ਹਨ। ਅਧਿਕਾਰਤ ਲਾਂਚ ਤੋਂ ਪਹਿਲਾਂ ਨਿਰਮਾਤਾ ਮਾਰੂਤੀ ਸੁਜ਼ੂਕੀ ਜਿਮਨੀ ਨੂੰ ਚੁਣੇ ਹੋਏ ਨੈਕਸਾ ਆਊਟਲੇਟਸ 'ਤੇ ਐੱਸ.ਯੂ.ਵੀ. ਨੂੰ ਡਿਸਪਲੇਅ ਕਰ ਰਹੀ ਹੈ। 

ਹਾਲ ਹੀ 'ਚ ਮਾਰੂਤੀ ਸੁਜ਼ੂਕੀ ਲਈ ਕਿ ਡਿਸਪਲੇਅ ਸ਼ੈਡਿਊਲ ਸਾਹਮਣੇ ਆਇਆ ਹੈ ਜਿਸ ਮੁਤਾਬਕ, ਇਸਨੂੰ 7 ਅਪ੍ਰੈਲ ਤਕ 9 ਭਾਰਤੀ ਸ਼ਹਿਰਾਂ- ਮੁੰਬਈ, ਦਿੱਲੀ-ਐੱਨ.ਸੀ.ਆਰ., ਅਹਿਮਦਾਬਾਦ, ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਰਾਏਪੁਰ, ਭੁਵਨੇਸ਼ਵਰ ਅਤੇ ਬੇਂਗਲੁਰੂ 'ਚ ਸ਼ੋਅਕੇਸ ਕੀਤਾ ਜਾਵੇਗਾ। ਦੱਸ ਦੇਈਏ ਕਿ ਭਾਰਤ 'ਚ ਵੇਚੀ ਜਾਣ ਵਾਲੀ ਜਿਮਨੀ 5-ਡੋਰ ਦੇ ਪ੍ਰੋਡਕਸ਼ਨ ਦਾ ਕੰਮ ਮਾਰੂਤੀ ਦੇ ਗੁਰੂਗ੍ਰਾਮ ਪਲਾਂਟ 'ਚ ਹੋਵੇਗਾ। ਇਸ ਪਲਾਂਟ ਰਾਹੀਂ ਕੰਪਨੀ ਘਰੇਲੂ ਬਾਜ਼ਾਰ ਲਈ ਲਗਭਗ 7,000 ਇਕਾਈਆਂ ਦਾ ਪ੍ਰੋਡਕਸ਼ਨ ਕਰਨ ਵਾਲੀ ਹੈ। ਮਾਰੂਤੀ ਸੁਜ਼ੂਕੀ ਜਿਮਨੀ ਦੀ ਅਨੁਮਾਨਿਤ ਕੀਮਤ 12 ਲੱਖ ਰੁਪਏ ਹੋਵੇਗੀ ਅਤੇ ਇਸਨੂੰ ਮਈ 2023 'ਚ ਲਾਂਚ ਕੀਤਾ ਜਾ ਸਕਦਾ ਹੈ।


author

Rakesh

Content Editor

Related News